ਖੇਤ ’ਚ ਡਿੱਗਿਆ ਪਾਕਿਸਤਾਨੀ ਡਰੋਨ ਬਰਾਮਦ

Thursday, Apr 20, 2023 - 10:32 AM (IST)

ਖੇਤ ’ਚ ਡਿੱਗਿਆ ਪਾਕਿਸਤਾਨੀ ਡਰੋਨ ਬਰਾਮਦ

ਅਟਾਰੀ (ਭੀਲ)- ਸਰਹੱਦੀ ਪਿੰਡ ਮੁਹਾਵਾ ਦੇ ਇਕ ਕਿਸਾਨ ਦੇ ਕਣਕ ਦੇ ਖੇਤ ਵਿਚ ਡਿੱਗਿਆ ਪਾਕਿਸਤਾਨੀ ਡਰੋਨ ਪੁਲਸ ਥਾਣਾ ਘਰਿੰਡਾ ਨੇ ਬਰਾਮਦ ਕੀਤਾ। ਜਾਣਕਾਰੀ ਅਨੁਸਾਰ ਬੀਤੇ ਦਿਨ ਖੇਤ ਵਿਚ ਕੰਬਾਈਨ ਨਾਲ ਕਣਕ ਦੀ ਕਟਾਈ ਕਰਵਾਈ ਜਾ ਰਹੀ ਸੀ ਤਾਂ ਉਸ ਸਮੇਂ ਕਣਕ ਦੇ ਖੇਤ ਵਿਚ ਡਿੱਗਿਆ ਇੱਕ ਪਾਕਿਸਤਾਨੀ ਡਰੋਨ ਵੇਖਿਆ ਗਿਆ।

ਇਹ ਵੀ ਪੜ੍ਹੋ- ਨੌਜਵਾਨਾਂ ਲਈ ਮਿਸਾਲ ਬਣਿਆ ਗੁਰਦਾਸਪੁਰ ਦਾ ਅੰਮ੍ਰਿਤਬੀਰ ਸਿੰਘ, ਚੜ੍ਹਦੀ ਜਵਾਨੀ ਮਾਰੀਆਂ ਵੱਡੀਆਂ ਮੱਲ੍ਹਾਂ

ਲੋਕਾਂ ਨੇ ਤੁਰੰਤ ਪੁਲਸ ਥਾਣਾ ਘਰਿੰਡਾ ਨੂੰ ਡਰੋਨ ਬਾਰੇ ਸੂਚਨਾ ਦਿੱਤੀ ਗਈ ਅਤੇ ਪੁਲਸ ਵੱਲੋਂ ਪਿੰਡ ਮੁਹਾਵਾ ਦੇ ਕਣਕ ਦੇ ਖੇਤਾਂ ਵਿਚ ਪਿਆ ਇੱਕ ਡਰੋਨ ਬਰਾਮਦ ਕੀਤਾ। ਇਹ ਪਤਾ ਲੱਗਾ ਹੈ ਕਿ ਡਰੋਨ ਨੂੰ ਗੋਲੀਆਂ ਵੱਜੀਆਂ ਹੋਈਆਂ ਸਨ। ਇਸ ਮੌਕੇ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਅਧਿਕਾਰੀ ਵੀ ਹਾਜ਼ਰ ਸਨ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News