ਮੂੰਗਫਲੀ ਵੇਚਣ ਵਾਲੀ ਪ੍ਰਵਾਸੀ ਔਰਤ ਦੀਆਂ ਕੰਨਾਂ ਤੋਂ ਵਾਲੀਆਂ ਲੈ ਕੇ ਰਫੂ ਚੱਕਰ ਹੋਏ ਨੌਸਰਬਾਜ਼

Monday, Nov 25, 2024 - 02:22 PM (IST)

ਮੂੰਗਫਲੀ ਵੇਚਣ ਵਾਲੀ ਪ੍ਰਵਾਸੀ ਔਰਤ ਦੀਆਂ ਕੰਨਾਂ ਤੋਂ ਵਾਲੀਆਂ ਲੈ ਕੇ ਰਫੂ ਚੱਕਰ ਹੋਏ ਨੌਸਰਬਾਜ਼

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਅੱਡਾ ਨਵਾਂ ਸ਼ਾਲਾ ਵਿਖੇ ਅੱਜ ਮੂੰਗਫਲੀ ਵੇਚਣ ਵਾਲੀ ਪ੍ਰਵਾਸੀ ਔਰਤ ਨੂੰ ਸੋਨਾ ਦੋਗੁਣਾ ਕਰਨ ਦਾ ਝਾਂਸਾ ਦੇ ਕੇ ਉਸ ਦੇ ਕੰਨਾਂ ਵਿੱਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਲੈ ਕੇ ਰਫੂ ਚੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਨੇ ਦੱਸਿਆ ਕਿ ਦੋ ਵੱਖ-ਵੱਖ ਗੱਡੀਆਂ 'ਤੇ ਸਵਾਰ ਹੋ ਕੇ ਚਾਰ ਵਿਅਕਤੀ ਅਤੇ ਇੱਕ ਮਹਿਲਾ ਆਈ, ਜਿਸ ਵੱਲੋਂ ਪਹਿਲਾਂ ਮੈਨੂੰ ਪੁੱਛਿਆ ਗਿਆ ਕਿ ਮੰਦਰ ਜਾਣ ਦਾ ਰਸਤਾ ਕਿਹੜਾ ਹੈ ਅਤੇ ਫਿਰ ਕੁਝ ਦੇਰ ਪਿੱਛੋਂ ਔਰਤ ਨੇ ਆ ਕੇ ਮੈਨੂੰ ਕਿਹਾ ਕਿ ਤੇਰਾ ਆਦਮੀ ਬਿਮਾਰ ਰਹਿੰਦਾ ਹੈ ਤਾਂ ਉਹ ਬਿਲਕੁਲ ਠੀਕ ਹੋ ਜਾਵੇਗਾ। 

ਇਹ ਵੀ ਪੜ੍ਹੋ- ਲਾਲ ਚੂੜੇ ਵਾਲੀ ਕੁੜੀ ਦੀ ਕਾਰ ਹੋਈ ਹਾਦਸੇ ਦਾ ਸ਼ਿਕਾਰ, 2 ਜਣਿਆਂ ਦੀ ਮੌਤ, ਬੇਹੱਦ ਖੌਫ਼ਨਾਕ ਤਸਵੀਰਾਂ

ਇਹ ਕਹਿਣ ਤੋਂ ਬਾਅਦ ਉਸ ਨੇ ਕਿਹਾ ਕਿ ਜੋ ਤੂੰ ਕੰਨਾਂ 'ਚ ਸੋਨੇ ਦੀਆਂ ਬਾਲੀਆਂ ਪਾਈਆਂ ਹੋਈਆਂ ਹਨ, ਇਹ ਦੋਗੁਣਾ ਹੋ ਜਾਣਗੀਆਂ ਜਿਸ ਤੋਂ ਬਾਅਦ ਮੈਂ ਉਨ੍ਹਾਂ ਦੇ ਝਾਂਸੇ 'ਚ ਆ ਗਈ ਅਤੇ ਪਹਿਲਾਂ ਮੈਂ ਆਪਣੇ ਇਕ ਕੰਨ ਦੀ ਵਾਲੀ ਲਾ ਕੇ ਦਿੱਤੀ ਅਤੇ ਮੁੜ ਉਨ੍ਹਾਂ ਵੱਲੋਂ ਮੇਰੇ ਸਿਰ 'ਤੇ ਹੱਥ ਰੱਖਿਆ ਗਿਆ ਅਤੇ ਮੈਂ ਆਪਣੇ ਦੂਸਰੇ ਕੰਨ ਦੀ ਬਾਲੀ ਵੀ ਲਾ ਕੇ ਦੇ ਦਿੱਤੀ।

ਇਹ ਵੀ ਪੜ੍ਹੋ- ਦਿਓਰ ਦੀ ਦਰਿੰਦਗੀ: ਦੋਸਤ ਨਾਲ ਮਿਲ ਕੇ ਭਰਜਾਈ ਨਾਲ ਕਰ 'ਤਾ ਵੱਡਾ ਕਾਂਡ

ਇਸ ਤੋਂ ਬਾਅਦ ਉਨ੍ਹਾਂ ਨੇ ਔਰਤ ਨੂੰ  ਦਿੱਤਾ ਅਤੇ ਕਿਹਾ ਕਿ ਇਹ ਲਿਫਾਫਾ ਕੁਝ ਦੇਰ ਬਾਅਦ ਖੋਲਣਾ ਹੈ, ਜਦ ਖੋਲੋਗੇ ਤਾਂ ਇਸ ਵਿੱਚੋਂ ਸੋਨਾ ਦੋਗੁਣਾ ਨਿਕਲੇਗ। ਜਦ ਉਸ ਨੇ ਥੋੜੀ ਦੇਰ ਬਾਅਦ ਲਿਫਾਫੇ ਨੂੰ ਖੋਲ ਕੇ ਵੇਖਿਆ ਤਾਂ ਲਿਫਾਫਾ ਬਿਲਕੁਲ ਖਾਲੀ ਸੀ, ਜਿਸ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਇਹ ਤਾਂ ਕੋਈ ਠੱਗਾਂ ਦਾ ਟੋਲਾ ਸੀ ਜੋ ਮੈਨੂੰ ਇਕ ਝਾਂਸਾ ਦੇ ਕੇ ਮੇਰੇ ਨਾਲ ਠੱਗੀ ਮਾਰ ਕੇ ਰਫੂ ਚੱਕਰ ਹੋ ਗਏ ਹਨ। ਇਸ ਸਬੰਧੀ ਪੁਰਾਣਾ ਸ਼ਾਲਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।  

ਇਹ ਵੀ ਪੜ੍ਹੋ- ਫ਼ੌਜਣ ਨੇ ਆਸ਼ਕਾਂ ਨੂੰ ਘਰ ਬੁਲਾ ਕੇ ਮਰਵਾ 'ਤਾ ਫ਼ੌਜੀ ਪਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News