ਗੁਰਦਾਸਪੁਰ ਵਿਖੇ ਸ੍ਰੀ ਕ੍ਰਿਸ਼ਨਾ ਗਿਫ਼ਟ ਸ਼ਾਪ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 25 ਹਜ਼ਾਰ ਦੀ ਨਕਦੀ ਕੀਤੀ ਚੋਰੀ

Sunday, Jul 28, 2024 - 06:24 PM (IST)

ਗੁਰਦਾਸਪੁਰ ਵਿਖੇ ਸ੍ਰੀ ਕ੍ਰਿਸ਼ਨਾ ਗਿਫ਼ਟ ਸ਼ਾਪ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, 25 ਹਜ਼ਾਰ ਦੀ ਨਕਦੀ ਕੀਤੀ ਚੋਰੀ

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਦੇ ਸਰਕਾਰੀ ਕਾਲਜ ਰੋਡ 'ਤੇ ਸਥਿਤ ਇੱਕ ਗਿਫਟ ਸ਼ਾਪ ਨੂੰ ਚੋਰਾਂ ਨੇ ਦੇਰ ਰਾਤ ਨਿਸ਼ਾਨਾ ਬਣਾਇਆ ਅਤੇ ਦੁਕਾਨ ਦੇ ਤਾਲੇ ਤੋੜ ਕੇ ਗੱਲੇ ਵਿੱਚ ਪਏ 25000 ਚੋਰੀ ਕਰ ਲਏ। ਇਸ ਸੰਬੰਧੀ ਦੁਕਾਨ ਮਾਲਕ ਨੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ ।

 ਮਾਲਕ ਦਾ ਕਹਿਣਾ ਹੈ ਕਿ ਸਵੇਰੇ 5 ਵਜੇ ਉਸਨੂੰ ਕਿਸੇ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ। ਜਿਸ ਤੋਂ ਬਾਅਦ ਉਸਨੇ ਜਾ ਕੇ ਦੇਖਿਆ ਤਾਂ ਦੁਕਾਨ ਅੰਦਰ ਚੋਰੀ ਹੋ ਚੁੱਕੀ ਸੀ । ਉਸਨੇ ਕਿਹਾ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਜਾ ਰਹੀ ਹੈ।


author

Shivani Bassan

Content Editor

Related News