ਜ਼ਹਿਰੀਲੀ ਸ਼ਰਾਬ ਦਾ ਪੀਣ ਵਾਲਿਆਂ ਦੀ ਖੇਰ ਨਹੀਂ, ਪੁਲਸ ਵਿਭਾਗ ਆਇਆ ਹਰਕਤ ’ਚ

Saturday, Sep 28, 2024 - 02:59 PM (IST)

ਬਟਾਲਾ (ਗੋਰਾਇਆ): ਪੰਜਾਬ ਸਰਕਾਰ ਦੇ ਕੜੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੁਲਸ ਵਿਭਾਗ ਨਸ਼ਿਆਂ ਦੇ ਖਾਤਮੇ ਲਈ ਦਿਨ-ਰਾਤ ਅੱਡੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ। ਇਸ ਦੇ ਬਾਵਜੂਦ ਵੀ ਪਿੰਡਾਂ ਵਿਚ ਸ਼ਰੇਆਮ ਨਿਕਲ ਰਹੀ ਐਲਕੋਹਲ, ਕੱਚੀ ਤੇ ਜ਼ਹਿਰੀਲੀ ਸ਼ਰਾਬ ਨਾਲ ਪਿਆਕੜ ਕਈ ਥਾਵਾਂ ’ਤੇ ਡਿੱਗੇ ਦਿਖਾਈ ਦਿੰਦੇ ਹਨ। ਦੱਸ ਦਈਏ ਕਿ ਕੁਝ ਸਾਲ ਪਹਿਲਾਂ 1920 ਵਿੱਚ ਬਟਾਲਾ ਅੰਦਰ ਕੱਚੀ ਤੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਸ਼ਹਿਰ ਦੇ ਕੁਝ ਹਿੱਸਿਆਂ ਅੰਦਰ ਕੱਚੀ ਤੇ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ 24 ਦੇ ਕਰੀਬ ਮੌਤਾਂ ਹੋ ਗਈਆਂ ਸਨ ਤੇ ਬਟਾਲਾ ਸ਼ਹਿਰ ਦਾ ਕਈ ਦਿਨ ਸੁਰਖੀਆਂ ਵਿੱਚ ਛਾਇਆ ਰਿਹਾ। ਉਸ ਤੋਂ ਬਾਅਦ ਪੁਲਸ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਿਨ੍ਹਾਂ ਪਿੰਡਾਂ ਵਿਚ ਸ਼ਰੇਆਮ ਸ਼ਰਾਬ ਦਾ ਧੰਦਾ ਚਲਦਾ ਹੈ ਉਥੇ ਪੁਲਸ ਚੌਂਕੀਆਂ ਬਿਠਾਈਆਂ ਗਈਆਂ ਤੇ ਨਾਕਾਬੰਦੀ ਕਰਕੇ ਨਸ਼ਾ ਖੋਰਾਂ ਦੀ ਪੈੜ ਦੱਬੀ ਜਾਂਦੀ ਰਹੀ।

 ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ

ਬਟਾਲਾ ਦੇ ਪਿੰਡ ਸ਼ਾਮਪੁਰਾ ਤੇ ਖਤੀਬ ਜਿੱਥੇ ਸ਼ਰਾਬ ਦਾ ਦਿਨ-ਰਾਤ ਕਾਲਾ ਧੰਦਾ ਵੱਧ ਫੁੱਲ ਰਿਹਾ ਹੈ ਤੇ ਕੱਚੀ ਤੇ ਜ਼ਹਿਰੀਲੀ ਸਸਤੀ ਸ਼ਰਾਬ ਲੈ ਕੇ ਨੌਜਵਾਨ ਇਸਦਾ ਸੇਵਨ ਕਰਕੇ ਅਕਸਰ ਡਿੱਗੇ ਦਿਖਾਈ ਦਿੰਦੇ ਰਹਿੰਦੇ ਹਨ ਜਿਸ ਤੋਂ ਪ੍ਰਸ਼ਾਸ਼ਨ ਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਬਟਾਲਾ ਸ਼ਹਿਰ ਅੰਦਰ ਫਿਰ ਤੋਂ ਕੋਈ ਅਜਿਹਾ ਕੱਚੀ ਤੇ ਜ਼ਹਿਰੀਲੀ ਸ਼ਰਾਬ ਦਾ ਕਾਂਡ ਨਾ ਵਾਪਰ ਸਕੇ ਜਿਸ ਨੂੰ ਅਜੇ ਤੱਕ ਬਟਾਲਾ ਵਾਸੀ ਭੁੱਲੇ ਨਹੀਂ ਹਨ। ਇਸ ਸਬੰਧ ਵਿੱਚ ਐਕਸਾਈਜ਼ ਵਿਭਾਗ ਵਲੋਂ ਵੀ ਜ਼ਿਲ੍ਹਾ ਐਕਸਾਈਜ਼ ਸਹਾਇਕ ਕਮਿਸ਼ਨਰ ਵੱਲੋਂ ਸਖ਼ਤੀ ਦੇ ਨਿਰਦੇਸ਼ ਦਿੱਤੇ ਗਏ ਹਨ ਤੇ ਕੜੀ ਨਿਗਰਾਨੀ ਤਹਿਤ ਪਿੰਡਾਂ ’ਚੋਂ ਸ਼ਰਾਬ ਦੇ ਚੱਲ ਰਹੇ ਨਾਜਾਇਜ਼ ਧੰਦੇ ਨੂੰ ਖਤਮ ਕਰਨ ਲਈ ਐਕਸਾਈਜ਼ ਵਿਭਾਗ, ਆਰਕੇ ਇੰਟਰਪ੍ਰਾਈਜ਼ਜ਼ ਤੇ ਪੁਲਸ ਦੀਆਂ ਟੀਮਾਂ ਨੂੰ ਬਟਾਲਾ ਖੇਤਰ ਅੰਦਰ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੰਬਰਦਾਰ ਦਾ ਗੋਲੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News