ਕਿਰਪਾਨ ਦੀ ਨੋਕ ''ਤੇ ਕਿਸਾਨ ਕੋਲੋਂ ਟਰਾਲੀ ਖੋਹਣ ਵਾਲੇ ਦੋ ਲੁਟੇਰੇ ਪੁਲਸ ਨੇ ਕੀਤੇ ਕਾਬੂ
Saturday, Mar 23, 2024 - 05:53 PM (IST)

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪੁਲਸ ਸਟੇਸ਼ਨ ਦੌਰਾਂਗਲਾ ਦੇ ਇਲਾਕੇ ਅੰਦਰ ਹੈਡ ਪੁਲ ਗਾਹਲੜੀ ਦੇ ਨਜ਼ਦੀਕ ਇੱਕ ਕਿਸਾਨ ਕੋਲੋਂ ਦੋ ਲੁਟੇਰੇ ਕਿਰਪਾਨ ਦੀ ਨੋਕ 'ਤੇ ਟਰਾਲੀ ਖੋਹ ਕੇ ਫ਼ਰਾਰ ਹੋ ਗਏ ਸਨ।
ਪੁਲਸ ਨੇ ਤਰੁੰਤ ਹਰਕਤ ਵਿੱਚ ਆਉਂਦੇ ਹੋਏ ਦੋਵਾਂ ਲੁਟੇਰਿਆਂ ਨੂੰ ਟਰਾਲੀ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਮੌਕੇ ਡੀ. ਐੱਸ. ਪੀ. ਦੀਨਾਨਗਰ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਤਰੁੰਤ ਹਰਕਤ ਵਿੱਚ ਆਉਂਦਿਆਂ ਸਾਰੇ ਨਾਕੇ ਅਲਰਟ ਕਰਨ ਉਪਰੰਤ ਪੁਲਸ ਵੱਲੋਂ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਇਨ੍ਹਾਂ ਦੋਵਾਂ ਲੁਟੇਰਿਆਂ ਨੂੰ ਟਰਾਲੀ ਸਮੇਤ ਕਾਬੂ ਕਰ ਲਿਆ ਗਿਆ ਹੈ। ਪੁਲਸ ਮੁਤਾਬਕ ਇਨ੍ਹਾਂ ਦੀ ਪਛਾਣ ਸੈਫ਼ ਅਲੀ ਪੁੱਤਰ ਸ਼ੇਰ ਮੁਹੰਮਦ, ਸਾਲੂ ਪੁੱਤਰ ਨੂਰ ਮੁਹੰਮਦ ਵਾਸੀਆਂਨ ਸਮਾਦ ਬਾਈ ਥਾਣਾ ਬਾਘਾਪੁਰਾਣਾ ਜ਼ਿਲ੍ਹਾ ਮੋਗਾ ਦੱਸੀ ਗਈ ਹੈ ।