ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਕਾਰ ਪਾਰਕਿੰਗ ਵਾਲਿਆਂ ਦੀ ਗੁੰਡਾਗਰਦੀ ਆਈ ਸਾਹਮਣੇ
Monday, Nov 28, 2022 - 05:08 PM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ)- ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਨਵ-ਨਿਰਮਾਣ ਹੋਣ ਤੋਂ ਬਾਅਦ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਟੂ -ਵ੍ਹੀਲਰ ਅਤੇ ਫ਼ੋਰ ਵ੍ਹੀਲਰ ਲਈ ਬਣੀ ਪਾਰਕਿੰਗ ਹੁਣ ਵਿਵਾਦਾਂ ’ਚ ਘਿਰੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਲਗਾਤਾਰ ਹੀ ਇਹ ਖ਼ਬਰ ਸਾਹਮਣੇ ਆਈ ਸੀ ਕਿ ਜੇਕਰ ਕੋਈ ਵਿਅਕਤੀ ਆਪਣੇ ਯਾਤਰੀ ਜਾਂ ਪਰਿਵਾਰਕ ਮੈਂਬਰ ਨੂੰ ਰੇਲਵੇ ਸਟੇਸ਼ਨ ਛੱਡਣ ਜਾਵੇ ਤਾਂ ਕਾਰ ਪਾਰਕਿੰਗ ਵਾਲੇ ਉਸ ਕੋਲੋਂ ਪਾਰਕਿੰਗ ਵਸੁਲਦੇ ਹਨ। ਓਲਾ ਉਬਰ ਕੈਬ ਦੇ ਡਰਾਈਵਰ ਵੱਲੋਂ ਕਾਰ ਪਾਰਕਿੰਗ ਦੇ ਕਰਦਿਆਂ ਦੀ ਇਕ ਵੀਡੀਓ ਬਣਾਈ ਜਿਸ ’ਚ ਉਹ ਸਵਾਰੀ ਛੱਡ ਕੇ ਆਉਣ ਲੱਗੇ ਡਰਾਈਵਰ ਕੋਲੋ ਪਾਰਕਿੰਗ ਦੇ ਪੈਸੇ ਮੰਗਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ- ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਬਣਾਈ ਸੋਭਾ ਸਿੰਘ ਆਰਟ ਗੈਲਰੀ ’ਤੇ DSP ਦਫ਼ਤਰ ਦਾ ਕਬਜ਼ਾ
ਇਸ ਤੋਂ ਬਾਅਦ ਓਲਾ ਉਬਰ ਕੈਬ ਐਸੋਸੀਏਸ਼ਨ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਓਲਾ ਉਬਰ ਕੈਬ ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਬਾਹਰ ਬਣੀਆਂ ਤਿੰਨ ਲੇਨ ਜਿਨ੍ਹਾਂ ’ਚੋਂ ਇਕ ਲੇਨ ਬਿਲਕੁਲ ਫ੍ਰੀ ਹੈ ਜਿਸ ’ਚ ਕੋਈ ਵੀ ਵਿਅਕਤੀ ਆਪਣੇ ਯਾਤਰੀ ਨੂੰ ਛੱਡ ਕੇ ਜਾ ਇਸ ਜਗ੍ਹਾ ਤੋਂ ਲੈ ਕੇ ਜਾ ਸਕਦਾ ਹੈ ਜਿਸ ਕੋਲ ਕਿਸੇ ਵੀ ਤਰੀਕੇ ਦੀ ਪਾਰਕਿੰਗ ਫ਼ੀਸ ਨਹੀਂ ਲਈ ਜਾਂਦੀ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ ਦੇ ਬਾਹਰ ਬਣੀ ਪਾਰਕਿੰਗ ਦੇ ਕਾਰ ਚਾਲਕਾਂ ਕੋਲੋਂ ਪੈਸੇ ਮੰਗੇ ਜਾਂਦੇ ਹਨ ਜਿਸ ਕਰਕੇ ਅੱਜ ਉਹ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਾਰ ਪਾਰਕਿੰਗ ਦਾ ਠੇਕਾ ਜਦੋਂ ਨਵੇਂ ਠੇਕੇਦਾਰ ਦੇ ਹੱਥ ’ਚ ਗਿਆ ਤਾਂ ਉਨ੍ਹਾਂ ਵੱਲੋਂ ਬਿਨਾਂ ਗੱਲ ਤੋਂ ਧਕੇ ਨਾਲ ਵਸੂਲੀ ਕੀਤੀ ਜਾਂਦੀ । ਉਨ੍ਹਾਂ ਕਿਹਾ ਜੇਕਰ ਇਕ ਮਿੰਟ ਵੀ ਗੱਡੀ ਖੜ੍ਹੀ ਕਰਨ ਦੇ ਵੀ ਠੇਕੇਦਾਰ ਵੱਲੋਂ ਪੈਸੇ ਵਸੂਲੇ ਜਾ ਰਹੇ ਹਨ ਤਾਂ ਇਸਦੇ ਲਈ ਉਨ੍ਹਾਂ ਨੂੰ ਬਾਹਰ ਬੋਰਡ ਲਗਾ ਕੇ ਸ਼ਹਿਰ ਵਾਸੀਆਂ ਨੂੰ ਡਰਾਈਵਰਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ। ਓਲਾ ਉਬਰ ਕੈਬ ਵਾਲਿਆਂ ਨੇ ਦੱਸਿਆ ਕਿ ਕਿਸੇ ਵੀ ਯਾਤਰੀ ਨੂੰ pick and Drop ਕਰਨ ਲਈ ਪੰਜ ਮਿੰਟ ਤੱਕ ਕਿਸੇ ਵੀ ਗੱਡੀ ਦੀ ਪਾਰਕਿੰਗ ਨਹੀਂ ਲਈ ਜਾਂਦੀ ਪਰ ਇਹ ਰੇਲਵੇ ਸਟੇਸ਼ਨ ਦੇ ਬਾਹਰ ਪਾਰਕਿੰਗ ਵਾਲੇ ਹਰ ਇਕ ਨਾਲ ਧੱਕਾ ਕਰ ਰਹੇ ਹਨ।
ਇਹ ਵੀ ਪੜ੍ਹੋ- ਹਰੀਕੇ ਝੀਲ 'ਤੇ ਪ੍ਰਵਾਸੀ ਪੰਛੀਆਂ ਦੀਆਂ ਲੱਗੀਆਂ ਰੌਣਕਾਂ, ਗਿਣਤੀ ’ਚ ਹੋ ਰਿਹੈ ਲਗਾਤਾਰ ਵਾਧਾ
ਪਾਰਕਿੰਗ ਦੇ ਠੇਕੇਦਾਰ ਅਤੇ ਭਾਜਪਾ ਨੇਤਾ ਸੰਜੀਵ ਕੁਮਾਰ ਨੇ ਕਿਹਾ ਕਿ ਅਸੀਂ ਪੰਜ ਮਿੰਟ ਤੱਕ ਦੀ ਕਿਸੇ ਕੋਲੋਂ ਪੈਸੇ ਨਹੀਂ ਲੈਂਦੇ। ਕੁਝ ਡਰਾਈਵਰਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਇੱਥੇ ਬਿਨਾਂ ਪੈਸੇ ਦਿੱਤੇ ਹੀ ਗੱਡੀ ਖੜ੍ਹੀ ਕਰਨ ਦਿੱਤੀ ਜਾਵੇ ਅਤੇ ਇਸ ਕਰਕੇ ਉਹ ਇਹ ਸਾਰਾ ਵਿਵਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਨਾਜਾਇਜ਼ ਤੌਰ ਤੇ ਡਰਾਈਵਰਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਪਰਕਿੰਗ ਦੇ ਕਰਿੰਦਿਆਂ ਦੀਆਂ ਮਸ਼ੀਨਾਂ ਖੋਹਣ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਲਈ ਉਨ੍ਹਾਂ ਨੇ ਪੁਲਸ ਨੂੰ ਕੰਪਲੇਟ ਵੀ ਦਿੱਤੀ ਹੈ। ਇਸ ਮਾਮਲੇ ’ਚ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਪੂਰੀ ਤਰੀਕੇ ਨਾਲ ਕੋਈ ਵੀ ਜਾਣਕਾਰੀ ਨਹੀਂ ਸਿਰਫ਼ ਪਾਰਕਿੰਗ ਠੇਕੇਦਾਰ ਵੱਲੋਂ ਦਰਖ਼ਾਸਤ ਦਿੱਤੀ ਗਈ ਹੈ ਕਿ ਕਈ ਵਿਅਕਤੀ ਉਨ੍ਹਾਂ ਦੇ ਕਰਿੰਦਿਆਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ, ਜਿਸ ਤੋਂ ਬਾਅਦ ਪੁਲਸ ਮੌਕੇ ’ਤੇ ਪਹੁੰਚੀ ਅਤੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।