ਥਾਣਾ ਵਲਟੋਹਾ ਦੀ ਪੁਲਸ ਨੇ ਚੋਰੀ ਦੇ 2 ਮੋਟਰਸਾਈਕਲਾਂ ਸਣੇ 2 ਨੌਜਵਾਨ ਕੀਤੇ ਗ੍ਰਿਫ਼ਤਾਰ

05/14/2022 2:55:35 PM

ਅਮਰਕੋਟ (ਸੰਦੀਪ ਕੁਮਾਰ ਸੰਨੀ) - ਥਾਣਾ ਵਲਟੋਹਾ ਪੁਲਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ ਏ.ਐੱਸ.ਆਈ. ਪ੍ਰਤਾਪ ਸਿੰਘ ਪੁਲਸ ਪਾਰਟੀ ਨੇ ਗਸ਼ਤ ਦੌਰਾਨ ਚੋਰੀ ਦੇ 2 ਮੋਟਰਸਾਈਕਲਾਂ ਸਣੇ 2 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ। ਮਿਲੀ ਜਾਣਕਾਰੀ ਅਨੁਸਾਰ ਏ.ਐੱਸ.ਆਈ. ਪ੍ਰਤਾਪ ਸਿੱਘ ਨੂੰ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਗੁਰਲਾਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਡੱਲ ਅਤੇ ਉਸਦਾ ਭਰਾ ਰਛਪਾਲ ਸਿੰਘ ਉਰਫ ਨਿੱਕਾ ਦੋਵੇਂ ਮੋਟਰਸਾਈਕਲ ਚੋਰੀ ਕਰਕੇ ਅੱਗੇ ਸਸਤੇ ਰੇਟਾਂ ’ਤੇ ਵੇਚ ਦਿੰਦੇ ਹਨ।

ਪੜ੍ਹੋ ਇਹ ਵੀ ਖ਼ਬਰ: ਪੱਟੀ ’ਚ ਰੂਹ ਕੰਬਾਊ ਵਾਰਦਾਤ, ਪੇਕੇ ਰਹਿ ਰਹੀ ਪਤਨੀ ਦਾ ਕਤਲ ਕਰਨ ਮਗਰੋਂ ਪਤੀ ਨੇ ਕੀਤੀ ਖ਼ੁਦਕੁਸ਼ੀ

ਅੱਜ ਇਹ ਦੋਵੇਂ ਭਰਾ ਚੋਰੀ ਕੀਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਗਾਹਕ ਦੀ ਤਲਾਸ਼ ਵਿੱਚ ਵਲਟੋਹਾ ਸਾਈਡ ’ਤੇ ਆ ਰਹੇ ਹਨ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਇਨ੍ਹਾਂ ਦੋਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਪੁਲਸ ਨੇ ਟੀ ਪੁਆਇੰਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ ਨੇੜੇ ਨਾਕਾਬੰਦੀ ਕਰ ਵਹੀਕਲਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਥੋੜ੍ਹੀ ਦੇਰ ਬਾਅਦ ਇੱਕ ਹੀਰੋ ਸਪਲੈਂਡਰ ਪਲੱਸ ਰੰਗ ਕਾਲਾ ਬਿਨਾਂ ਨੰਬਰੀ ’ਤੇ ਸਵਾਰ ਹੋ ਕੇ ਦੋ ਨੌਜਵਾਨ ਅਮਰਕੋਟ ਸਾਈਡ ਵੱਲੋਂ ਆ ਰਹੇ ਸਨ। ਪੁਲਸ ਪਾਰਟੀ ਨੂੰ ਵੇਖ ਕੇ ਨੌਜਵਾਨਾਂ  ਮੋਟਰਸਾਈਕਲ ਪਿੱਛੇ ਮੁੜਨ ਲੱਗ ਪਏ, ਜਿਨ੍ਹਾਂ ਨੂੰ ਏ.ਐੱਸ.ਆਈ. ਪ੍ਰਤਾਪ ਸਿੰਘ ਨੇ ਸਾਥੀਆਂ ਦੀ ਮਦਦ ਨਾਲ ਕਾਬੂ ਕਰ ਲਿਆ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਨਾਲ ਨੌਜਵਾਨ ਦੀ ਧੌਣ ਵੱਢ ਕੀਤਾ ਕਤਲ

ਵਾਰ-ਵਾਰ ਨਾਂ ਪਤਾ ਪੱਛਣ ’ਤੇ ਮੋਟਰਸਾਈਕਲ ਚਾਲਕ ਨੇ ਆਪਣੇ ਨਾਮ ਗੁਰਲਾਲ ਸਿੰਘ ਅਤੇ ਰਛਪਾਲ ਸਿੰਘ ਦੱਸੇ, ਜੋ ਮੋਟਰਸਾਈਕਲ ਦੇ ਕਾਗਜ਼ ਵਿਖਾ ਨਹੀਂ ਸਕੇ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਮੋਟਰਸਾਈਕਲ ਭਿੱਖੀਵਿੰਡ ਤੋਂ ਚੋਰੀ ਕੀਤਾ ਹੈ। ਐੱਸ.ਐੱਚ.ਓ. ਪਰਮਿੰਦਰ ਸਿੰਘ ਵਲਟੋਹਾ ਨੇ ਦੱਸਿਆ ਕਿ ਜਦ ਦੋਵਾਂ ਨੂੰ ਥਾਣੇ ਲਿਆ ਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਤਾਂ ਛਾਣਬੀਣ ਦੌਰਾਨ ਇਕ ਹੋਰ ਪਲਟੀਨਾ ਮੋਟਰਸਾਈਕਲ ਬਰਾਮਦ ਹੋਇਆ। ਇਨ੍ਹਾਂ ਦੋਵਾਂ ’ਤੇ ਪਹਿਲਾਂ ਵੀ ਚੋਰੀ ਦੇ ਕਈ ਮੁਕੱਦਮੇ ਦਰਜ ਹਨ ਅਤੇ ਹੁਣ ਵੀ ਮਾਮਲਾ ਦਰਜ ਕਰ ਅਦਾਲਤ ਵਿਚ ਪੇਸ਼ ਕਰ ਇਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ।


rajwinder kaur

Content Editor

Related News