ਲੁਟੇਰਿਆਂ ਨੇ ਕਿੱਲ ਵਿਛਾ ਕੇ ਪੈਂਚਰ ਕੀਤੀ ਕਾਰ, ਲੁੱਟੇ ਡੇਢ ਲੱਖ ਰੁਪਏ

03/04/2024 6:20:59 PM

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਨਾਲ ਸਬੰਧਤ ਕਾਹਨੂੰਵਾਨ ਥਾਣੇ ਅਧੀਨ ਆਉਂਦੇ ਪਿੰਡ ਨੈਨੇਕੋਟ ਦੀ ਆਈ. ਟੀ. ਆਈ. ਨੇੜੇ ਲੁਟੇਰਿਆਂ ਵੱਲੋਂ ਕਾਰ ਨੂੰ ਕਿੱਲ ਵਿਛਾ ਕੇ ਪੈਂਚਰ ਕਰ ਕੇ ਕਾਰ ਸਵਾਰ ਇਕ ਨੌਜਵਾਨ ਦੀ ਕੁੱਟਮਾਰ ਕਰਨ ਅਤੇ ਡੇਢ ਲੱਖ ਰੁਪਏ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਨੌਜਵਾਨ ਸੰਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭਰੋ ਹਾਰਨੀ ਨੇ ਦੱਸਿਆ ਕਿ ਉਹ ਕਸਬਾ ਹਰਚੋਵਾਲ ਵਿਖੇ ਰੈਡੀਮੇਡ ਕੱਪੜਿਆਂ ਤੇ ਪੱਗੜੀ ਸੈਂਟਰ ਦੀ ਦੁਕਾਨ ਕਰਦਾ ਹੈ। ਬੀਤੀ ਰਾਤ ਦੁਕਾਨ ਬੰਦ ਕਰ ਕੇ ਰਾਤ 9 ਵਜੇ ਦੇ ਕਰੀਬ ਉਹ ਆਪਣੇ ਪਿੰਡ ਨੂੰ ਵਾਪਸ ਆ ਰਿਹਾ ਸੀ ਕਿ ਜਦੋਂ ਨੈਨੇਕੋਟ ਤੇ ਸਠਿਆਲੀ ਨੂੰ ਜਾਂਦੇ ਰਸਤੇ ’ਤੇ ਸਥਿਤ ਆਈ. ਟੀ. ਆਈ. ਨੇੜੇ ਪਹੁੰਚਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਉਸ ਦੀ ਕਾਰ ਪੈਂਚਰ ਹੋ ਗਈ ਹੈ। ਜਦੋਂ ਉਹ ਕਾਰ ਰੋਕ ਕੇ ਟਾਇਰ ਚੈੱਕ ਕਰਨ ਲਈ ਉਤਰਿਆ ਤਾਂ ਸੜਕ ਕਿਨਾਰਿਓਂ ਝਾੜੀਆਂ ਵਿਚ ਲੁਕੇ ਤਿੰਨ ਨੌਜਵਾਨ ਉਸਦੇ ਕੋਲ ਆ ਗਏ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਵੱਡੀ ਵਾਰਦਾਤ ਦੀ ਖ਼ਬਰ, ਪਾਕਿਸਤਾਨੀ ਮੁੰਡਿਆਂ ਨਾਲ ਝਗੜੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਨੌਜਵਾਨਾਂ ਕੋਲ ਡੰਡੇ ਅਤੇ ਬੇਸਬਾਲ ਸੀ, ਜਿਨ੍ਹਾਂ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਕਾਰ ਦੀ ਬਾਰੀ ਖੋਲ੍ਹ ਕੇ ਬੈਗ ਚੁੱਕ ਕੇ ਫਰਾਰ ਹੋ ਗਏ। ਜਦੋਂ ਉਸ ਨੇ ਪੈਂਚਰ ਲਾਉਣ ਲਈ ਟਾਇਰ ਖੁਲਵਾਇਆ ਤਾਂ ਪਤਾ ਲੱਗਿਆ ਕਿ ਲੁਟੇਰਿਆਂ ਵੱਲੋਂ ਸੜਕ ਤੇ ਕਿੱਲ ਬਿਖੇਰੇ ਗਏ ਸਨ, ਜਿਸ ਕਾਰਨ ਉਸ ਦੀ ਗੱਡੀ ਪੈਂਚਰ ਹੋ ਗਈ ਸੀ। ਉਸ ਨੇ ਦੱਸਿਆ ਕਿ ਬੈਗ ਵਿਚ ਰੱਖੇ ਪੈਸਿਆਂ ’ਚੋਂ ਕੁਝ ਉਸਦੀ ਦੁਕਾਨ ਤੇ ਕੱਪੜਿਆਂ ਦੀ ਵਿਕਰੀ ਨਾਲ ਇਕੱਠੇ ਹੋਏ ਪੈਸੇ ਸਨ ਤੇ ਕੁਝ ਕਮੇਟੀ ਦੇ ਪੈਸੇ ਸਨ, ਜੋ ਕੁਲ ਡੇਢ ਲੱਖ ਰੁਪਏ ਦੇ ਕਰੀਬ ਸਨ।

ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਖੇ 'ਸਰਕਾਰ-ਵਪਾਰ ਮਿਲਣੀ' 'ਚ ਪੁੱਜੇ CM ਮਾਨ ਤੇ ਕੇਜਰੀਵਾਲ, ਆਖੀਆਂ ਅਹਿਮ ਗੱਲਾਂ

ਉਸ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਥਾਣਾ ਕਾਹਨੂਵਾਨ ਵਿਖੇ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਥਾਣਾ ਕਾਹਨੂਵਾਨ ਦੇ ਐੱਸ. ਐੱਚ. ਓ. ਬਲਜਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਵੱਲੋਂ ਅਗਲੇ ਦਿਨ ਘਟਨਾ ਦੀ ਸੂਚਨਾ ਦਿੱਤੀ ਗਈ ਸੀ, ਜਿਸ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਮਾਮਲੇ ਦੀ ਅਸਲੀਅਤ ਸਾਹਮਣੇ ਆ ਜਾਵੇਗੀ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ’ਚ ਸ਼ਿਫਟ ਕਰਨ ਤੋਂ ਪੰਜਾਬ ਸਰਕਾਰ ਨੇ ਕੀਤੀ ਨਾਂਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Shivani Bassan

Content Editor

Related News