ਭਿੱਖੀਵਿੰਡ ਦੇ ਨੌਜਵਾਨ ਤੋਂ ਪਿਸਤੌਲ ਦੀ ਨੋਕ ’ਤੇ ਲੁੱਟੇਰਿਆਂ ਨੇ ਖੋਹੀ ਨਕਦੀ
Thursday, Apr 06, 2023 - 02:06 PM (IST)

ਭਿੱਖੀਵਿੰਡ (ਅਮਨ,ਸੁਖਚੈਨ)- ਪੁਲਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬੈਂਕਾ ਵਿਖੇ ਚਲਾਉਂਦੇ ਸੀ. ਐੱਸ. ਸੀ. ਸੈਂਟਰ ਦੇ ਨੌਜਵਾਨ ਤੋਂ ਬੀਤੇ ਦਿਨ ਰਸਤੇ ’ਚ ਆਉਂਦੀਆਂ ਪਿੰਡ ਬਲੇਰ ਦੇ ਭੱਠੇ ਨਜ਼ਦੀਕ 2 ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ ’ਤੇ ਨਕਦੀ ਖੋਹ ਕੇ ਲੈ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੇ 11 ਸਾਥੀਆਂ ਦੀ ਵੀਡੀਓ ਕਾਨਫਰੰਸ ਰਾਹੀਂ ਬਾਬਾ ਬਕਾਲਾ ਸਾਹਿਬ ਅਦਾਲਤ ’ਚ ਹੋਈ ਪੇਸ਼ੀ
ਇਸ ਸਬੰਧੀ ਪਲਵਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਬੈਂਕਾ ਨੇ ਦੱਸਿਆ ਕਿ ਉਹ ਪਿੰਡ ਬੈਂਕਾ ਵਿਖੇ ਸੀ.ਐੱਸ.ਸੀ. ਸੈਂਟਰ ਚਲਾਉਂਦੇ ਹੈ ਅਤੇ ਅਨਪੂਰਨਾ ਕੰਪਨੀ ਦੀਆਂ ਕਿਸ਼ਤਾਂ ਜਮ੍ਹਾ ਕਰਵਾਉਣ ਲਈ ਭਿੱਖੀਵਿੰਡ ਨੂੰ ਜਾ ਰਿਹਾ ਸੀ। ਇਸ ਦੌਰਾਨ ਰਸਤੇ ’ਚ ਭੱਠੇ ਨਜ਼ਦੀਕ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਪਿਸਤੌਲ ਦੀ ਨੋਕ ’ਤੇ ਉਸ ਦੇ ਕੋਲੋਂ 41 ਹਜ਼ਾਰ 500 ਰੁਪਏ ਖੋਹ ਲਏ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਭੱਜ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕਾਲੇ ਰੰਗ ਦਾ ਬਿਨਾਂ ਨੰਬਰ ਵਾਲਾ ਮੋਟਰਸਾਈਕਲ ਸੀ। ਇਸ ਸਬੰਧੀ ਪੁਲਸ ਚੌਂਕੀ ਸੁਰਸਿੰਘ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਹੁਣ ਅੰਮ੍ਰਿਤਸਰ ਹਵਾਈ ਅੱਡੇ ਤੋਂ ਭਰ ਸਕੋਗੇ ਇਟਲੀ-ਕੈਨੇਡਾ ਲਈ ਉਡਾਣ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।