ਚੋਰ ਨੇ ਇਕ ਘਰ ਨੂੰ ਬਣਾਇਆ ਨਿਸ਼ਾਨਾ, ਲਗਾਤਾਰ 4 ਦਿਨ ਤੱਕ ਦਿੰਦਾ ਰਿਹਾ ਵਾਰਦਾਤ ਨੂੰ ਅੰਜਾਮ

Tuesday, Apr 29, 2025 - 11:54 AM (IST)

ਚੋਰ ਨੇ ਇਕ ਘਰ ਨੂੰ ਬਣਾਇਆ ਨਿਸ਼ਾਨਾ, ਲਗਾਤਾਰ 4 ਦਿਨ ਤੱਕ ਦਿੰਦਾ ਰਿਹਾ ਵਾਰਦਾਤ ਨੂੰ ਅੰਜਾਮ

ਅੰਮ੍ਰਿਤਸਰ- ਅੰਮ੍ਰਿਤਸਰ 'ਚ ਇਕ ਵਾਰ ਫਿਰ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਦਿਖਾਈ ਦੇ ਰਹੀਆਂ ਹਨ ਤੇ ਚੋਰ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਦੀ ਤਾਜ਼ਾ ਉਦਾਹਰਣ ਅੰਮ੍ਰਿਤਸਰ ਦੇ ਰਿਸ਼ੀ ਵਿਹਾਰ 'ਚ ਦੇਖਣ ਨੂੰ ਮਿਲੀ, ਜਿੱਥੇ ਕਿ ਇਕ ਚੋਰ ਇਕ ਘਰ 'ਚ ਲਗਾਤਾਰ ਹੀ ਚਾਰ ਦਿਨ ਤੱਕ ਚੋਰੀ ਕਰਦਾ ਰਿਹਾ ਅਤੇ ਜਦੋਂ ਪੰਜਵੇਂ ਦਿਨ ਚੋਰੀ ਕਰਨ ਗਿਆ ਤਾਂ ਚੋਰ ਘਰਦਿਆਂ ਦੇ ਅੜੀਕੇ ਆ ਗਿਆ।

ਇਹ ਵੀ ਪੜ੍ਹੋ-  ਗੁਰਦਾਸਪੁਰ ਦੇ ਹੈਰੀ ਨੇ ਕੈਨੇਡਾ ਵਿਚ ਕਰਵਾਈ ਬੱਲੇ-ਬੱਲੇ, ਸਿਰਫ 24 ਸਾਲ ਦੀ ਉਮਰ 'ਚ ਹਾਸਲ ਕੀਤਾ ਵੱਡਾ ਮੁਕਾਮ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੀ ਮਾਲਕ ਨੇ ਦੱਸਿਆ ਕਿ ਉਹ ਚਾਰ ਤਿੰਨ ਲਈ ਦੇਹਰਾਦੂਨ ਗਏ ਹੋਏ ਸਨ ਅਤੇ ਉਨ੍ਹਾਂ ਦੇ ਘਰ ਸੀਸੀਟੀਵੀ ਕੈਮਰੇ ਲੱਗੇ ਹਨ ਅਤੇ ਪਿੱਛੋਂ ਚਾਰ ਦਿਨ ਤੱਕ ਲਗਾਤਾਰ ਹੀ ਚੋਰ ਉਨ੍ਹਾਂ ਦੇ ਘਰ ਚੋਰੀ ਕਰਨ ਲਈ ਆਉਂਦਾ ਰਿਹਾ। ਉਨ੍ਹਾਂ ਦੱਸਿਆ ਕਿ ਜਦੋਂ ਚੋਰ ਚੋਰੀ ਕਰਨ ਆਉਂਦਾ ਸੀ ਤਾਂ ਉਹ ਸੀਸੀਟੀਵੀ ਕੈਮਰੇ ਦਾ ਮੂੰਹ ਵੀ ਘੁਮਾ ਦਿੰਦਾ ਸੀ ਅਤੇ ਚੋਰ ਵੱਲੋਂ ਘਰ 'ਚ ਲੱਗੀਆਂ ਟੂਟੀਆਂ ਤੋਂ ਲੈ ਕੇ ਸੋਨੇ ਦੇ ਗਹਿਣੇ ਤੱਕ ਵੀ ਚੋਰੀ ਕਰ ਲਏ ਗਏ। 

PunjabKesari

ਇਹ ਵੀ ਪੜ੍ਹੋ-ਸਰਕਾਰ ਦੇ ਸਪੱਸ਼ਟੀਕਰਨ ਤੋਂ ਬਾਅਦ ਪਾਕਿਸਤਾਨੀ ਦੁਲਹਨਾਂ ਨੂੰ ਮਿਲੀ ਰਾਹਤ

ਉਨ੍ਹਾਂ ਦੱਸਿਆ ਕਿ ਜਦੋਂ ਪੰਜਵੇਂ ਦਿਨ ਚੋਰ ਫਿਰ ਚੋਰੀ ਕਰਨ ਲਈ ਘਰ ਆਇਆ ਤਾਂ ਘਰ ਦੇ ਮਾਲਕਾਂ ਵੱਲੋਂ ਚੋਰ ਨੂੰ ਕਾਬੂ ਕਰ ਲਿਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਮੁਹੱਲੇ ਵਾਸੀਆਂ ਦੀ ਮਦਦ ਨਾਲ ਚੋਰ ਨੂੰ ਪੁਲਸ ਦੇ ਹਵਾਲੇ ਕੀਤਾ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪਰਿਵਾਰ ਨੇ ਕਿਹਾ ਕਿ ਚੋਰ ਵੱਲੋਂ ਚੋਰੀ ਕੀਤਾ ਸਮਾਨ ਵੀ ਬਰਾਮਦ ਕੀਤਾ ਜਾਵੇ।  ਦੂਜੇ ਪਾਸੇ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ  ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਚੋਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ- ਪੰਜਾਬ : ਪਿਤਾ ਦੀ ਰਿਵਾਲਵਰ ਲੈ ਕੇ ਕਲਾਸ 'ਚ ਪਹੁੰਚੀ ਵਿਦਿਆਰਥਣ, ਦੇਖ ਪੈ ਗਈਆਂ ਭਾਜੜਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News