ਪੰਜਾਬ ਦੇ ਜ਼ਿਲ੍ਹਾ ਵੈਟਨਰੀ ਇੰਸਪੈਕਟਰਜ਼ ਦੀ ਜਲੰਧਰ ਵਿਖੇ ਹੋਈ ਮੀਟਿੰਗ

Tuesday, Dec 26, 2023 - 10:30 AM (IST)

ਪਠਾਨਕੋਟ (ਅਦਿਤਿਆ ): ਪੰਜਾਬ ਦੇ ਜ਼ਿਲ੍ਹਾ ਵੈਟਨਰੀ ਇੰਸਪੈਕਟਰਜ ਦੀ ਇਕ ਹੰਗਾਮੀ ਮੀਟਿੰਗ ਜਲੰਧਰ ਦੇ ਵਿਰਸਾ ਭਵਨ ਵਿਖੇ ਹੋਈ। ਜਿਸ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਾ ਵੈਟਨਰੀ ਇੰਸਪੈਕਟਰਜ਼ ਨੇ ਹਿੱਸਾ ਲਿਆ। ਮੀਟਿੰਗ ਦਾ ਆਗਾਜ਼ ਵਿਛੜੇ ਜੁਝਾਰੂ ਸਾਥੀ ਗੁਰਮੁਖ ਸਿੰਘ ਡੀ. ਵੀ. ਆਈ. ਸੰਗਰੂਰ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦੇ ਕੇ ਕੀਤੀ। ਮੀਟਿੰਗ 'ਚ ਸ਼ਵਿੰਦਰ ਸਿੰਘ ਲਾਖਾ ਜੀ, ਸੇਵਾਮੁਕਤ ਡੀ ਵੀ ਆਈ ਅਤੇ  ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਕੇਡਰ ਦੀ ਭਲਾਈ ਲਈ ਵਿਚਾਰ ਰੱਖੇ।

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਧੁੰਦ ਕਰਕੇ ਹਾਈਵੇਅ ਤੋਂ ਹੇਠਾਂ ਡਿੱਗਿਆ ਟਰੱਕ, ਦੇਖੋ ਵੀਡੀਓ

ਮੀਟਿੰਗ ਦੌਰਾਨ ਜ਼ਿਲ੍ਹਾ ਵੈਟਨਰੀ ਇੰਸਪੇਕਟਰਜ਼ ਵੱਲੋਂ ਗਰੇਡ ਪੇ, ਡਿਊਟੀ ਲਿਸਟ ਅਤੇ ਹੋਰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ 'ਤੇ ਡੂੰਘਾਈ ਨਾਲ ਵਿਚਾਰ ਵਿਟਾਂਦਰਾ ਕੀਤਾ ਗਿਆ, ਅਤੇ ਜਲਦ ਤੋਂ ਜਲਦ ਪੰਜਾਬ ਸਟੇਟ ਵੈਟਨਰੀ ਇੰਸਪੈੱਕਟਰਜ਼ ਐਸੋਸੀਏਸ਼ਨ ਨਾਲ ਮੀਟਿੰਗ ਰੱਖ ਕੇ ਇਹਨਾਂ ਮੁਸ਼ਕਿਲਾਂ ਅਤੇ ਮੰਗਾਂ ਦੇ ਹੱਲ 'ਤੇ ਜ਼ੋਰ ਦਿੱਤਾ ਗਿਆ। 

ਇਹ ਵੀ ਪੜ੍ਹੋ- ਮਾਮੂਲੀ ਗੱਲ ਨੂੰ ਲੈ ਕੇ ਪੁਲਸ ਮੁਲਾਜ਼ਮ ਨੇ ਸਾਥੀਆਂ ਸਣੇ ਡਰਾਈਵਰ ਦਾ ਪਾੜਿਆ ਸਿਰ, ਕਰ 'ਤਾ ਲਹੂ ਲੁਹਾਨ

ਮੀਟਿੰਗ ਦੋਰਾਨ ਅਮਨਦੀਪ ਡੀ. ਵੀ. ਆਈ. ਪਠਾਨਕੋਟ,  ਗੁਰਮੀਤ ਸਿੰਘ ਡੀ. ਵੀ. ਆਈ. ਪਟਿਆਲਾ ਦੀ ਮੁੱਖ ਨੁਮਾਇੰਦਿਆਂ ਵਜੋਂ ਚੋਣ ਕੀਤੀ ਗਈ ਅਤੇ ਜਸਵਿੰਦਰ ਸਿੰਘ ਡੀ. ਵੀ. ਆਈ. ਮੋਹਾਲੀ ਨੂੰ ਖ਼ਜਾਨਚੀ ਵਜੋਂ ਚੁਣਿਆ ਗਿਆ। ਮੀਟਿੰਗ ਲਈ ਮੁੱਖ ਉਪਰਾਲਾ ਅਤੇ ਸਟੇਜ ਸਕੱਤਰ ਦੀ ਭੂਮਿਕਾ,  ਗੁਰਜੀਤ ਸਿੰਘ, ਹੁਸ਼ਿਆਰਪੁਰ ਅਤੇ ਪ੍ਰਬੰਧਕ ਵਜੋਂ ਸੁਰਿੰਦਰ ਕੁਮਾਰ, ਜਲੰਧਰ ਨੇ ਯੋਗਦਾਨ ਪਾਇਆ।

ਇਹ ਵੀ ਪੜ੍ਹੋ- ਬੰਦੀ ਸਿੰਘਾਂ ਲਈ ਇਨਸਾਫ਼ ਦੀ ਲੜਾਈ ਲੜ ਰਹੇ ਹਾਂ, ਕੋਈ ਭੀਖ ਨਹੀਂ ਮੰਗ ਰਹੇ: ਐਡਵੋਕੇਟ ਧਾਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News