ਮੁਖਬਰਾਂ ਦਾ ਜਾਲ ਟੁੱਟਣ ਨਾਲ ਟੈਕਸ ਮਾਫੀਆ ਦੀ ਮਜ਼ਬੂਤ ਹੋ ਰਹੀ ਹੈ ਪਕੜ
Monday, Sep 16, 2024 - 01:58 PM (IST)
ਅੰਮ੍ਰਿਤਸਰ (ਇੰਦਰਜੀਤ)–ਪੁਲਸ ਹੋਵੇ ਜਾਂ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦਾ ਪਿਛਲੇ 50 ਸਾਲ ਦਾ ਇਤਿਹਾਸ ਹੈ ਕਿ ਇਸ ’ਚ ਅਪਰਾਧੀਆਂ ਅਤੇ ਟੈਕਸ ਚੋਰਾਂ ਨੂੰ ਇੰਫਾਰਮੇਸ਼ਨ ਲਈ ਮੁਖਬਰਾਂ ਦੀ ਭੂਮਿਕਾ ਬਹੁਤ ਅਹਿਮ ਹੈ। ਕੋਈ ਅਧਿਕਾਰੀ ਬੇਸ਼ੱਕ ਕਿੰਨੀ ਵੀ ਬੁੱਧੀਮਾਨ ਅਤੇ ਸਾਧਨ ਸੰਪੰਨ ਕਿਉਂ ਨਾ ਹੋਵੇ ਪਰ ਚੋਰਾਂ ਨੂੰ ਫੜਨਾ ਲਗਭਗ ਨਾਮੁਮਕਿਨ ਹੈ। ਇਥੋਂ ਤਕ ਕਿ ਵੱਡੀ ਫੋਰਸ ਦੀ ਮਾਲਕੀ ਪੰਜਾਬ ਪੁਲਸ ਵੀ ਆਪਣੇ ਦਰਜ ਕੇਸਾਂ ’ਚ 90 ਫੀਸਦੀ ਇੰਫਾਰਮੇਸ਼ਨ ਦੇ ਮਾਮਲੇ ਮੁਖਬਰ ’ਤੇ ਹੀ ਨਿਰਭਰ ਰੱਖਦੀ ਹੈ। ਜ਼ਾਹਿਰ ਹੈ ਕਿ ਮੁਖਬਰ ਲਈ ਕੋਈ ਨਾ ਕੋਈ ਸਹੂਲਤ ਮੁਹੱਈਆ ਕੀਤੀ ਜਾਂਦੀ ਰਹੀ ਹੋਵੇਗੀ ਪਰ ਮੌਜੂਦਾ ਸਮੇਂ ’ਚ ਗੱਲ ਕਰੇ ਐਕਸਾਈਜ ਐਂਡ ਟੈਕਸੇਸ਼ਨ ਵਿਭਾਗ ਦੀ ਤਾਂ ਪੁਰਾਣੇ ਮੁਖਬਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮਿਸ਼ਨ ਜਾਂ ਕੋਈ ਛੋਟੀ-ਮੋਟੀ ਟਿਪ ਤਕ ਵੀ ਨਹੀਂ ਦਿੱਤੀ ਜਾਂਦੀ, ਇਹ ਸਿਲਸਿਲਾ ਪਿਛਲੇ 7-8 ਸਾਲਾਂ ਤੋਂ ਚਲਦਾ ਆ ਰਿਹਾ ਹੈ ਜਿਸ ਕਾਰਨ ਮੁਖਬਰ ਇਸ ਵਿਭਾਗ ਨੂੰ ਸੂਚਨਾ ਦੇਣਾ ਬੰਦ ਕਰ ਗਏ ਹਨ ਕਿਉਂਕਿ ਕੋਈ ਵੀ ਵਿਅਕਤੀ ਬਿਨਾਂ ਕਿਸੇ ਲਾਲਚ ਦੇ ਮਾਫੀਆ ਨਾਲ ਦੁਸ਼ਮਣੀ ਮੋਲ ਲੈਣ ਲਈ ਤਿਆਰ ਨਹੀਂ ਹੁੰਦਾ।
ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਨਿਹੰਗ ਸਿੰਘਾਂ ਨੇ ਦਿੱਤੀ ਸਖ਼ਤ ਚਿਤਾਵਨੀ
2016-17 ਵਿਚ ਚੱਲਿਆ ਸੀ ਮੁਖਬਰਾਂ ’ਤੇ ‘ਦਮਨ ਚੱਕਰ’!
ਇੰਫਾਰਮਰਸ ਨੂੰ ਦਬਾਉਣ ਦਾ ਚੱਕਰਵਿਊ ਸਾਲ 2016-17 ’ਚ ਚੱਲਿਆ ਸੀ ਇਸ ’ਚ ਇਕ ਉੱਚ ਅਧਿਕਾਰੀ ਜਿਸ ਨੇ ਅੱਧਾ ਦਰਜਨ ਈ. ਟੀ. ਓਜ਼ ਅਧਿਕਾਰੀਆਂ ਨਾਲ ਮਿਲ ਕੇ ਇਕ ਸਿੰਡੀਕੇਟ ਦੀ ਅਣਐਲਾਨੀ ਸਥਾਪਨਾ ਕੀਤੀ ਸੀ। ਇਸ ’ਚ ਪੂਰੀ ਦੀ ਪੂਰੀ ਟੈਕਸ ਮਾਫੀਆ ਦੀ ਕਮਾਈ ਨੂੰ ਹੜਪਣ ਲਈ ਸਭ ਤੋਂ ਪਹਿਲੇ ਮੁਖਬਰਾਂ ਨੂੰ ਖੁੱਡੇ ਲਾਈਨ ਲਾਇਆ ਸੀ। ਇਥੋਂ ਤਕ ਕਿ ਉਨ੍ਹਾਂ ਦਾ ਮਨੋਬਲ ਤੋੜਣ ਲਈ ਉਨ੍ਹਾਂ ਦੀ ਸੂਚਨਾ ’ਤੇ ਕੰਮ ਨਾ ਕਰਨ ਦੇ ਅਣਐਲਾਨੇ ਤੌਰ ’ਤੇ ਹੁਕਮ ਦੇ ਦਿੱਤੇ ਗਏ।
ਓਧਰ ਜੋ ਲੋਕ ਬਿਨਾਂ ਕਿਸੇ ਪੈਸੇ ਦੇ ਲਾਲਚ ’ਚ ਨਿੱਜੀ ਦੁਸ਼ਮਣ ਜਾਂ ਵਪਾਰਕ ਕੰਪਟੀਸ਼ਨ ਦੇ ਕਾਰਨ ਵਿਭਾਗ ਨੂੰ ਟੈਕਸ ਚੋਰੀ ਦੀਆਂ ਸੂਚਨਾਵਾਂ ਦਿੰਦੇ ਸਨ, ਉਨ੍ਹਾਂ ਦੇ ਮਾਫੀਆ ਦੇ ਸਾਹਮਣੇ ਨਾਂ ਉਜਾਗਰ ਕਰ ਦਿੱਤੇ 1 ਇਨਫਾਰਮਰ ਵਰਗ ਡਰ ਕੇ ਅੰਡਰ ਗਰਾਊਂਡ ਹੋ ਗਿਆ।
ਮੁਖਬਰਾਂ ਦਾ ਜਾਲ ਟੁੱਟ ਗਿਆ ਅਤੇ ਮਾਫੀਆ ਦੇ ਨਿੱਜੀ ਗੁਰਗੇ ਬਣੇ ਅਧਿਕਾਰੀ ‘ਘਿਓ-ਖਿੱਚੜੀ’ ਹੋ ਗਏ। ਇਸੇ ਨੈਕਸੈੱਸ ਦੀ ਬਦੌਲਤ ਅੱਜ ਦਰਜ਼ਨਾਂ ਬੇਕਸੂਰ ਅਧਿਕਾਰੀ ਵਿਜੀਲੈਂਸ ਦੇ ਜੰਜਾਲ ’ਚ ਫਸੇ ਪੇਸ਼ੀਆਂ ਭੁਗਤ ਰਹੇ ਹਨ ਜਦੋਂਕਿ ਅਸਲ ਦੋਸ਼ੀ ਸਾਫ-ਸਾਫ ਬਚ ਨਿਕਲੇ। ਦੱਸਣਾ ਜ਼ਰੂਰੀ ਹੈ ਕਿ ਮੁਖਬਰਾਂ ਦੇ ਦਮ ’ਤੇ ਹੁਣ ਤੋਂ 8 ਸਾਲ ਪਹਿਲੇ ਇਕ ਮੋਬਾਈਲ ਵਿੰਗ ਅਧਿਕਾਰੀ ਨੇ ਕਰੋੜਾਂ ਦਾ ਸੋਨਾ ਫੜਿਆ, ਜਿਸ ਕਾਰਨ ਉਸ ਦਾ ਨਾਂ ਹੀ ਗੋਲਡਨ-ਟਾਈਗਰ ਪੈ ਗਿਆ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਹੀ ਸੰਗਤ ਦੀ ਗੱਡੀ ਹਾਦਸਾਗ੍ਰਸਤ, ਇਕ ਸ਼ਰਧਾਲੂ ਦੀ ਮੌਤ
3 ਤਰ੍ਹਾਂ ਦੇ ਹੁੰਦੇ ਹਨ ਮੁਖਬਰ
* ਜੋ ਪੈਸੇ ਦੇ ਲਾਲਚ ’ਚ ਸੂਚਨਾਵਾਂ ਦਿੰਦੇ ਹਨ, ਅਜਿਹੇ ਲੋਕ ਗਰੀਬ ਹੁੰਦੇ ਹਨ ਇਨ੍ਹਾਂ ਦੀ ਰੋਜੀ ਰੋਟੀ ਹੀ ਇਨ੍ਹਾਂ ਦੀ ਮੁਖਬਰੀ ਚਲਦੀ ਹੈ। ਉਥੇ ਹੀ ਇਨ੍ਹਾਂ ’ਚ ਕੁਝ ਪੇਸ਼ੇਵਰ ਰਿਕਸ਼ਾ ਅਤੇ ਆਟੋ ਚਾਲਕ ਵੀ ਸ਼ਾਮਲ ਹੁੰਦੇ ਹਨ ਜੋ ਛੋਟੀ-ਮੋਟੀ ਟਿਪ ’ਤੇ ਹੀ ਵਿਭਾਗ ਨੂੰ ਸੂਚਨਾ ਦੇ ਦਿੰਦੇ ਹਨ।
* ਜਿਨ੍ਹਾਂ ਦੀ ਟੈਕਸ ਚੋਰਾਂ ਨਾਲ ਨਿੱਜੀ ਦੁਸ਼ਮਣੀ, ਵਪਾਰਕ ਮੁਕਾਬਲੇਬਾਜ਼ੀ ਹੁੰਦੀ ਹੈ। ਇਹ ਵਰਗ ਵਿਭਾਗ ਦੇ ਮੁਫਤ ਦੇ ਗੁਪਤ ਸੂਚਕ ਹੁੰਦੇ ਹਨ ਅਤੇ ਮੁਕਾਬਲੇਬਾਜ਼ ਨੂੰ ਫੜਾਉਣ ਲਈ ਆਪਣੀ ਜੇਬ ’ਚੋਂ ਪੈਸਾ ਖਰਚਣ ਨੂੰ ਤਿਆਰ ਹੁੰਦੇ ਹਨ।
* ਇਹ ਵਰਗ ਦੇਸ਼ਭਗਤ ਦੇ ਲੋਕ ਹੁੰਦੇ ਹਨ। ਇਨ੍ਹਾਂ ਨੂੰ ਮਾਨ ਸਨਮਾਨ ਅਤੇ ਸੁਰੱਖਿਆ ਦੀ ਇੱਛਾ ਹੁੰਦੀ ਹੈ ਪਰ ਇਸ ਵਰਗ ਦੇ ਲੋਕ ਅੱਜਕਲ ਦੇ ਦਬੰਗ ਮਾਹੌਲ ’ਚ ਲੁਪਤ ਹੋ ਚੁੱਕੇ ਹਨ।
ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਜਾਂਦੇ ਦੋ ਨੌਜਵਾਨਾਂ ਦੀ ਮੌਤ, ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਮਾਰ 'ਤੇ ਸਰਦਾਰ ਮੁੰਡੇ
ਕਿਥੋਂ ਮਿਲਦਾ ਹੈ ਮੁਖਬਰਾਂ ਨੂੰ ਪੈਸਾ?
ਜਦੋਂ ਵੀ ਕੋਈ ਸੂਬਾ ਪੱਧਰੀ ਵੱਡਾ ਨੇਤਾ ਅਤੇ ਅਧਿਕਾਰੀ ਕਿਸੇ ਵੀ ਸ਼ਹਿਰ ’ਚ ਜਾਂਦਾ ਹੈ ਤਾਂ ਉਨ੍ਹਾਂ ਦੀ ਆਵਭਗਤ, ਮਹਿਮਾਨ-ਨਿਵਾਜੀ. ਜ਼ਿਲਾ ਪ੍ਰਧਾਨ ਦਫਤਰ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ’ਚ ਕਈ ਵਿਭਾਗ ਮਿਲਜੁਲ ਕੇ ਸਮਾਰੋਹ ਆਯੋਜਨ ਅਤੇ ਰਿਫ੍ਰੈਸ਼ਮੈਂਟ ਆਦਿ ਲਈ ਖਰਚੇ ਕਰ ਦਿੰਦੇ ਸਨ। ਇਸ ਤਰ੍ਹਾਂ ਆਪਸੀ ਅੰਡਰਸਟੈਂਡਿੰਗ ’ਚ ਇਕੱਠੇ ਕੀਤੇ ਗਏ ਫੰਡ ’ਚੋਂ ਖਰਚਿਆਂ ਵਿਚ ਮੁਖਬਰ ਵੀ ਭੁਗਤ ਜਾਂਦੇ ਹਨ ਇਹ ਸਿਸਟਮ ਪਿਛਲੀ ਸਦੀ ਤੋਂ ਹੀ ਚੱਲ ਰਿਹਾ ਹੈ ਜੋ ਅੱਜ ਵੀ ਕਾਇਮ ਹੈ।
ਮੁਖਬਰ ਦੇ ਬਿਨਾਂ ਅਪਰਾਧਾਂ ਨੂੰ ਦਬਾਉਣਾ ਸੰਭਵ ਨਹੀਂ : ਬਲਬੀਰ ਸਿੰਘ
ਜ਼ਿਲਾ ਕਾਂਗਰਸ ਕਮੇਟੀ ਦੇ ਐਕਟਿਵ ਪ੍ਰਧਾਨ ਬਲਬੀਰ ਸਿੰਘ ਪੱਬੀ ਪਹਿਲਵਾਨ ਨੇ ਕਿਹਾ ਹੈ ਕਿ ਅਪਰਾਧੀਆਂ ਦਹਿਸ਼ਤਗਰਦਾਂ ਅਤੇ ਟੈਕਸ ਚੋਰਾਂ ਨੂੰ ਰੋਕਣਾ ਕਦੇ ਵੀ ਮੁਖਬਰਾਂ ਦੇ ਬਗੈਰ ਸੰਭਵ ਨਹੀਂ ਹੈ। ਇਸਲਈ ਸਾਡੀਆਂ ਸਰਕਾਰਾਂ ਇਥੋਂ ਤਕ ਕਿ ਸਦੀਆਂ ਤੋਂ ਹੀ ਪ੍ਰਥਾ ਚੱਲੀ ਆ ਰਹੀ ਹੈ ਉਥੇ ਮੁਬਰਾਂ ਲਈ ਬਜਟ ਅਤੇ ਉਨ੍ਹਾਂ ਦੀ ਰੱਖਿਆ ਲਈ ਵਿਸ਼ੇਸ ਨਿਯਮ ਅਤੇ ਕਾਨੂੰਨ ਬਣਾਏ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਟੈਕਸ ਚੋਰੀ ਅਤੇ ਅਪਰਾਧ ਨੂੰ ਰੋਕਣ ਲਈ ਮੁਖਬਰਾਂ ਦੇ ਤੰਤਰ ਨੂੰ ਮਜਬੂਤ ਕਰਨਾ ਜ਼ਰੂਰੀ ਹੈ।
ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਜਾਂਦੇ ਦੋ ਨੌਜਵਾਨਾਂ ਦੀ ਮੌਤ, ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਮਾਰ 'ਤੇ ਸਰਦਾਰ ਮੁੰਡੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8