ਕਹੀ ਮਾਰ ਕੇ ਵਿਅਕਤੀ ਦਾ ਪੈਰ ਵੱਢਿਆ
Tuesday, Sep 10, 2024 - 04:57 PM (IST)

ਬਟਾਲਾ (ਸਾਹਿਲ)- ਪਿੰਡ ਕੋਟ ਬੁੱਢਾ ਵਿਖੇ ਇਕ ਵਿਅਕਤੀ ਦੇ ਕਹੀ ਮਾਰ ਕੇ ਉਸਦਾ ਪੈਰ ਵੱਢ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸਿਵਲ ਹਸਪਤਾਲ ਵਿਚ ਜ਼ੇਰੇ ਇਲਾਜ ਹਰਭਜਨ ਲਾਲ ਪੁੱਤਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿਚ ਦਰੱਖਤ ਦਾ ਮੁੱਢ ਪੁੱਟ ਰਿਹਾ ਸੀ।
ਇਹ ਵੀ ਪੜ੍ਹੋ- ਪਟਾਕਾ ਫੈਕਟਰੀ 'ਚ ਬਲਾਸਟ ਮਾਮਲਾ : ਇਕੋ ਪਰਿਵਾਰ ਦੇ 4 ਮੁੰਡਿਆਂ ਦੀ ਮੌਤ
ਇਸ ਦੌਰਾਨ ਇਕ ਵਿਅਕਤੀ ਨੇ ਆ ਕੇ ਮੈਨੂੰ ਰੋਕਿਆ, ਜਿਸ ’ਤੇ ਮੈਂ ਸਬੰਧਤ ਵਿਅਕਤੀ ਨੂੰ ਇਸਦਾ ਕਾਰਨ ਪੁੱਛਿਆ ਤਾਂ ਉਸ ਨੇ ਅੱਗੋਂ ਮੇਰੇ ਪੈਰ ’ਤੇ ਕਹੀ ਮਾਰ ਕੇ ਮੇਰਾ ਪੈਰਾ ਵੱਢ ਦਿੱਤਾ, ਜਿਸ ’ਤੇ ਮੈਂ ਲਹੂ-ਲੁਹਾਨ ਹੋ ਗਿਆ ਅਤੇ ਪਰਿਵਾਰ ਵਾਲਿਆਂ ਨੇ ਮੈਨੂੰ ਸਿਵਲ ਹਸਪਤਾਲ ਵਿਖੇ ਗੰਭੀਰ ਜ਼ਖਮੀ ਹਾਲਤ ਵਿਚ ਇਲਾਜ ਲਈ ਦਾਖਲ ਕਰਵਾਇਆ।
ਇਹ ਵੀ ਪੜ੍ਹੋ- ਪਿਓ ਦੀ ਮੌਤ ਮਗਰੋਂ ਵਿਦੇਸ਼ ਗਏ ਪੁੱਤ ਦੀ ਵੀ ਹੋਈ ਮੌਤ, ਬਜ਼ੁਰਗ ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8