ਭਾਰੀ ਮੀਂਹ ਦੀ ਆੜ 'ਚ ਖ਼ਾਲੀ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਕੀਮਤੀ ਸਾਮਾਨ ਕੀਤਾ ਚੋਰੀ
Tuesday, Jun 27, 2023 - 06:25 PM (IST)

ਖੇਮਕਰਨ (ਸੋਨੀਆ)- ਬੀਤੀ 25 ਜੂਨ ਨੂੰ ਖੇਮਕਰਨ ਮਾਛੀਕੇ ਰੋਡ ਤੇ ਖਾਲੀ ਮਕਾਨ ਨੂੰ ਵੇਖਦੇ ਹੋਏ ਚੋਰਾਂ ਵੱਲੋਂ ਭਾਰੀ ਮੀਂਹ ਦਾ ਫਾਇਦਾ ਉਠਾਉਂਦੇ ਹੋਏ ਲੱਖਾਂ ਦਾ ਸਾਮਾਨ ਚੋਰੀ ਕੀਤਾ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੀ ਮਾਲਕ ਬੀਬੀ ਰਾਜਬੀਰ ਕੌਰ ਪਤਨੀ ਜਸਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਉਹ ਆਪਣੇ ਪਰਿਵਾਰ ਸਮੇਤ ਢੇਸੀਆ ਵਾਲੇ ਬਾਬੇ ਦੇ ਸੇਵਾ ਲਈ ਗਏ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਦਿਓਰ ਅਮਰੀਕ ਸਿੰਘ ਉਨ੍ਹਾਂ ਦੇ ਘਰ ਕੋਲ ਹੀ ਪਰਿਵਾਰ ਸਮੇਤ ਰਹਿੰਦਾ ਹੈ । ਉਨ੍ਹਾਂ ਦਾ ਫੋਨ ਆਇਆ ਕਿ ਘਰ ਦੀਆਂ ਬੱਤੀਆਂ ਨਹੀਂ ਜਗ ਰਹੀਆਂ ਸ਼ਾਇਦ ਬਲਬ ਸੜ ਗਿਆ ਹੈ । ਜਦੋਂ ਮੈਂ ਉਨ੍ਹਾਂ ਨੂੰ ਘਰ ਜਾ ਕੇ ਵੇਖਣ ਲਈ ਕਿਹਾ ਤਾਂ ਉਨ੍ਹਾਂ ਨੇ ਫ਼ੋਨ 'ਤੇ ਮੈਨੂੰ ਦੱਸਿਆ ਕਿ ਘਰ ਦੇ ਦਰਵਾਜ਼ੇ ਖੁੱਲ੍ਹੇ ਹਨ ਅਤੇ ਸਾਮਾਨ ਚੋਰੀ ਹੋ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਅੱਤਵਾਦੀ ਹਮਲੇ ਦੀ ਤਲਾਸ਼ 'ਚ ਆਈ.ਐੱਸ.ਆਈ, ਭਾਲ ਰਹੀ ਦਹਿਸ਼ਤ ਫੈਲਾਉਣ ਵਾਲੇ ਹੈਂਡਲਰ
ਜਦੋਂ 27 ਜੂਨ ਨੂੰ ਰਾਜਬੀਰ ਆਪਣੇ ਘਰ ਵਾਪਸ ਪਰਤੀ ਤਾਂ ਵੇਖਿਆ ਕਿ ਚੋਰਾਂ ਨੇ ਮੇਨ ਗੇਟ ਦਾ ਜੋ ਛੋਟਾ ਦਰਵਾਜ਼ਾ ਤੋੜ ਕੇ ਰਸੋਈ ਦੀ ਖਿੜਕੀ ਤੋੜ ਕੇ ਘਰੇਲੂ ਵਰਤੋਂ ਦੇ ਸਾਮਾਨ ਨਾਲ ਇਕ ਏਸੀ, ਇਨਵੇਟਰ, ਮਿਕਸਰ ਜੂਸਰ, ਘਰ ਵਿਚ ਲੱਗੀ ਹੋਈ ਐੱਲ.ਈ.ਡੀ ,ਪਾਣੀ ਵਾਲਾ ਫਿਲਟਰ, ਗੈਸ ਸਿਲੰਡਰ ਸਮੇਤ ਚੁੱਲ੍ਹੇ ਤੋਂ ਇਲਾਵਾ ਹੋਰ ਕਈ ਘਰੇਲੂ ਵਰਤੋਂ ਦੇ ਸਾਮਾਨ ਚੋਰੀ ਕਰਕੇ ਲੈ ਗਏ।
ਇਹ ਵੀ ਪੜ੍ਹੋ- ਘਰੋਂ ਕੰਮ 'ਤੇ ਗਏ ਨੌਜਵਾਨ ਦੀ ਸ਼ਮਸ਼ਾਨ ਘਾਟ 'ਚੋਂ ਮਿਲੀ ਲਾਸ਼, ਦੇਖ ਉੱਡੇ ਹੋਸ਼
ਰਾਜਬੀਰ ਕੌਰ ਨੇ ਦੱਸਿਆ ਕਿ ਉਸ ਦੇ ਘਰ ਵਿਚ ਸੀਸੀਟੀਵੀ ਕੈਮਰੇ ਵੀ ਲੱਗੇ ਹਨ ਜੋ ਕਿ ਚੋਰਾਂ ਵੱਲੋਂ ਬੰਦ ਕਰਨ ਉਪਰੰਤ ਉਸ ਦੀ ਵੀਡੀਓ ਵਾਲੀ ਡੀ.ਵੀ. ਆਰ ਵੀ ਨਾਲ ਹੀ ਲੈ ਗਏ ਤਾਂ ਕਿਸੇ ਕਿਸਮ ਦਾ ਸਬੂਤ ਨਾ ਰਹੇ । ਉਨ੍ਹਾਂ ਨੇ ਦੱਸਿਆ ਕਿ ਚੋਰੀ ਸਬੰਧੀ ਪੁਲਸ ਥਾਣਾ ਖੇਮਕਰਨ ਵਿਖੇ ਇਤਲਾਹ ਕਰ ਦਿੱਤੀ ਗਈ ਹੈ ।ਮੌਕੇ 'ਤੇ ਪੁਲਸ ਪਾਰਟੀ ਸਮੇਤ ਪਹੁੰਚੇ ਏ.ਐੱਸ.ਆਈ ਕੰਵਲਜੀਤ ਸਿੰਘ ਨੇ ਦੱਸਿਆ ਕਿ ਘਰਦਿਆਂ ਦੇ ਬਿਆਨ 'ਤੇ ਰਿਪੋਟ ਦਰਜ ਕਰ ਲਈ ਗਈ ਹੈ ।ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਵੀ ਵੇਖੇ ਜਾਣਗੇ। ਜਲਦੀ ਹੀ ਚੋਰਾਂ ਨੂੰ ਕਾਬੂ ਕਰਕੇ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਫੌਜੀਆਂ ਦੇ ਪਿੰਡ 'ਚੋਂ ਨਿਕਲੇ ਨੌਜਵਾਨ ਨੇ ਰਵਾਇਤ ਨੂੰ ਵਧਾਇਆ ਅੱਗੇ, ਕੈਨੇਡੀਅਨ ਫੌਜ 'ਚ ਹੋਇਆ ਭਰਤੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।