1984 'ਚ ਨੁਕਸਾਨੀ ਗਈ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਦਾ ਪੋਰਟਰੇਟ ਹੋਵੇਗਾ ਪ੍ਰਦਰਸ਼ਿਤ
Monday, Oct 09, 2023 - 03:40 PM (IST)

ਅੰਮ੍ਰਿਤਸਰ: ਪ੍ਰੋਜੈਕਟ ਸ਼ੁਰੂ ਹੋਣ ਤੋਂ ਲਗਭਗ ਛੇ ਸਾਲ ਬਾਅਦ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਮਾਰੇ ਗਏ ਲੋਕਾਂ ਦੀਆਂ ਤਸਵੀਰਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ "ਸ਼ਹੀਦੀ ਗੈਲਰੀ" ਜਲਦੀ ਹੀ ਦਰਸ਼ਕਾਂ ਲਈ ਖੋਲ੍ਹ ਦਿੱਤੀ ਜਾਵੇਗੀ। ਅਕਾਲ ਤਖ਼ਤ ਦੀ ਨੁਕਸਾਨੀ ਗਈ ਇਮਾਰਤ ਦਾ ਪੋਰਟਰੇਟ ਗੈਲਰੀ ਦੇ ਕੇਂਦਰ 'ਚ ਰੱਖਿਆ ਜਾਵੇਗਾ। ਇਸ ਗੈਲਰੀ ਦੀ ਸਥਾਪਨਾ ਸਿੱਖ ਧਾਰਮਿਕ ਸੰਸਥਾ ਦਮਦਮੀ ਟਕਸਾਲ ਵੱਲੋਂ ਸਾਕਾ ਨੀਲਾ ਤਾਰਾ ਯਾਦਗਾਰ ਜਾਂ ‘ਸ਼ਹੀਦੀ ਯਾਦਗਰ’ ਦੇ ਬੇਸਮੈਂਟ 'ਚ ਕੀਤੀ ਜਾਵੇਗੀ। ਜੂਨ 1984 'ਚ ਮਾਰੇ ਗਏ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਇੱਕ ਮਿੰਨੀ ਗੁਰਦੁਆਰੇ ਵਜੋਂ 2013 'ਚ ਸਥਾਪਿਤ ਕੀਤੀ ਗਈ ਸੀ, ਜੋ ਅੱਤਵਾਦੀਆਂ ਨੂੰ ਭਜਾਉਣ ਦੌਰਾਨ ਮਾਰੇ ਗਏ ਸੀ।
ਇਹ ਵੀ ਪੜ੍ਹੋ- ਸਰਹੱਦ ਪਾਰ ਹਿੰਦੂ ਕੁੜੀ ਨਾਲ ਦਰਿੰਦਗੀ, ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕੀਤਾ ਕਤਲ
ਟਕਸਾਲ ਦੇ ਇਕ ਮੈਂਬਰ ਨੇ ਵਿਕਾਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੈਲਰੀ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਹਾਲਾਂਕਿ ਅਸੀਂ ਛੱਤ ਦੇ ਲੀਕੇਜ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਾਂ। ਅਸੀਂ ਇੰਜੀਨੀਅਰਾਂ ਦੀ ਮਦਦ ਨਾਲ ਸਮੱਸਿਆ ਦਾ ਹੱਲ ਕਰਾਂਗੇ। ਸੰਭਾਵਤ ਤੌਰ 'ਤੇ ਦਸੰਬਰ ਤੱਕ ਗੈਲਰੀ ਦਾ ਉਦਘਾਟਨ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਸ਼ਰਮਨਾਕ! ਭੂਆ ਆਸ਼ਕ ਨਾਲ ਮਨਾਉਂਦੀ ਰਹੀ ਰੰਗਰਲੀਆਂ, ਸਾਹਮਣੇ ਨਾਬਾਲਗ ਭਤੀਜੀ ਦੀ ਲੁੱਟੀ ਗਈ ਪੱਤ
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸੂਚੀ ਅਨੁਸਾਰ ਪੋਰਟਰੇਟ ਲਗਾ ਰਹੇ ਹਾਂ, ਕਿਉਂਕਿ ਇਹ ਸਾਕਾ ਨੀਲਾ ਤਾਰਾ ਦੇ ਗੁਰਦੁਆਰੇ ਦੇ ਆਕਾਰ ਦੇ ਸਮਾਰਕ ਦੇ ਬੇਸਮੈਂਟ 'ਚ ਹੈ, ਇਸ ਲਈ ਗੈਲਰੀ ਦਾ ਨਾਮ "ਭੌਰਾ ਸਾਹਿਬ" ਰੱਖਿਆ ਗਿਆ ਹੈ, ਭੋਰਾ ਯਾਨੀ ਬੇਸਮੈਂਟ। ਐੱਸ.ਜੀ.ਪੀ.ਸੀ. ਦੇ ਮੈਂਬਰ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਹਾਲਾਂਕਿ ਗੈਲਰੀ ਦੇ ਉਦਘਾਟਨ ਦੀ ਤਰੀਕ ਅਜੇ ਤੈਅ ਨਹੀਂ ਹੋਈ ਹੈ, ਪਰ ਕੰਮ ਮੁਕੰਮਲ ਹੋਣ ਦੇ ਨੇੜੇ ਹੋਣ ਕਰਕੇ ਸੰਗਤਾਂ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8