ਮੀਂਹ ਹਨੇਰੀ ਨੇ ਵੱਖ-ਵੱਖ ਥਾਵਾਂ ’ਤੇ ਢਾਹਿਆ ਕਹਿਰ, ਕਿਤੇ ਡਿੱਗੇ ਰੁੱਖ ਤੇ ਕਿਤੇ ਡਿੱਗੀਆਂ ਕੰਧਾਂ

Monday, Aug 12, 2024 - 11:54 AM (IST)

ਮੀਂਹ ਹਨੇਰੀ ਨੇ ਵੱਖ-ਵੱਖ ਥਾਵਾਂ ’ਤੇ ਢਾਹਿਆ ਕਹਿਰ, ਕਿਤੇ ਡਿੱਗੇ ਰੁੱਖ ਤੇ ਕਿਤੇ ਡਿੱਗੀਆਂ ਕੰਧਾਂ

ਬਟਾਲਾ (ਸਾਹਿਲ): ਬੀਤੀ ਸ਼ਨੀਵਾਰ ਦੀ ਦੇਰ ਰਾਤ ਨੂੰ ਪੈ ਰਹੇ ਭਾਰੀ ਮੀਂਹ ਕਾਰਨ ਜਿੱਥੇ ਵੱਖ-ਵੱਖ ਥਾਵਾਂ ’ਤੇ ਮੀਂਹ ਅਤੇ ਹਨੇਰੀ ਨੇ ਤਬਾਹੀ ਮਚਾਈ, ਉੱਥੇ ਹੀ ਕਾਦੀਆਂ ਨਾਲ ਲੱਗਦੇ ਪਿੰਡ ਨਾਥਪੁਰ 'ਚ ਵੀ ਮੀਂਹ ਨਾਲ ਸੜਕ ਕਿਨਾਰੇ ਪੰਚਾਇਤ ਵੱਲੋਂ ਬਣਾਈ ਗਈ ਇਕ ਕੰਧ ਡਿੱਗਣ ਅਤੇ ਛੱਪੜ ਦੇ ਆਲੇ ਦੁਆਲੇ ਬਣੀ ਚਾਰਦੀਵਾਰੀ ਦੇ ਢਹਿ ਢੇਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਜਾਣਕਾਰੀ ਅਨੁਸਾਰ ਮੀਂਹ ਦੇ ਨਾਲ ਜਿੱਥੇ ਵੱਖ-ਵੱਖ ਥਾਵਾਂ ’ਤੇ ਰੁੱਖ ਡਿੱਗਣ ਨਾਲ ਆਵਾਜਾਈ ਪ੍ਰਭਾਵਿਤ ਹੋਈ ਉੱਥੇ ਹੀ ਪਿੰਡ ਨਾਥਪੁਰ ਦੇ ਅੰਦਰ ਛੱਪੜ ਦੇ ਆਲੇ ਦੁਆਲੇ ਕੀਤੀ ਗਈ ਚਾਰਦੀਵਾਰੀ ਵਿੱਚ ਪਾੜ ਪੈ ਗਿਆ ਅਤੇ ਨਾਲ ਹੀ ਬਟਾਲਾ ਕਾਦੀਆਂ ਰੋਡ ਪਿੰਡ ਨਾਥਪੁਰ ਦੇ ਨਜ਼ਦੀਕ ਰਾਧਾ ਸੁਆਮੀ ਸਤਿਸੰਗ ਘਰ ਦੇ ਕੋਲ ਪੰਚਾਇਤ ਵੱਲੋਂ ਸੜਕ ਕਿਨਾਰੇ ਲਗਾਈਆਂ ਗਈਆਂ ਇੰਟਰਲੋਕ ਟਾਈਲਾਂ ਦੀ ਸਪੋਰਟ ਲਈ ਬਣਾਈ ਗਈ ਕੰਧ ਵੀ ਡਿੱਗ ਕੇ ਢਹਿ ਢੇਰੀ ਹੋ ਗਈ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਦੱਸ ਦਈਏ ਕਿ ਲੱਖਾਂ ਰੁਪਿਆਂ ਦੀ ਲਾਗਤ ਨਾਲ ਬਣਾਏ ਗਏ ਪਿੰਡ ਦੇ ਅੰਦਰ ਛੱਪੜ ਦੀ ਚਾਰਦੀਵਾਰੀ ਜੋ ਕਿ ਮੀਂਹ ਦੇ ਜ਼ੋਰ ਨਾਲ ਜ਼ਮੀਨ ਦੇ ਅੰਦਰ ਧਸਦੀ ਜਾ ਰਹੀ ਹੈ, ਨਾਲ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਆਉਣ ਵਾਲੇ ਸਮਿਆਂ ਵਿਚ ਜੇਕਰ ਇਸੇ ਤਰ੍ਹਾਂ ਹੀ ਮੀਂਹ ਚਲਦੇ ਰਹੇ ਤਾਂ ਪੂਰਾ ਛੱਪੜ ਤਬਾਹੀ ਦੇ ਕੰਢੇ ’ਤੇ ਖੜ੍ਹਾ ਹੋ ਜਾਵੇਗਾ, ਜਿਸ ਨਾਲ ਛੱਪੜ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ- ਕੰਪਨੀ ਦਾ ਕੰਮ ਕਰਦਿਆਂ ਨੌਜਵਾਨ ਦੀ ਹੋਈ ਮੌਤ, 3 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਲੋਕਾਂ ਨੇ ਮੰਗ ਕੀਤੀ ਹੈ ਕਿ ਸੰਬੰਧਿਤ ਵਿਭਾਗ ਦੇ ਅਧਿਕਾਰੀ ਇਸ ਛੱਪੜ ਦੀ ਚਾਰਦੀਵਾਰੀ ਦੀ ਦੁਬਾਰਾ ਮੁਰੰਮਤ ਕਰਵਾ ਕੇ ਇਸ ਨੂੰ ਮਜ਼ਬੂਤ ਤਰੀਕੇ ਨਾਲ ਬਣਾਵੇ ਅਤੇ ਜੋ ਸੜਕ ਕਿਨਾਰੇ ਸੜਕ ਦੀ ਸਪੋਰਟ ਲਈ ਕੰਧਾਂ ਬਣਾਈਆਂ ਗਈਆਂ ਹਨ, ਨੂੰ ਵੀ ਪੱਕੇ ਤੌਰ ’ਤੇ ਬਣਾਇਆ ਜਾਵੇ ਤਾਂ ਜੋ ਸਮਾਂ ਰਹਿੰਦਿਆਂ ਇਸ ਨਾਲ ਕੋਈ ਵੱਡਾ ਜਾਨੀ ਨੁਕਸਾਨ ਨਾ ਹੋ ਸਕੇ। ਇਲਾਕੇ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਅਤੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਦੇ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਦੀ ਮੁਰੰਮਤ ਮੁੜ ਤੋਂ ਕਰਵਾਈ ਜਾਵੇ ।

ਇਹ ਵੀ ਪੜ੍ਹੋ- ਬਾਬੇ ਤੋਂ ਪੁੱਤ ਦੀ ਦਾਤ ਮੰਗਣ ਗਈ ਸੀ ਔਰਤ, ਇਸ਼ਨਾਨ ਦੇ ਬਹਾਨੇ ਮੋਟਰ 'ਤੇ ਲੈ ਕੇ ਕੀਤਾ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News