ਪੁਲਸ ਨੇ ਸਮੱਗਲਰਾਂ ਕੋਲੋਂ ਕਰੋੜਾਂ ਦੀ ਹੈਰੋਇਨ ਸਣੇ ਹੋਰ ਨਸ਼ੀਲੇ ਪਦਾਰਥਾਂ ਨੂੰ ਸੜ ਕੇ ਕੀਤਾ ਸੁਆਹ

Monday, Jun 26, 2023 - 05:22 PM (IST)

ਪੁਲਸ ਨੇ ਸਮੱਗਲਰਾਂ ਕੋਲੋਂ ਕਰੋੜਾਂ ਦੀ ਹੈਰੋਇਨ ਸਣੇ ਹੋਰ ਨਸ਼ੀਲੇ ਪਦਾਰਥਾਂ ਨੂੰ ਸੜ ਕੇ ਕੀਤਾ ਸੁਆਹ

ਅੰਮ੍ਰਿਤਸਰ (ਇੰਦਰਜੀਤ/ਜਸ਼ਨ)- ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਨਸ਼ਾ ਮੁਕਤ ਮੁਹਿੰਮ ਤਹਿਤ ਪਿਛਲੇ ਦਿਨੀਂ ਇਕ ਵੱਡੀ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜਿਨ੍ਹਾਂ ਨੂੰ ਹੁਣ ਨਸ਼ਟ ਕਰ ਦਿੱਤਾ ਗਿਆ ਹੈ ਤਾਂ ਜੋ ਇਸਦੀ ਕਿਸੇ ਵੀ ਸੂਰਤ ਵਿਚ ਦੁਰਵਰਤੋਂ ਨਾ ਹੋ ਸਕੇ। ਇਸ ਦੇ ਨਾਲ ਹੀ ਇਹ ਉਨ੍ਹਾਂ ਲੋਕਾਂ ਲਈ ਵੀ ਚਿਤਾਵਨੀ ਹੈ, ਜਿਨ੍ਹਾਂ ਨੇ ਕਰੋੜਾਂ ਰੁਪਏ ਖ਼ਰਚ ਕੇ ਇਨ੍ਹਾਂ ਨੂੰ ਖ਼ਰੀਦਿਆ ਸੀ ਅਤੇ ਪੰਜਾਬ ਦੇ ਲੋਕਾਂ ਨੂੰ ਵੇਚਣਾ ਸੀ। ਪਿਛਲੇ 4 ਮਹੀਨਿਆਂ ਦੌਰਾਨ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਵਿਰੁੱਧ ਕੀਤੀ ਗਈ ਸਖ਼ਤ ਕਾਰਵਾਈ ਦੌਰਾਨ 22.2 ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸਦੀ ਅੰਤਰ ਰਾਸ਼ਟਰੀ ਕੀਮਤ 111 ਕਰੋੜ ਰੁਪਏ ਬਣਦੀ ਹੈ। ਉਥੇ ਹੀ ਹੋਰ ਕਿਸਮ ਦੇ ਨਸ਼ੀਲੇ ਪਦਾਰਥਾ ਦੀ ਬਰਾਮਗੀ ’ਚ 14.1 ਕਿਲੋਗ੍ਰਾਮ ਹਸ਼ੀਸ਼, 6.5 ਕਿਲੋਗ੍ਰਾਮ ਸਮੈਕ, 75 ਹਜ਼ਾਰ ਪਾਬੰਦੀਸ਼ੁਦਾ ਅਤੇ ਨਸ਼ੀਲੇ ਕੈਪਸੂਲ, 1522 ਟੀਕੇ ਸ਼ਾਮਲ ਹਨ।

ਇਹ ਵੀ ਪੜ੍ਹੋ- 76 ਸਾਲ ਬਾਅਦ ਭਾਰਤ ਪਹੁੰਚੀ ਬੀਬੀ ਹਸਮਤ, ਵੰਡ ਦੇ ਭਿਆਨਕ ਸਮੇਂ ਬਾਰੇ ਦੱਸਦਿਆਂ ਅੱਖਾਂ 'ਚ ਆਏ ਹੰਝੂ

ਡੀ. ਸੀ. ਪੀ . ਡਿਟੈਕਟਿਵ ਮੈਡਮ ਵਤਸਲਾ ਗੁਪਤਾ ਆਈ. ਪੀ. ਐੱਸ. ਦੇ ਨਿਰਦੇਸ਼ਾਂ ’ਤੇ ਕੀਤੀ ਗਈ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦੀ ਕਾਰਵਾਈ ਦੇ ਸੰਬੰਧ ’ਚ ਏ. ਡੀ. ਸੀ. ਪੀ. ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿਛਲੇ 126 ਦਿਨਾਂ ਦੀ ਕਾਰਵਾਈ ਦੌਰਾਨ ਵੱਖ-ਵੱਖ ਥਾਣਿਆਂ ’ਚੋਂ ਉਪਰੋਕਤ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ, ਜੋ ਕਿ ਮਾਲ ਖਾਨੇ ’ਚ ਜਮਾ ਕੀਤਾ ਹੋਇਆ ਸੀ। ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿੱਚ ਪੁਲਸ ਦੀ ਤਸਕਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਨੇ ਵੱਡੀ ਭੂਮਿਕਾ ਨਿਭਾਈ ਹੈ। ਉਪਰੋਕਤ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਮਿੱਲ ਦੇ ਬੁਆਇਲਰ ਵਿੱਚ ਸਾੜ ਕੇ ਨਸ਼ਟ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ

ਨਸ਼ਾ ਸਮੱਗਲਰਾਂ ਨੂੰ ਠੱਲ ਪਾਉਣ ’ਚ ਲੋਕ ਪੁਲਸ ਦੀ ਮਦਦ ਕਰਨ : ਡੀ. ਸੀ. ਪੀ. ਵਤਸਲਾ ਗੁਪਤਾ

ਇਸ ਸਬੰਧੀ ਡੀ. ਸੀ. ਪੀ. ਡਿਟੈਕਟਿਵ ਵਤਸਲਾ ਗੁਪਤਾ ਆਈ. ਪੀ. ਐੱਸ. ਨੇ ਦੱਸਿਆ ਕਿ ਜ਼ਬਤ ਕੀਤੇ ਗਏ ਸਾਮਾਨ ਨੂੰ ਸਾਰੇ ਨਿਯਮਾਂ ਅਨੁਸਾਰ ਪਾਰਦਰਸ਼ੀ ਢੰਗ ਨਾਲ ਨਸ਼ਟ ਕੀਤਾ ਗਿਆ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਸ਼ਾ ਸਮੱਗਲਰਾਂ ਜਾਂ ਨਸ਼ਾ ਫੈਲਾਉਣ ਵਾਲੇ ਸਮੱਗਲਰਾਂ ਨੂੰ ਠੱਲ ਪਾਉਣ ਲਈ ਪੁਲਸ ਦੀ ਮਦਦ ਕਰਨ। ਸੂਚਨਾ ਦੇਣ ਵਾਲਿਆਂ ਦੇ ਨਾਮ ਗੁਪਤ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਅਸਲ ਵਿਚ ਨਸ਼ੇ ਦਾ ਕਾਰੋਬਾਰ ਸਮਾਜ ਅਤੇ ਸਿਸਟਮ ਲਈ ਖ਼ਤਰਨਾਕ ਹੈ, ਸਾਨੂੰ ਇਸ ਨਾਲ ਮਿਲ ਕੇ ਲੜਨਾ ਪਵੇਗਾ। ਇਹ ਸਮੱਸਿਆ ਕਿਸੇ ਇੱਕ ਵਰਗ ਦੀ ਨਹੀਂ ਸਗੋਂ ਪੂਰੇ ਪੰਜਾਬ ਦੀ ਹੈ। ਡੀ.ਸੀ.ਪੀ. ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਕਰੋੜਾਂ ਰੁਪਏ ਦਾ ਨਸ਼ਾ ਖਰੀਦ ਕੇ ਲੋਕਾਂ ਨੂੰ ਭੇਜਣਾ ਸੀ, ਉਨ੍ਹਾਂ ਦਾ ਸਾਮਾਨ ਵੀ ਨਸ਼ਟ ਵੀ ਹੋਇਆ ਅਤੇ ਜੇਲ੍ਹ ਵੀ ਹੋਈ ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News