ਇਕੋ ਰਾਤ ਕੈਮਿਸਟ ਸਣੇ 3 ਦੁਕਾਨਾਂ ਨੂੰ ਚੋਰਾਂ ਬਣਾਇਆ ਨਿਸ਼ਾਨਾ

Sunday, Mar 10, 2024 - 04:13 PM (IST)

ਇਕੋ ਰਾਤ ਕੈਮਿਸਟ ਸਣੇ 3 ਦੁਕਾਨਾਂ ਨੂੰ ਚੋਰਾਂ ਬਣਾਇਆ ਨਿਸ਼ਾਨਾ

ਤਰਨਤਾਰਨ (ਰਮਨ)- ਸ਼ਹਿਰ ’ਚ ਪੁਲਸ ਗਸ਼ਤ ਦੀ ਘਾਟ ਦੇ ਚੱਲਦਿਆਂ ਰਾਤ ਸਮੇਂ ਲੁਟੇਰੇ ਬੇਖੌਫ ਹੋ ਕੇ ਲੋਕਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾਂ ਬਣਾ ਰਹੇ ਹਨ, ਇਸਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਬੀਤੇ ਕੱਲ੍ਹ ਤੜਕਸਾਰ ਮੈਡੀਕਲ ਸਟੋਰ ਤੋਂ ਇਲਾਵਾ ਦੋ ਤੇਲ ਦੀਆਂ ਦੁਕਾਨਾਂ ਨੂੰ ਚੋਰਾਂ ਵੱਲੋਂ ਸ਼ਟਰ ਤੋੜਦੇ ਹੋਏ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਦੁਕਾਨਦਾਰਾਂ ਦੇ ਜਿੱਥੇ ਹਜ਼ਾਰਾਂ ਰੁਪਏ ਚੋਰੀ ਕਰ ਲਏ ਗਏ ਉਥੇ ਹੀ ਉਨ੍ਹਾਂ ਦੇ ਸ਼ਟਰਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ।

ਇਹ ਵੀ ਪੜ੍ਹੋ : ਤਿੰਨ ਸਾਲਾਂ ਤੋਂ ਰਿਲੇਸ਼ਨ 'ਚ ਸੀ ਵਿਆਹੁਤਾ ਜੋੜਾ, ਹੁਣ ਕੁੜੀ ਨੇ ਮੁੰਡੇ 'ਤੇ ਲਾਏ ਇਹ ਗੰਭੀਰ ਇਲਜ਼ਾਮ

ਜਾਣਕਾਰੀ ਦਿੰਦੇ ਹੋਏ ਸ਼ਿਵ ਫਾਰਮਾ ਨਜ਼ਦੀਕ ਗੋਇੰਦਵਾਲ ਰੇਲਵੇ ਫਾਟਕ ਦੇ ਮਾਲਕ ਰਜੀਵ ਬਜਾਜ ਨੇ ਦੱਸਿਆ ਕਿ ਬੀਤੇ ਕੱਲ੍ਹ ਤੜਕਸਾਰ ਜਦੋਂ ਆਪਣੀ ਦੁਕਾਨ ’ਤੇ ਆਏ ਤਾਂ ਉਨ੍ਹਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਪਿਆ ਸੀ ਅਤੇ ਦੁਕਾਨ ਦੇ ਗੱਲੇ ਤੋੜੇ ਜਾ ਚੁੱਕੇ ਸਨ। ਚੋਰ ਦੁਕਾਨ ਦੇ ਅੰਦਰ ਦਾਖਲ ਹੋ ਕੇ ਗਲੇ ਵਿਚ ਪਏ ਕਰੀਬ 6000 ਦੀ ਨਕਦੀ ਨਾਲ ਲੈ ਗਏ। ਇਸ ਦੌਰਾਨ ਉਨ੍ਹਾਂ ਦੇ ਸ਼ਟਰ ਅਤੇ ਦਰਵਾਜ਼ੇ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਰਜੀਵ ਬਜਾਜ ਨੇ ਦੱਸਿਆ ਕਿ ਬੱਸ ਸਟੈਂਡ ਚੌਕੀ ਵਿਖੇ ਬੀਤੇ ਕੱਲ੍ਹ ਸਵੇਰੇ ਦਰਖਾਸਤ ਦੇਣ ਦੇ ਬਾਵਜੂਦ ਕੋਈ ਵੀ ਕਰਮਚਾਰੀ ਮੌਕਾ ਵੇਖਣ ਨਹੀਂ ਆਇਆ ਹੈ। ਇਸੇ ਦੌਰਾਨ ਗਲੀ ਮਿੱਟੀ ਪੁੱਟਾਂ ਵਾਲੀ ਮੁਰਾਦਪੁਰਾ ਰੋਡ ਵਿਖੇ ਮੌਜੂਦ ਅਗਰਵਾਲ ਟਰੇਡਿੰਗ ਕੰਪਨੀ ਦੇ ਮਾਲਕ ਰਵਿੰਦਰ ਕੁਮਾਰ ਕੌਡੇ ਸ਼ਾਹ ਅਤੇ ਕੇ.ਆਰ ਟਰੇਡਿੰਗ ਕੰਪਨੀ ਦੇ ਮਾਲਕ ਕੁੰਦਨ ਲਾਲ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ੍ਹ ਤੜਕਸਾਰ ਕਰੀਬ 4 ਵਜੇ ਉਨ੍ਹਾਂ ਦੀਆਂ ਦੋਵਾਂ ਦੁਕਾਨਾਂ ਦਾ ਸ਼ਟਰ ਤੋੜ ਕੇ ਅੰਦਰ ਮੌਜੂਦ ਕਰੀਬ 25000 ਦੀ ਨਕਦੀ ਚੋਰੀ ਕਰਕੇ ਲੈ ਗਏ ਹਨ। ਪੀੜਤ ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਰਾਤ ਸਮੇਂ ਗਸ਼ਤ ਤੇਜ਼ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਕਿਰਪਾਲ ਸਿੰਘ ਨੇ ਦੱਸਿਆ ਕਿ ਦਰਖਾਸਤ ਮਿਲਣ ਤੋਂ ਬਾਅਦ ਪੁਲਸ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕਿਸਾਨ ਜਥੇਬੰਦੀਆਂ ਵਲੋਂ ਅੱਜ ਪੰਜਾਬ ਭਰ 'ਚ ਰੇਲਾਂ ਰੋਕਣ ਦਾ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News