ਆਵਾਰਾ ਕੁੱਤਿਆਂ ਨੇ ਕਿਸਾਨਾਂ ਦੀਆਂ ਕੱਟੀਆਂ ਤੇ ਵੱਛੀਆਂ ਨੂੰ ਨੋਚ-ਨੋਚ ਕੇ ਖਾਧਾ
Sunday, Jul 21, 2024 - 06:09 PM (IST)
ਬਟਾਲਾ(ਸਾਹਿਲ)- ਕਸਬਾ ਊਧਨਵਾਲ ਦੇ ਨਜ਼ਦੀਕੀ ਪਿੰਡ ਧੰਦੋਈ ਵਿਖੇ ਦੋ ਕਿਸਾਨਾਂ ਦੀਆਂ ਕੱਟੀਆਂ ਤੇ ਵੱਛੀਆਂ ਨੂੰ ਆਵਾਰਾ ਕੁੱਤਿਆਂ ਵਲੋਂ ਨੋਚ-ਨੋਚ ਕੇ ਖਾਧੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਸਰਦੂਲ ਸਿੰਘ ਪੁੱਤਰ ਸਵਰਨ ਸਿੰਘ ਅਤੇ ਮੰਗਲ ਸਿੰਘ ਪੁੱਤਰ ਅਜੀਤ ਸਿੰਘ ਵਾਸੀਆਨ ਪਿੰਡ ਧੰਦੋਈ ਨੇ ਦੱਸਿਆ ਕਿ ਬੀਤੀ ਰਾਤ ਆਵਾਰਾ ਕੁੱਤਿਆਂ ਦੇ ਝੁੰਡ ਨੇ ਸਾਡੀ ਪਾਲਤੂ ਇਕ ਤਿੰਨ ਸਾਲ ਦੀ ਵੱਛੀ, ਇਕ ਬੱਕਰੀ ਤੇ ਦੋ ਕੱਟੀਆਂ ਨੂੰ ਨੋਚ-ਨੋਚ ਕੇ ਖਾ ਲਿਆ।
ਇਹ ਵੀ ਪੜ੍ਹੋ- ਓਮਾਨ 'ਚ ਸਮੁੰਦਰੀ ਜਹਾਜ਼ ਦਾ ਹਾਦਸਾਗ੍ਰਸਤ ਹੋਣ ਦਾ ਮਾਮਲਾ, ਲਾਪਤਾ 6 ਕਰੂ ਮੈਂਬਰਾਂ 'ਚੋਂ 4 ਦੱਸੇ ਜਾ ਰਹੇ ਭਾਰਤ
ਉਕਤ ਕਿਸਾਨਾਂ ਨੇ ਦੱਸਿਆ ਕਿ ਜਦੋਂ ਅਸੀਂ ਸਵੇਰੇ ਪੱਠੇ ਪਾਉਣ ਲਈ ਆਏ ਤਾਂ ਦੇਖਿਆ ਕਿ ਬੱਕਰੀ, ਵੱਛੀ ਤੇ ਕੱਟੀਆਂ ਲਹੂਲੁਹਾਨ ਹੋਈਆਂ ਸਨ ਅਤੇ ਉਨ੍ਹਾਂ ਦੇ ਸਰੀਰ ’ਤੇ ਵੱਡੇ-ਵੱਡੇ ਜ਼ਖ਼ਮ ਹੋਏ ਸਨ ਅਤੇ ਜ਼ਖਮਾਂ ਦੀ ਤਾਪ ਨਾ ਸਹਾਰਦਿਆਂ ਬੱਕਰੀ, ਵੱਛੀ ਤੇ ਇਕ ਕੱਟੀ ਦੀ ਮੌਤ ਹੋ ਚੁੱਕੀ ਸੀ ਜਦ ਕਿ ਇਕ ਕੱਟੀ ਤੇ ਬਾਕੀ ਪਸ਼ੂਆਂ ਦੀ ਵੀ ਡਾਕਟਰ ਨੂੰ ਬੁਲਾ ਕੇ ਜਾਂਚ ਕਰਵਾਈ ਗਈ ਹੈ।
ਇਹ ਵੀ ਪੜ੍ਹੋ- ਸਬਜ਼ੀਆਂ ਦੇ ਵਧੇ ਰੇਟਾਂ ਨੇ ਵਿਗਾੜਿਆ ਰਸੋਈ ਦਾ ਬਜਟ, ਟਮਾਟਰ ਦੀਆਂ ਕੀਮਤਾਂ 'ਚ ਆਇਆ ਭਾਰੀ ਉਛਾਲ
ਉਕਤ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਪਿੰਡਾਂ, ਕਸਬਿਆਂ ਸਮੇਤ ਨਹਿਰਾਂ ’ਤੇ ਜੋ ਕੁੱਤਿਆਂ ਦੇ ਝੁੰਡ ਫਿਰਦੇ ਹਨ, ਉਨ੍ਹਾਂ ਦੀ ਰੋਕਥਾਮ ਲਈ ਯੋਗ ਉਪਰਾਲੇ ਕੀਤੇ ਜਾਣ ਤਾਂ ਜੋ ਕਿਸਾਨਾਂ ਦਾ ਨੁਕਸਾਨ ਹੋਣੋਂ ਬਚ ਸਕੇ। ਉਕਤਾਨ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਡੇ ਹੋਏ ਇਸ ਨੁਕਸਾਨ ਦਾ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ- ਨਹਿਰ 'ਚ ਨਹਾਉਂਦਿਆਂ ਸਰਪੰਚ ਸਮੇਤ ਡੁੱਬੇ ਤਿੰਨ ਵਿਅਕਤੀ, ਦੋ ਦੀਆਂ ਲਾਸ਼ਾ ਬਰਾਮਦ, ਦੇਖ ਨਹੀਂ ਹੁੰਦਾ ਪਰਿਵਾਰ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8