ਵਿਧਵਾ ਔਰਤ ਦੇ ਘਰ ਸਹੁਰਿਆਂ ਨੇ ਕੀਤਾ ਅਨੌਖਾ ਕਾਰਾ, ਘਰੇਲੂ ਸਾਮਾਨ ਸਣੇ ਸੋਨੇ ਦੇ ਗਹਿਣੇ ਕੀਤੇ ਚੋਰੀ

Monday, Aug 12, 2024 - 02:40 PM (IST)

ਤਰਨਤਾਰਨ (ਰਮਨ)-ਥਾਣਾ ਸਦਰ ਪੱਟੀ ਪੁਲਸ ਨੇ ਵਿਧਵਾ ਔਰਤ ਦੇ ਘਰੋਂ ਘਰੇਲੂ ਸਾਮਾਨ ਚੋਰੀ ਕਰਨ ਵਾਲੇ ਸਹੁਰਾ ਪਰਿਵਾਰ ਦੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਬੇਬੀ ਪਤਨੀ ਲੇਟ ਸੁਰਜੀਤ ਸਿੰਘ ਵਾਸੀ ਰਸੂਲਪੁਰ ਹਾਲ ਵਾਸੀ ਬੈਸ ਜ਼ਿਲ੍ਹਾ ਗੁਰਦਾਸਪੁਰ ਨੇ ਪੁਲਸ ਨੂੰ ਦਰਜ ਸ਼ਿਕਾਇਤ ਵਿਚ ਦੱਸਿਆ ਕਿ ਉਹ ਕਾਲੇ ਪੀਲੀਏ ਦਾ ਇਲਾਜ ਕਰਾਉਣ ਵਾਸਤੇ ਆਪਣੇ ਪੇਕੇ ਪਿੰਡ ਬੈਸ ਵਿਖੇ ਰਹਿੰਦੀ ਹੈ। ਮਿਤੀ 11 ਜੂਨ ਨੂੰ ਉਸ ਦੇ ਚਾਚੇ ਸਹੁਰੇ ਨੇ ਫੋਨ ਕਰਕੇ ਦੱਸਿਆ ਕਿ ਉਸ ਦਾ ਜੇਠ ਕੁਲਦੀਪ ਸਿੰਘ, ਸਹੁਰਾ ਪ੍ਰਗਟ ਸਿੰਘ, ਬਲਦੇਵ ਸਿੰਘ ਅਤੇ ਅਰੂੜ ਸਿੰਘ ਮਿਸਤਰੀ ਹਮਸਲਾਹ ਹੋ ਕੇ ਉਸ ਦੇ ਘਰ ਦੇ ਦਰਵਾਜ਼ੇ ਤੋੜ ਕੇ ਇੱਟਾਂ, ਰੋੜੇ, ਗਾਡਰ, ਬਾਲੇ, ਬੂਹੇ, ਬਾਰੀਆਂ, ਅਲਮਾਰੀ, ਕੂਲਰ, ਸਿਲਾਈ ਮਸ਼ੀਨ, ਵਾਸ਼ਿੰਗ ਮਸ਼ੀਨ, ਟੀ.ਵੀ ਟਰਾਲੀ, ਫਰਿੱਜ, ਮੰਜ਼ੇ, ਟਰੰਕ, ਝਾਂਜਰਾਂ, ਚਾਰ ਤੋਂ ਪੰਜ ਤੋਲੇ ਸੋਨੇ ਦੇ ਗਹਿਣੇ ਚੋਰੀ ਕਰਕੇ ਟਰੈਕਟਰ-ਟਰਾਲੀ ’ਤੇ ਲੱਦ ਕੇ ਲੈ ਗਏ ਹਨ, ਉਸਨੇ ਤੁਰੰਤ ਇਸ ਦੀ ਸ਼ਿਕਾਇਤ ਪੁਲਸ ਨੂੰ ਕੀਤੀ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਕੁਲਦੀਪ ਸਿੰਘ ਪੁੱਤਰ ਪ੍ਰਗਟ ਸਿੰਘ, ਪ੍ਰਗਟ ਸਿੰਘ ਪੁੱਤਰ ਦਾਰਾ ਸਿੰਘ, ਬਲਦੇਵ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀਆਨ ਰਸੂਲਪੁਰ ਅਤੇ ਅਰੂੜ ਸਿੰਘ ਮਿਸਤਰੀ ਵਾਸੀ ਕੋਟ ਬੁੱਢਾ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਭਣੇਵੀਂ ਨਾਲ ਮਾਮੇ ਨੇ ਕਈ ਵਾਰ ਟੱਪੀਆਂ ਬੇਸ਼ਰਮੀ ਦੀਆਂ ਹੱਦਾ, ਜਦੋਂ ਹੋਈ ਗਰਭਵਤੀ ਤਾਂ ਕਰ 'ਤਾ ਵੱਡਾ ਕਾਂਡ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News