ਧਾਰਮਿਕ ਜਗ੍ਹਾ ਤੋਂ ਸਾਮਾਨ ਚੋਰੀ ਕਰਨ ਵਾਲਾ ਨੌਜਵਾਨ ਅੜਿੱਕੇ
Friday, Jan 06, 2023 - 12:09 PM (IST)

ਘੁਮਾਣ/ਸ੍ਰੀ ਹਰਗੋਬਿੰਦਪੁਰ ਸਾਹਿਬ (ਸਰਬਜੀਤ, ਰਮੇਸ਼)- ਧਾਰਮਿਕ ਜਗ੍ਹਾ ਤੋਂ ਚੋਰੀ ਕਰਨ ਵਾਲੇ ਨੌਜਵਾਨ ਨੂੰ ਪੁਲਸ ਥਾਣਾ ਘੁਮਾਣ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਸਕੱਤਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਸੱਖੋਵਾਲ ਨੇ ਲਿਖਵਾਇਆ ਕਿ ਸਾਡੀ ਜ਼ਮੀਨ ਵਿਚ ਸ਼ੇਸ਼ਨਾਗ ਸ਼ਿਵ ਮੰਦਰ (ਸੰਤ ਕੁੱਲੀ ਵਾਲੇ) ਦੀ ਧਾਰਮਿਕ ਜਗ੍ਹਾ ਹੈ।ਜਿਥੇ ਦੂਰੋਂ-ਦੂਰੋਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ ਅਤੇ ਇਸ ਜਗ੍ਹਾ ਦੀ ਮੇਰੇ ਮਾਤਾ ਲਖਵਿੰਦਰ ਕੌਰ ਸੇਵਾ ਕਰਦੇ ਹਨ ਅਤੇ ਰੋਜ਼ਾਨਾ ਦੀ ਤਰ੍ਹਾਂ ਬੀਤੀ 28 ਦਸੰਬਰ ਨੂੰ ਵੀ ਸੇਵਾ ਕਰਨ ਤੋਂ ਬਾਅਦ ਤਾਲਾ ਲਗਾ ਕੇ ਚਲੇ ਗੲੈ ਸਨ ਅਤੇ ਅਗਲੇ ਦਿਨ 29 ਦਸੰਬਰ ਨੂੰ ਜਦੋਂ ਸਵੇਰੇ ਸਾਢੇ 5 ਵਜੇ ਜਗ੍ਹਾ ’ਤੇ ਗਏ ਤਾਂ ਦੇਖਿਆ ਕਿ ਬਾਹਰਲਾ ਤਾਲਾ ਟੁੱਟਾ ਹੋਇਆ ਸੀ। ਜਿਸ ’ਤੇ ਮੇਰੇ ਮਾਤਾ ਜੀ ਨੇ ਮੈਨੂੰ ਤੇ ਮੇਰੇ ਭਰਾ ਬਚਿੱਤਰ ਸਿੰਘ ਨੂੰ ਜਾਣਕਾਰੀ ਦਿੱਤੀ ਅਤੇ ਮੌਕੇ ’ਤੇ ਜਾ ਕੇ ਦੇਖਿਆ ਕਿ ਗੋਲਕ ਟੁੱਟੀ ਹੋਈ ਸੀ ਤੇ ਉਸ ’ਚੋਂ ਕਰੀਬ 6500 ਰੁਪਏ ਚੜ੍ਹਾਵਾ ਅਤੇ ਅੰਦਰੋਂ 9/10 ਕਿਲੋ ਦੇਸੀ ਘਿਓ ਦੇ ਨਾਲ-ਨਾਲ 2 ਸ਼ਹਿਦ ਦੀਆਂ ਬੋਤਲਾਂ ਵੀ ਚੋਰੀ ਹੋ ਚੁੱਕੀਆਂ ਸਨ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ; SYL ਨੂੰ ਲੈ ਕੇ ਕਹੀ ਅਹਿਮ ਗੱਲ
ਉਕਤ ਬਿਆਨਕਰਤਾ ਮੁਤਾਬਕ ਉਹ ਆਪਣੇ ਤੌਰ ’ਤੇ ਚੋਰਾਂ ਦੀ ਤਲਾਸ਼ ਕਰਦੇ ਰਹੇ ਅਤੇ ਹੁਣ ਉਨ੍ਹਾਂ ਨੂੰ ਪਤਾ ਚੱਲਿਆ ਕਿ ਇਹ ਚੋਰੀ ਜਤਿੰਦਰ ਸਿੰਘ ਉਰਫ਼ ਕਾਕਾ ਵਾਸੀ ਛੈਲੋਵਾਲ ਨੇ ਕੀਤੀ ਹੈ। ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਗੁਰਮੁੱਖ ਨੇ ਕਾਰਵਾਈ ਕਰਦਿਆਂ ਉਕਤ ਨੌਜਵਾਨ ਖ਼ਿਲਾਫ਼ ਥਾਣਾ ਘੁਮਾਣ ਵਿਖੇ ਕੇਸ ਦਰਜ ਕਰਨ ਤੋਂ ਬਾਅਦ ਉਕਤ ਨੂੰ ਪੁਲਸ ਪਾਰਟੀ ਏ. ਐੱਸ. ਆਈ. ਬਲਵਿੰਦਰ ਸਿੰਘ, ਏ. ਐੱਸ. ਆਈ. ਕੁਲਵੰਤ ਸਿੰਘ ਤੇ ਪੀ. ਐੱਚ. ਜੀ. ਜੋਗਿੰਦਰ ਸਮੇਤ ਗਸ਼ਤ ਦੌਰਾਨ ਪੁਲ ਡਰੇਨ ਨੰਗਲ, ਨੇੜੇ ਗੁੁਰਦੁਆਰਾ ਤਪਿਆਣਾ ਸਾਹਿਬ ਤੋਂ ਗ੍ਰਿਫਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇ ਜ਼ਬਰਦਸਤ ਹੰਗਾਮਾ, ਕੜਾਕੇ ਦੀ ਠੰਡ 'ਚ 150 ਯਾਤਰੀ ਹੋਏ ਖੱਜਲ-ਖੁਆਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।