ਅਚਾਨਕ ਚਲਦੀ ਗੱਡੀ ਨੂੰ ਲੱਗੀ ਅੱਗ, ਵਾਲ-ਵਾਲ ਬਚੇ ਦੋ ਨੌਜਵਾਨ

Saturday, Aug 10, 2024 - 01:25 PM (IST)

ਅਚਾਨਕ ਚਲਦੀ ਗੱਡੀ ਨੂੰ ਲੱਗੀ ਅੱਗ, ਵਾਲ-ਵਾਲ ਬਚੇ ਦੋ ਨੌਜਵਾਨ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਬੀਤੀ ਦੇਰ ਰਾਤ ਅਚਾਨਕ ਬਾਈਪਾਸ ਦਬੁਰਜੀ ਨੇੜੇ ਇਕ ਚਲਦੀ ਗੱਡੀ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮੌਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ਇੱਕ ਕਾਰ ਸਵਾਰ ਪਠਾਨਕੋਟ ਤੋਂ ਗੁਰਦਾਸਪੁਰ ਵਾਲੀ ਸਾਈਡ ਨੂੰ ਆ ਰਹੇ ਸਨ ਜਦ ਪਿੰਡ ਦਬੁਰਜੀ ਨੇੜੇ ਬਾਈਪਾਸ ਕੋਲ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੀ ਗੱਡੀ ਦੇ ਇੰਜਣ ਨੇੜਿਓਂ ਧੂਆਂ ਨਿਕਲਣਾ ਸ਼ੁਰੂ ਹੋ ਗਿਆ ਜਦ ਉਹਨਾਂ ਗੱਡੀ ਖੜ੍ਹੇ ਕਰਕੇ ਦੇਖਣ ਲੱਗੇ ਤਾਂ ਇੱਕ ਦਮ ਅੱਗ ਦੇ ਲਪਟਾ ਨਿਕਲਣੀਆਂ ਸ਼ੁਰੂ ਹੋ ਗਈਆਂ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਦੇ ਕੜਾਹੇ 'ਚ ਡਿੱਗਣ ਵਾਲੇ ਸੇਵਾਦਾਰ ਦੀ ਹੋਈ ਮੌਤ

PunjabKesari

ਇਸ ਸਬੰਧੀ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ  ਦੀ ਗੱਡੀ ਨੂੰ ਸੂਚਿਤ ਕੀਤਾ ਪਰ ਕਾਰ ਸੜ੍ਹ ਕੇ ਸੁਆਹ ਹੋ ਚੁੱਕੀ ਸੀ। ਇਸ ਮੌਕੇ ਕਰੀਬ ਅੱਧਾ ਘੰਟਾ ਰੋਡ 'ਤੇ ਜਾਮ ਲੱਗਾ ਰਿਹਾ ਜਿਸ ਕਾਰਨ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਦੀਨਾਨਗਰ ਵਿਖੇ ਹੋਣੀ ਜ਼ਰੂਰੀ ਹੈ ਕਿਉਂਕਿ ਕਾਫੀ ਦੂਰ ਦਾ ਏਰੀਆ ਹੋਣ ਕਰਕੇ ਗੁਰਦਾਸਪੁਰ ਜਦ ਵੀ ਗੱਡੀ ਆਉਂਦੀ ਹੈ ਉਦੋਂ ਤੱਕ ਜ਼ਿਆਦਾਤਰ ਅੱਗ ਨਾਲ ਨੁਕਸਾਨ ਹੋ ਜਾਂਦਾ ਹੈ ਜੇਕਰ ਗੱਡੀ ਦੀਨਾਨਗਰ ਹੁੰਦੀ ਤਾਂ ਸ਼ਾਇਦ ਇਹ ਕਾਰ ਸਾੜਨ ਤੋਂ ਬਚ ਸਕਦੀ ਸੀ। 

ਇਹ ਵੀ ਪੜ੍ਹੋ- ਪੰਜਾਬ 'ਚ ਸਨਸਨੀਖੇਜ਼ ਘਟਨਾ, ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਵੱਢੀ ਪਤਨੀ ਤੇ ਬੱਚਾ, ਫਿਰ ਕਰ ਲਿਆ ਆਤਮਦਾਹ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News