ਚੋਰਾਂ ਨੇ ਸਾਬਕਾ ਵਿਧਾਇਕ ਡੈਨੀ ਬੰਡਾਲਾ ਨੂੰ ਵੀ ਨਹੀਂ ਬਖ਼ਸ਼ਿਆ, ਮੋਬਾਇਲ ਫ਼ੋਨ ਕੱਢਿਆ

Tuesday, Jul 21, 2026 - 12:54 PM (IST)

ਚੋਰਾਂ ਨੇ ਸਾਬਕਾ ਵਿਧਾਇਕ ਡੈਨੀ ਬੰਡਾਲਾ ਨੂੰ ਵੀ ਨਹੀਂ ਬਖ਼ਸ਼ਿਆ, ਮੋਬਾਇਲ ਫ਼ੋਨ ਕੱਢਿਆ

ਅੰਮ੍ਰਿਤਸਰ(ਛੀਨਾ)- ਅੱਜ ਉਸ ਵੇਲੇ ਵੱਡੀ ਹੈਰਾਨਗੀ ਦਾ ਮਾਮਲਾ ਸਾਹਮਣੇ ਆਇਆ ਜਦੋਂ ਪਿੰਡ ਭੰਗਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਇਕ ਧਾਰਮਿਕ ਸਮਾਗਮ ’ਚ ਭਾਗ ਲੈਣ ਪਹੁੰਚੇ ਕਾਂਗਰਸ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੀ ਜੇਬ ’ਚੋਂ ਚੋਰਾਂ ਨੇ ਉਨ੍ਹਾਂ ਦਾ ਆਈਫ਼ੋਨ ਕੱਢ ਲਿਆ। ਇਸ ਸਬੰਧ ’ਚ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਕਿਹਾ ਕਿ ਪਿੰਡ ਭੰਗਵਾਂ ਵਿਖੇ ਲੋਕਾਂ ਨੂੰ ਮਿਲਣ ਦੌਰਾਨ ਚੋਰਾਂ ਨੇ ਉਨ੍ਹਾਂ ਦੀ ਜੇਬ ’ਚੋਂ ਆਈਫ਼ੋਨ ਕੱਢ ਲਿਆ, ਜਿਸ ਤੋਂ ਪਤਾ ਲੱਗਦਾ ਹੈ ਕਿ ਜੰਡਿਆਲਾ ਗੁਰੂ ’ਚ ਹੁਣ ਲੋਕਾਂ ਦੀ ਅਗਵਾਈ ਕਰਨ ਵਾਲੇ ਆਗੂ ਵੀ ਸੁਰੱਖਿਅਤ ਨਹੀਂ ਰਹੇ।

ਇਹ ਵੀ ਪੜ੍ਹੋ- ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ ’ਤੇ ਪਾਣੀ ਭਰਨ ਕਾਰਨ ਵਾਪਰਿਆ ਹਾਦਸਾ; ਹੋਈ ਦਰਨਦਨਾਕ ਮੌਤ

ਸਾਬਕਾ ਵਿਧਾਇਕ ਡੈਨੀ ਬੰਡਾਲਾ ਨੇ ਕਿਹਾ ਕਿ ਜੰਡਿਆਲਾ ਗੁਰੂ ਕ੍ਰਾਈਮ ਪੱਖੋਂ ਪੰਜਾਬ ਦੀ ਰਾਜਧਾਨੀ ਬਣਦਾ ਜਾ ਰਿਹਾ ਹੈ, ਜਿੱਥੇ ਲਾਅ ਐਂਡ ਆਰਡਰ ਦੇ ਹਾਲਾਤ ਬੁਰੀ ਤਰ੍ਹਾਂ ਨਾਲ ਵਿਗੜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਹਲਕਾ ਜੰਡਿਆਲਾ ਗੁਰੂ ਦੇ ਮਾੜੇ ਅਨਸਰਾਂ ਨੇ ਮੈਨੂੰ (ਸਾਬਕਾ ਵਿਧਾਇਕ) ਨੂੰ ਨਹੀਂ ਬਖ਼ਸ਼ਿਆ ਤਾਂ ਫਿਰ ਆਮ ਲੋਕਾਂ ਨਾਲ ਉਹ ਕੀ ਕੁਝ ਕਰਦੇ ਹੋਣਗੇ।

ਇਹ ਵੀ ਪੜ੍ਹੋ- ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਖ਼ਤ ਰੁਖ, ਸੂਬੇ ਦੇ ਸਾਰੇ ਸਕੂਲਾਂ ਲਈ ਨਵੇਂ ਨਿਰਦੇਸ਼ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News