“ਚੋਰ ਚੁਸਤ, ਪੁਲਸ ਸੁਸਤ”: ਸਾਈਬਰ ਥਾਣੇ ਨੇੜੇ ਇਲੈਕਟ੍ਰੋਨਿਕਸ ਦੀ ਦੁਕਾਨ ''ਤੇ ਚੋਰਾਂ ਨੇ ਕੀਤਾ ਹੱਥ ਸਾਫ਼
Friday, Jan 23, 2026 - 02:23 PM (IST)
ਤਰਨਤਾਰਨ (ਰਮਨ)- ਤਰਨਤਾਰਨ 'ਚ ਪੁਲਸ ਦੀ ਕਾਰਗੁਜ਼ਾਰੀ 'ਤੇ ਉਸ ਸਮੇਂ ਗੰਭੀਰ ਸਵਾਲ ਖੜ੍ਹੇ ਹੋ ਗਏ ਜਦੋਂ ਸਾਈਬਰ ਥਾਣੇ ਤੋਂ ਮਹਿਜ਼ ਕਰੀਬ 100 ਗਜ ਦੀ ਦੂਰੀ ’ਤੇ ਸਥਿਤ ਇੱਕ ਇਲੈਕਟ੍ਰੋਨਿਕਸ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ “ਚੋਰ ਚੁਸਤ, ਪੁਲਿਸ ਸੁਸਤ” ਵਾਲੀ ਕਹਾਵਤ ਫਿਰ ਸੱਚ ਹੋਣੀ ਦਿਖਾਈ ਦਿੱਤੀ।
ਇਹ ਵੀ ਪੜ੍ਹੋ-ਸਕੂਲਾਂ ਮਗਰੋਂ ਹੁਣ ਪਠਾਨਕੋਟ ਦੇ ਕਾਲਜ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕੀਤੀ ਛੁੱਟੀ
ਜਾਣਕਾਰੀ ਮੁਤਾਬਕ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਦਾਖ਼ਲ ਹੋ ਕੇ ਕਰੀਬ 12 ਲੱਖ ਰੁਪਏ ਦੀ ਕੀਮਤ ਵਾਲਾ ਸਾਮਾਨ ਲੈਪਟਾਪ, ਐਲਈਡੀ ਟੀਵੀ, ਹੈਡਫੋਨ, ਟੈਬ ਅਤੇ ਮੋਬਾਇਲ ਫੋਨ ਚੋਰੀ ਕਰ ਲਿਆ। ਇੰਨਾ ਹੀ ਨਹੀਂ ਸਗੋਂ ਸੁਰੱਖਿਆ ਲਈ ਲਗਾਈ ਗਈ ਸੀਸੀਟੀਵੀ ਸਿਸਟਮ ਦੀ ਡੀਵੀਆਰ ਦੀ ਹਾਰਡ ਡਿਸਕ ਵੀ ਨਾਲ ਲੈ ਗਏ। ਲਗਭਗ ਇੱਕ ਸਾਲ ਪਹਿਲਾਂ ਵੀ ਇਸੇ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ, ਪਰ ਉਸ ਤੋਂ ਬਾਅਦ ਵੀ ਸੁਰੱਖਿਆ ਪ੍ਰਬੰਧਾਂ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ।
ਇਹ ਵੀ ਪੜ੍ਹੋ- ਗੁਰਦਾਸਪੁਰ: ਬੰਬ ਨਾਲ ਉੱਡਾ ਦਿੱਤੇ ਜਾਣਗੇ ਸਕੂਲ..., ਮਿਲੀ ਧਮਕੀ ਭਰੀ ਈਮੇਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
