ਕ੍ਰਿਕੇਟ ਮੈਚਾਂ ’ਤੇ ਦੜਾ ਸੱਟਾ ਲਗਾਉਣ ਵਾਲੇ ਵਿਅਕਤੀ ਘਰ ਪੁਲਸ ਦੀ ਛਾਪੇਮਾਰੀ, ਨਕਦੀ ਸਣੇ ਬਰਾਮਦ ਕੀਤਾ ਇਹ ਸਾਮਾਨ
Tuesday, Sep 12, 2023 - 01:20 PM (IST)
ਗੁਰਦਾਸਪੁਰ (ਵਿਨੋਦ)- ਕ੍ਰਿਕੇਟ ਮੈਚਾਂ ’ਤੇ ਦੜਾ ਸੱਟਾ ਲਗਾਉਣ ਵਾਲੇ ਬਿਨਾਂ ਸਰਕਾਰੀ ਮੰਜ਼ੂਰੀ ਦੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰ ਕੇ ਮੋਟੀ ਰਕਮ ਵਸੂਲ ਕਰਨ ਵਾਲੇ ਵਿਅਕਤੀ ਦੇ ਘਰ ਸਿਟੀ ਪੁਲਸ ਗੁਰਦਾਸਪੁਰ ਨੇ ਰੇਡ ਮਾਰੀ। ਇਸ ਮੌਕੇ ਵਿਅਕਤੀ ਤੋਂ 12 ,23,800 ਰੁਪਏ, 14 ਮੋਬਾਇਲ ਫੋਨ, ਇਕ ਲੈਪਟਾਪ, ਇਕ ਟੈਬ ਅਤੇ ਇਕ ਮਰਸਡੀਜ਼ ਗੱਡੀ ਬਰਾਮਦ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਪਰ ਦੋਸ਼ੀ ਮੌਕੇ ਤੋਂ ਭੱਜਣ ’ਚ ਸਫ਼ਲ ਹੋ ਗਿਆ। ਇਸ ਸਬੰਧੀ ਸਿਟੀ ਪੁਲਸ ਗੁਰਦਾਸਪੁਰ ਨੇ ਦੋਸ਼ੀ ਦੇ ਖ਼ਿਲਾਫ਼ ਧਾਰਾ 13 (ਏ) 3-67 ਜੂਆ ਐਕਟ 420 ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਆਸਟ੍ਰੇਲੀਆ ਰਹਿੰਦੀ ਕੁੜੀ ਨੂੰ ਮਿਲਣ ਗਏ ਪਿਓ ਨਾਲ ਵਾਪਰ ਗਿਆ ਦਰਦਨਾਕ ਭਾਣਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਟੀ ਪੁਲਸ ਸਟੇਸ਼ਨ ਦੀ ਇੰਚਾਰਜ਼ ਮੈਡਮ ਕ੍ਰਿਸ਼ਮਾ ਦੇਵੀ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਦੇ ਨਾਲ ਸ਼ੱਕੀ ਵਿਅਕਤੀਆਂ ਦੀ ਤਾਲਾਸ਼ ਦੇ ਸਬੰਧ ’ਚ ਮੰਡੀ ਚੌਂਕ ਗੁਰਦਾਸਪੁਰ ਮੌਜੂਦ ਸੀ ਕਿ ਮੁਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਮਨਜੀਤ ਸਿੰਘ ਉਰਫ਼ ਮੋਨੀ ਪੁੱਤਰ ਪ੍ਰੇਮ ਸਿੰਘ ਵਾਸੀ ਸਾਹਮਣੇ ਕ੍ਰਿਸ਼ਨਾ ਮੰਦਿਰ ਸੰਗਲਪੁਰਾ ਰੋਡ ਗੁਰਦਾਸਪੁਰ ਜੋ ਕਿ ਆਪਣੀ ਦੁਕਾਨ ਅਤੇ ਘਰ ਵਿਚ ਕ੍ਰਿਕੇਟ ਆਦਿ ਦੇ ਮੈਚਾਂ 'ਤੇ ਮੋਬਾਇਲ ਫੋਨਾਂ, ਲੈਪਟਾਪਾਂ ਰਾਹੀਂ ਦੜਾ ਸੱਟਾ ਲਗਾ ਕੇ ਬਿਨਾਂ ਸਰਕਾਰੀ ਮੰਜ਼ੂਰੀ ਦੇ ਭੋਲੇ-ਭਾਲੇ ਲੋਕਾਂ ਨਾਲ ਠੱਗੀ ਮਾਰ ਕੇ ਮੋਟੀ ਰਕਮ ਵਸੂਲ ਕਰਦਾ ਹੈ।
ਇਹ ਵੀ ਪੜ੍ਹੋ- ਜਨਮਾਂ ਦੇ ਸਾਥ ਦਾ ਵਾਅਦਾ ਕਰਨ ਵਾਲੇ ਨੇ ਦਿਖਾਏ ਅਸਲ ਰੰਗ, ਬੱਚਾ ਨਾ ਹੋਣ 'ਤੇ ਘਰੋਂ ਕੱਢੀ ਪਤਨੀ
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸੂਚਨਾ ਦੇ ਆਧਾਰ ’ਤੇ ਉਸ ਨੇ ਪੁਲਸ ਪਾਰਟੀ ਦੇ ਨਾਲ ਮੁਲਜ਼ਮ ਦੇ ਘਰ ਸਾਹਮਣੇ ਕ੍ਰਿਸ਼ਨਾ ਮੰਦਰ ਸੰਗਲਪੁਰਾ ਰੋਡ ਵਿਖੇ ਰੇਡ ਕੀਤੀ ਤਾਂ ਵੀ ਮੁਲਜ਼ਮ ਪੁਲਸ ਪਾਰਟੀ ਨੂੰ ਵੇਖ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਸ ਪਾਰਟੀ ਨੇ ਮੌਕੇ ਤੋਂ 12,23,800 ਰੁਪਏ ਭਾਰਤੀ ਕਰੰਸੀ, 14 ਮੋਬਾਇਲ ਵੱਖ-ਵੱਖ ਮਾਰਕਾ, ਇਕ ਲੈਪਟਾਪ, ਇਕ ਟੈਬ ਅਤੇ ਇਕ ਗੱਡੀ ਮਰਸਡੀਜ਼ ਬਰਾਮਦ ਕੀਤੀ। ਮਹਿਲਾ ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਮਨਜੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਆਪਣੇ ਹੱਥੀਂ ਮੌਤ ਸਹੇੜ ਰਹੇ ਨੌਜਵਾਨ, ਜਾਣ ਲਓ ਹਾਰਟ ਅਟੈਕ ਦੇ ਲੱਛਣ, ਕਦੇ ਨਜ਼ਰਅੰਦਾਜ਼ ਨਾ ਕਰੋ ਇਹ ਗੱਲਾਂ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8