ਨੋਟਬੰਦੀ ਦੇ 2 ਸਾਲ ਪੂਰੇ ਹੋਣ ’ਤੇ ਕੇਂਦਰ ਸਰਕਾਰ ਵਿਰੁੱਧ ਰੋਸ

Saturday, Nov 10, 2018 - 06:06 AM (IST)

ਅੰਮ੍ਰਿਤਸਰ,(ਵਾਲੀਆ)- ਨੋਟਬੰਦੀ ਦੇ 2 ਸਾਲ ਪੂਰੇ ਹੋਣ ’ਤੇ ਕਾਂਗਰਸ ਕਮੇਟੀ ਦਿਹਾਤੀ ਅੰਮ੍ਰਿਤਸਰ ਤੇ ਸ਼ਹਿਰੀ ਵੱਲੋਂ ਜ਼ਿਲਾ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਤੇ ਜੁਗਲ ਕਿਸ਼ੋਰ ਸ਼ਰਮਾ ਦੀ ਅਗਵਾਈ ’ਚ ਕਾਂਗਰਸ ਭਵਨ ਦਿਹਾਤੀ ਅੰਮ੍ਰਿਤਸਰ ਵਿਖੇ ਕਾਂਗਰਸੀਆਂ ਨੇ ਇਸ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦਿਆਂ ਰੋਸ ਪ੍ਰਦਰਸ਼ਨ ਕਰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੂੰ ਮੰਗ ਪੱਤਰ ਸੌਂਪਿਆ।
ਇਸ ਮੌਕੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ,  ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਜੁਗਲ ਕਿਸ਼ੋਰ ਸ਼ਰਮਾ, ਮਮਤਾ ਦੱਤਾ, ਦਿਲਰਾਜ ਸਿੰਘ ਸਰਕਾਰੀਆ, ਅਸ਼ਵਨੀ ਪੱਪੂ, ਇਕਬਾਲ ਸਿੰਘ ਸ਼ੈਰੀ, ਸੋਨੂੰ ਦੱਤੀ ਤੇ ਕੌਂਸਲਰ ਮੋਤੀ ਭਾਟੀਆ ਨੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਆਡ਼ੇ ਹੱਥੀਂ ਲੈਂਦਿਅਾਂ ਕਿਹਾ ਕਿ ਨੋਟਬੰਦੀ ਤੋਂ ਪੀਡ਼ਤ ਦੇਸ਼ਵਾਸੀ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਵੋਟਬੰਦੀ ਕਰਨਗੇ ਕਿਉਂਕਿ ਦੇਸ਼ ਦੇ ਲੋਕਾਂ ਕੋਲ ਨੋਟਬੰਦੀ ਦਾ ਹਿਸਾਬ ਲੈਣ ਦਾ ਵਕਤ ਆ ਗਿਆ ਹੈ। ਮੋਦੀ ਸਰਕਾਰ ਨੇ ਬਿਨਾਂ ਸੋਚੇ-ਸਮਝੇ ਦੇਸ਼ਵਾਸੀਆਂ ਦੀ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਤਹਿਸ-ਨਹਿਸ ਕਰ ਦਿੱਤਾ ਹੈ, ਮਹਿੰਗਾਈ ਤੇ ਬੇਰੋਜ਼ਗਾਰੀ ਵਧਣ ਨਾਲ ਨੌਜਵਾਨਾਂ ਤੇ ਕਿਸਾਨਾਂ ਦਾ ਭਵਿੱਖ ਖਰਾਬ ਕੀਤਾ, ਉਦਯੋਗ ਬੰਦ ਹੋ ਗਏ, ਦੇਸ਼ ਦੀ ਆਰਥਿਕ ਹਾਲਤ ਡਾਵਾਂਡੋਲ ਕਰ ਦਿੱਤੀ ਤੇ ਲੋਕਾਂ ਨੂੰ ਭੀਖ ਮੰਗਣ ਲਈ ਮਜਬੂਰ ਕਰ ਦਿੱਤਾ ਹੈ।
ਇਸ ਮੌਕੇ ਗੁਰਮੀਤ ਸਿੰਘ ਭੀਲੋਵਾਲ,  ਨਿਸ਼ਾਨ ਸਿੰਘ ਭੰਗਾਲੀ ਅਤੇ ਕੇਵਲ ਸਿੰਘ ਮੈਂਬਰ ਬਲਾਕ ਸੰਮਤੀ, ਰਵਿੰਦਰਪਾਲ ਸਿੰਘ ਗਿੱਲ ਹਦਾਇਤਪੁਰਾ, ਸੋਨੀ ਕੱਥੂਨੰਗਲ,  ਰਾਜੂ ਖੱਬੇਰਾਜਪੂਤਾਂ, ਸੁਖਪਾਲ ਸਿੰਘ ਗਿੱਲ ਹਦਾਇਤਪੁਰਾ, ਕੈਮੀ ਅਟਾਰੀ, ਕਮਲ ਸਰਕਾਰੀਆ, ਗੁਰਬੀਰ ਸਿੰਘ, ਗੁਰਪ੍ਰੀਤ ਸਿੰਘ ਬਾਸਰਕੇ,  ਮਲਕੀਤ ਸਿੰਘ,  ਰਾਜਦੀਪ ਸਿੰਘ, ਪਵਿੱਤਰਜੀਤ ਸਿੰਘ ਤਾਹਰਪੁਰ, ਬਲਦੇਵ ਸਿੰਘ ਕੋਚ ਖੱਬੇਰਾਜਪੂਤਾਂ, ਰਾਣਾ ਸ਼ਾਹ ਧਰਦਿਉ, ਗੁਰਬਖਸ਼ ਸਿੰਘ ਜਲਾਲ,  ਇੰਦਰਜੀਤ ਸਿੰਘ ਰਾਏਪੁਰ, ਅਮਨਦੀਪ ਸਿੰਘ ਕੱਕਡ਼, ਗੋਲਡੀ ਬਾਸਰਕੇ, ਮਨਬੀਰ ਸਿੰਘ ਖਾਸਾ, ਜਗਬੀਰ ਸਿੰਘ ਲਾਲੀ ਜੋਧਾਨਗਰੀ, ਪਲਵਿੰਦਰ ਸਿੰਘ ਫੌਜੀ ਪੰਧੇਰ, ਅਮਨਦੀਪ ਸਿੰਘ ਕੱਥੂਨੰਗਲ, ਦਿਲਬਾਗ ਸਿੰਘ ਕੱਥੂਨੰਗਲ, ਰਿੰਕਾ ਕੱਥੂਨੰਗਲ, ਸਤਪਾਲ ਸਿੰਘ ਅਜੈਬਵਾਲੀ, ਪ੍ਰੀਤਇੰਦਰ ਸਿੰਘ ਢਿੱਲੋਂ,  ਬਚਿੱਤਰ ਲਾਲੀ, ਬਲਵਿੰਦਰ ਸਿੰਘ, ਮੋਹਣ ਸਿੰਘ ਨਿੰਬਰਵਿੰਡ, ਰਮੇਸ਼ ਕੁਮਾਰ, ਗੁਰਮੀਤ ਸਿੰਘ ਮਾਊ, ਪਰਮਿੰਦਰ ਸਿੰਘ ਤੁੰਗ, ਗੁਰਪਿੰਦਰ ਸਿੰਘ ਮਾਹਲ  ਆਦਿ ਹਾਜ਼ਰ ਸਨ।

2 ਸਾਲ ਬਾਅਦ ਵੀ ਦੇਸ਼ ਦੀ ਅਰਥ ਵਿਵਸਥਾ ਡਾਵਾਂਡੋਲ : ਕੰਵਰਪ੍ਰਤਾਪ ਅਜਨਾਲਾ

ਅਜਨਾਲਾ, (ਬਾਠ)-ਕੇਂਦਰੀ ਸਰਕਾਰ ਵੱਲੋਂ 2 ਸਾਲ ਪਹਿਲਾਂ 8 ਨਵੰਬਰ 2016 ਨੂੰ ਲਾਗੂ ਕੀਤੀ ਗਈ ਨੋਟਬੰਦੀ ਕਾਰਨ ਦੇਸ਼ ਦੀ ਅਰਥ ਵਿਵਸਥਾ ਡਾਵਾਂਡੋਲ ਹੋਣ ਅਤੇ ਨੋਟਬੰਦੀ ਦੇ ਦੋ ਸਾਲ ਬੀਤਣ ਦੇ ਬਾਅਦ ਵੀ ਦੇਸ਼ ਦੀ ਅਰਥ ਵਿਵਸਥਾ ਪੈਰਾਂ ਸਿਰ ਖਡ਼੍ਹੀ ਨਾ ਹੋਣ ਦਾ ਦੋਸ਼ ਲਗਾ  ਕੇ ਅੱਜ ਇੱਥੇ ਕਾਂਗਰਸ ਦੇ ਸੈਂਕਡ਼ੇ ਕਾਰਕੁੰਨਾਂ ਨੇ ਨੋਟਬੰਦੀ ਕਾਲਾ ਦਿਵਸ ਮਨਾਉਂਦਿਆਂ ਕਾਂਗਰਸ ਹਲਕਾ ਅਜਨਾਲਾ ਯੂਥ ਮਾਮਲਿਆਂ ਇੰਚਾਰਜ ਕੰਵਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ’ਚ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਮੋਦੀ ਸਰਕਾਰ ਵਿਰੁੱਧ ਰੋਸ ਮਾਰਚ ਕਰਕੇ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਮੋਦੀ ਸਰਕਾਰ ਨੂੰ ਘਪਲਿਆਂ ਦੀ ਸਰਕਾਰ ਕਰਾਰ ਦੇ ਕੇ ਜਬਰਦਸਤ ਰੋਸ ਮੁਜ਼ਾਹਰਾ ਕੀਤਾ।
ਇਸ ਤੋਂ ਪਹਿਲਾਂ ਪਾਰਟੀ ਦੇ ਸਥਾਨਕ ਦਫਤਰ ਵਿਖੇ ਸ਼ਹਿਰੀ ਪ੍ਰਧਾਨ ਪ੍ਰਵੀਨ ਕੁਕਰੇਜਾ, ਪੰਜਾਬ ਪ੍ਰਦੇਸ਼ ਕਾਂਗਰਸ ਕਾਨੂੰਨੀ ਵਿੰਗ ਸੂਬਾ ਜਨਰਲ ਸਕੱਤਰ ਐਡਵੋਕੇਟ ਬ੍ਰਿਜ ਮੋਹਨ ਅੌਲ਼, ਪੰਜਾਬ ਪ੍ਰਦੇਸ਼ ਕਾਂਗਰਸ ਕਾਨੂੰਨੀ ਵਿੰਗ ਸੂਬਾ ਜਨਰਲ ਸਕੱਤਰ ਐਡਵੋਕੇਟ ਬ੍ਰਿਜ ਮੋਹਨ ਅੌਲ਼, ਨਗਰ ਪੰਚਾਇਤ ਦੇ ਸਾਬਕਾ ਉੱਪ ਪ੍ਰਧਾਨ ਵਿਜੇ ਤ੍ਰੇਹਨ ਤੇ ਸਾਬਕਾ ਪ੍ਰਧਾਨ ਐਡਵੋਕੇਟ ਮਨਜੀਤ ਨਿੱਝਰ ਦੀ ਸਾਂਝੀ ਪ੍ਰਧਾਨਗੀ ’ਚ ਕਰਵਾਈ ਗਈ ਕਾਂਗਰਸੀ ਵਰਕਰਾਂ ਦੀ ਪ੍ਰਭਾਵਸ਼ਾਲੀ ਰੋਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਭਾਜਪਾ ਸਰਕਾਰ ’ਤੇ ਦੋਸ਼ ਮਡ਼੍ਹਦਿਆਂ ਕਿਹਾ ਕਿ ਦੇਸ਼ ਨੂੰ ਲੁੱਟਣ ਵਾਲੇ ਕਾਰਪੋਰੇਟ ਘਰਾਣਿਆਂ ’ਤੇ ਸੂਟ ਬੂਟ ਵਾਲਿ਼ਆਂ ਦਾ ਕਾਲਾ ਪੈਸਾ ਚਿੱਟਾ ਕਰਨ ਲਈ ਮੋਦੀ ਸਰਕਾਰ ਵੱਲੋਂ ਨੋਟਬੰਦੀ ਦੀ ਰਚੀ ਗਈ ਸਾਜ਼ਿਸ਼ ਨਾਲ ਦੇਸ਼ ਦੀਆਂ ਸਨਅਤਾਂ ਤੇ ਛੋਟੇ ਕਾਰੋਬਾਰੀ ਵਪਾਰੀਆਂ ਦਾ ਸਮੁੱਚਾ ਕੰਮਕਾਜ਼ ਠੱਪ ਹੋ ਰਹਿ ਗਿਆ ਜੋ ਹੁਣ ਤੱਕ ਨੋਟਬੰਦੀ ਦੇ ਦੋ ਸਾਲ ਬਾਅਦ ਵੀ ਆਪਣੇ ਪੈਰਾਂ ਸਿਰ ਖਡ਼੍ਹਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਨੋਟਬੰਦੀ ਤੋਂ ਬਾਅਦ ਲਾਗੂ ਜੀ.ਐੱਸ. ਟੀ. ਟੈਕਸਾਂ ਨਾਲ ਰਹਿੰਦਾਂ ਦੇਸ਼ ਦਾ ਆਰਥਿਕ ਢਾਚਾਂ ਵੀ ਬਰਬਾਦ ਹੋਣ ਕੰਢੇ ਹੈ। ਉਪਰੰਤ ਉਨ੍ਹਾਂ ਨੋਟਬੰਦੀ ਦੌਰਾਨ ਬੈਕਾਂ ’ਚ ਜਮਾਂ ਆਪਣਾ ਪੈਸਾ ਕਢਵਾਉਣ ਲਈ ਲੰਮੀਆਂ ਕਤਾਰਾਂ ਦਾ ਸ਼ਿਕਾਰ ਹੋਏ ਮੌਤ ਦੀ ਭੇਂਟ ਚਡ਼੍ਹੇ 100 ਤੋਂ ਵੱਧ ਲੋਕਾਂ ਦੀ ਆਤਮਿਕ ਸਾਂਤੀ ਲਈ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਜ਼ਲੀ ਭੇਂਟ ਕੀਤੀ ਗਈ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਰਾਜਬੀਰ ਸਿੰਘ ਮੱਦੂਛਾਂਗਾ, ਅਰਵਿੰਦਰਪਾਲ ਜੈਂਟੀ ਅੱਬੂਸੈਦ, ਪ੍ਰਧਾਨ ਹਰਪਾਲ ਸਿੰਘ ਖਾਨੋਵਾਲ, ਰਣਜੀਤ ਸਿੰਘ ਅਵਾਣ, ਚੇਅਰਮੈਨ ਦੀਪਕ ਅਰੋਡ਼ਾ, ਅੰਮ੍ਰਿਤ ਰੰਧਾਵਾ ਭੱਖਾ, ਅਮਿਤ ਅੌਲ, ਸੌਰਵ ਸਰੀਨ, ਨੰਦ ਕਿਸ਼ੋਰ ਭੱਲਾ, ਗਰਮੀਤ ਸਿੰਘ ਅਰੋਡ਼ਾ, ਚੇਅਰਮੈਨ ਬਾਉ ਸੁਖਦੇਵ ਸਰੀਨ, ਰਿੰਕਾ ਤ੍ਰੇਹਨ, ਬਾਬਾ ਬਿੱਲੂ ਸ਼ਾਹ, ਵਿਪਨ ਖੱਤਰੀ,  ਰੋਹਿਤ ਲੱਕੀ, ਪਵਨ ਵਾਸਦੇਵ, ਜੱਗੂ ਪਵਾਰ, ਸੰਨੀ ਨਿੱਝਰ, ਗਿੰਦੂ ਬੱਲ, ਅੰਗਰੇਜ ਸਿੰਘ ਲੱਖੂਵਾਲ, ਸੁਨੀਲ ਅਜਨਾਲਾ,ਅਭੇ ਸਰੀਨ, ਦਰਸ਼ਨ ਲਾਲ ਆਦਿ ਆਗੂ ਹਾਜ਼ਰ ਸਨ।


Related News