ਕਿਸੇ ਨੇ ਨਹੀਂ ਸੰਭਾਲੀ ਵਿਰਾਸਤ, ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰਾਂਦਰੀ ਦੀ ਆਖ਼ਰੀ ਦੀਵਾਰ ਵੀ ਡਿੱਗੀ
Monday, Jul 20, 2026 - 02:54 PM (IST)
ਅੰਮ੍ਰਿਤਸਰ(ਨੀਰਜ)- ਭਾਰਤ-ਪਾਕਿ ਸਰਹੱਦ ’ਤੇ ਬੀ. ਐੱਸ. ਐੱਫ. ਦੀ ਇਤਿਹਾਸਕ ‘ਪੁਲ ਮੋਰਾਂ’ ਪੋਸਟ ਦੇ ਨਾਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਾਰਾਂਦਰੀ ਵੀ ਸਥਿਤ ਹੈ, ਜੋ ਅੱਜਕਲ ਆਪਣੇ ਨਸੀਬ ਨੂੰ ਕੋਸ ਰਹੀ ਹੈ। ਸਮੇਂ-ਸਮੇਂ ’ਤੇ ਸਰਕਾਰਾਂ ਬਦਲਦੀਆਂ ਰਹੀਆਂ ਪਰ ਇਸ ਬਾਰਾਂਦਰੀ ਦੀ ਵਿਰਾਸਤ ਨੂੰ ਕਿਸੇ ਵੀ ਸਰਕਾਰ ਨੇ ਸੰਭਾਲਣ ਦਾ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਆਖ਼ਿਰਕਾਰ ਭਾਰੀ ਮੀਂਹ ਕਾਰਨ ਇਸ ਇਤਿਹਾਸਕ ਬਾਰਾਂਦਰੀ ਦੀ ਆਖ਼ਰੀ ਦੀਵਾਰ ਵੀ ਡਿੱਗ ਗਈ ਹੈ। ਇਸ ਦੇ ਆਲੇ-ਦੁਆਲੇ ਦੀ ਜ਼ਮੀਨ ’ਤੇ ਪਹਿਲਾਂ ਹੀ ਕੁਝ ਕਿਸਾਨਾਂ ਵੱਲੋਂ ਕਬਜ਼ਾ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ- ਪੰਜਾਬ: ਜਾਨਲੇਵਾ ਬਿਮਾਰੀ ਕਾਰਨ 194 ਪਿੰਡ ਹਾਈ ਰਿਸਕ ਖੇਤਰ ਘੋਸ਼ਿਤ, ਪੁਰਸ਼-ਔਰਤਾਂ ਨਾਲ ਬੱਚੇ ਵੀ ਜਕੜੇ
ਜੇਕਰ ਇਸ ਇਤਿਹਾਸਕ ਬਾਰਾਂਦਰੀ ਦੇ ਪਿਛੋਕੜ ਦੀ ਗੱਲ ਕਰੀਏ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸ਼ਾਸਨਕਾਲ ਦੌਰਾਨ ਇਸ ਦਾ ਨਿਰਮਾਣ ਕਰਵਾਇਆ ਸੀ ਅਤੇ ਉਹ ਲਾਹੌਰ ਤੋਂ ਅੰਮ੍ਰਿਤਸਰ ਆਉਂਦੇ-ਜਾਂਦੇ ਸਮੇਂ ਇੱਥੇ ਆਰਾਮ ਕਰਦੇ ਸਨ। ਇਸ ਦੇ 12 ਦਰਵਾਜ਼ੇ ਹੋਣ ਕਰਕੇ ਇਸ ਨੂੰ ‘ਬਾਰਾਂਦਰੀ’ ਕਿਹਾ ਜਾਂਦਾ ਸੀ। ਇੱਥੇ ਹੀ ਮਹਾਰਾਜਾ ਰਣਜੀਤ ਸਿੰਘ ‘ਮੋਰਾਂ’ ਨਾਂ ਦੀ ਮੁਸਲਿਮ ਮਹਿਲਾ ਨੂੰ ਮਿਲਿਆ ਕਰਦੇ ਸਨ। ਇਸੇ ਸਥਾਨ ’ਤੇ ਪੁਲ ਮੋਰਾਂ ਦਾ ਨਿਰਮਾਣ ਵੀ ਉਸ ਸਮੇਂ ਕਰਵਾਇਆ ਗਿਆ ਸੀ, ਜਦੋਂ ਮੋਰਾਂ ਮਹਾਰਾਜਾ ਨੂੰ ਮਿਲਣ ਲਈ ਆ ਰਹੀ ਸੀ ਅਤੇ ਰਸਤੇ ’ਚ ਪੈਂਦੇ ਨਾਲੇ ’ਚ ਉਸ ਦੇ ਪੈਰ ਦੀ ਜੁੱਤੀ ਰੁੜ੍ਹ ਗਈ ਸੀ। ਫਿਲਹਾਲ ਵਿਰਾਸਤਾਂ ਨੂੰ ਸੰਭਾਲਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਇਸ ਇਤਿਹਾਸਕ ਬਾਰਾਂਦਰੀ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਆਵਾਰਾ ਕੁੱਤਿਆਂ ਦੇ ਹਮਲੇ ’ਚ 70 ਸਾਲਾ ਬਜ਼ੁਰਗ ਦੀ ਮੌਤ, ਨੋਚ-ਨੋਚ ਖਾ ਕੇ ਗਏ ਕੁੱਤੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
