ਰੈਲੀ ’ਚ ਅਜਨਾਲਾ ਦੇ ਸਾਰੇ ਸਰਕਲਾਂ ’ਚ ਵੱਡੇ ਕਾਫ਼ਲੇ ਜਾਣਗੇ : ਮੰਤਰੀ ਧਾਲੀਵਾਲ

Sunday, Sep 10, 2023 - 05:10 PM (IST)

ਰੈਲੀ ’ਚ ਅਜਨਾਲਾ ਦੇ ਸਾਰੇ ਸਰਕਲਾਂ ’ਚ ਵੱਡੇ ਕਾਫ਼ਲੇ ਜਾਣਗੇ : ਮੰਤਰੀ ਧਾਲੀਵਾਲ

ਅਜਨਾਲਾ/ਅਜਨਾਲਾ (ਨਿਰਵੈਲ)- 13 ਨੂੰ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ ਦੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ’ਚ ਅੰਮ੍ਰਿਤਸਰ ਵਿਖੇ ਹੋਣ ਵਾਲੀ ‘ਆਪ’ ਦੀ ਰੈਲੀ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਰੇ ਸਰਕਲਾਂ ’ਚ ਵੱਡੇ ਕਾਫ਼ਲੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬਲਾਕ ਪ੍ਰਧਾਨ ਬਲਦੇਵ ਸਿੰਘ ਬੱਬੂ ਚੇਤਨਪੁਰਾ ਅਤੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਕੋਆਰਡੀਨੇਟਰ ਵਿਰੁਣ ਕੁਮਾਰ ਰਾਜਾਸਾਂਸੀ ਦੀ ਪ੍ਰਧਾਨਗੀ ਹੇਠ ਬਲਾਕ ਵਿਛੋਆਂ ਦੇ ਵਲੰਟੀਅਰਾਂ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕੀਤਾ।

ਇਹ ਵੀ ਪੜ੍ਹੋ- ਫਿਰੋਜ਼ਪੁਰ ’ਚ ਪੁਰਾਣੀ ਰੰਜਿਸ਼ ਕਾਰਨ ਸ਼ਰੇਆਮ ਚੱਲੀਆਂ ਗੋਲੀਆਂ, ਨੌਜਵਾਨ ਅਮਿਤ ਦੀ ਹੋਈ ਮੌਤ

ਉਨ੍ਹਾਂ ਅੱਗੇ ਕਿਹਾ ਕਿ ਅਰਵਿੰਦਰ ਕੇਜਰੀਵਾਲ ਵੱਲੋਂ ਆਰੰਭ ਕੀਤੇ ਗਏ ਮਿਸ਼ਨ 2024 ਸਬੰਧੀ ਪਾਰਟੀ ਵਲੰਟੀਅਰਾਂ ਨਾਲ ਵਿਚਾਰਾਂ ਕਰਨ ਲਈ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 13 ਸਤੰਬਰ ਨੂੰ ਪਹੁੰਚਣਗੇ। ਮੰਤਰੀ ਧਾਲੀਵਾਲ ਨੇ ਅੱਗੇ ਕਿਹਾ ਕਿ ਵਿਧਾਨ ਸਭਾ ਹਲਕਾ ਅਜਨਾਲਾ ਦੇ ਵੱਖ-ਵੱਖ ਬਲਾਕਾਂ ਦੇ ਵਰਕਰਾਂ ’ਚ ਭਾਰੀ ਉਤਸ਼ਾਹ ਇਸ ਗੱਲ ਦੀ ਅਗਵਾਈ ਭਰਦਾ ਹੈ, ਹੋਣ ਵਾਲੀ ਰੈਲੀ ਦਾ ਰਿਕਾਰਡਤੋੜ ਇਕੱਠ ਹੋਵੇਗਾ ਅਤੇ ਪੰਜਾਬ ’ਚ ਹੋਣ ਵਾਲੀ ਵਾਲੀਆਂ ਲੋਕ ਸਭਾ ਚੋਣਾਂ ਲਈ ਪੰਜਾਬ ’ਚ 13 ਦੀਆਂ 13 ਸੀਟਾਂ ਤੇ ‘ਆਪ’ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਏਗਾ।

ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬ ਦੇ ਗੱਭਰੂ ਦੀ ਹੋਈ ਮੌਤ, ਦੋ ਬੱਚਿਆਂ ਦਾ ਪਿਓ ਸੀ ਮ੍ਰਿਤਕ

ਇਸ ਮੌਕੇ ਖੁਸਪਾਲ ਸਿੰਘ ਪਾਲ ਧਾਲੀਵਾਲ, ਮਾ. ਸੁਬੇਗ ਸਿੰਘ ਗਿੱਲ ਯੂ. ਐੱਸ. ਏ., ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਅਤੇ ਬਲਾਕ ਪ੍ਰਧਾਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਦਫ਼ਤਰ ਇੰਚਾਰਜ ਗੁਰਜੰਟ ਸਿੰਘ ਸੋਹੀਂ, ਚਰਨਜੀਤ ਸਿੰਘ ਸਿੱਧੂ, ਸਾਬਕਾ ਸਰਪੰਚ ਮਲਕੀਤ ਸਿੰਘ ਨਵਾਪਿੰਡ, ਪੀ.ਏ. ਮੁਖਤਾਰ ਸਿੰਘ, ਸਰਪੰਚ ਜਸਬੀਰ ਸਿੰਘ ਸੰਤੂ ਨੰਗਲ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਲੰਟੀਅਰ ਹਾਜ਼ਰ ਸਨ।

ਇਹ ਵੀ ਪੜ੍ਹੋ-  ਰਾਤ ਨੂੰ ਘਰ ’ਚ ਇਕੱਲੀ ਨੂੰਹ ਵੇਖ ਸਹੁਰੇ ਦੀ ਬਦਲੀ ਨੀਅਤ, ਹਵਸ ਦਾ ਸ਼ਿਕਾਰ ਬਣਾ ਦਿੱਤੀ ਇਹ ਧਮਕੀ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News