ਕਿਸਾਨਾਂ ਨੇ ਰੱਜ ਕੇ ਲਗਾਈ ਦੀਵਾਲੀ ਦੀ ਰਾਤ ਪਰਾਲੀ ਨੂੰ ਅੱਗ, ਚਾਰੋਂ ਪਾਸੇ ਫੈਲਿਆ ਧੂੰਆਂ ਹੀ ਧੂੰਆਂ
Sunday, Nov 03, 2024 - 01:39 PM (IST)
ਬਟਾਲਾ (ਸਾਹਿਲ)- ਚਾਹੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਲਗਾਤਾਰ ਰੋਜ਼ਾਨਾ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਪਰਚੇ ਵੀ ਲਗਾਤਾਰ ਦਰਜ ਕਰਨ ਦੇ ਨਾਲ-ਨਾਲ ਜੁਰਮਾਨੇ ਵੀ ਕੀਤੇ ਜਾ ਰਹੇ ਹਨ, ਪਰ ਇਸਦੇ ਬਾਵਜੂਦ ਕਿਸਾਨਾਂ ’ਤੇ ਕੋਈ ਵੀ ਅਸਰ ਨਹੀਂ ਹੋ ਰਿਹਾ, ਜਿਸਦੇ ਚਲਦਿਆਂ ਦਿਨ ਦੀ ਬਜਾਏ ਹੁਣ ਕਿਸਾਨ ਝੋਨੇ ਦੀ ਫਸਲ ਕੱਟਣ ਤੋਂ ਬਾਅਦ ਬਚਦੀ ਪਰਾਲੀ ਨੂੰ ਰਾਤ ਸਮੇਂ ਆਪਣੇ ਖੇਤਾਂ ਵਿਚ ਲੱਗ ਲਗਾਉਣ ਦੀ ਤਰਜ਼ੀਹ ਦਿੰਦੇ ਨਜ਼ਰੀ ਆ ਰਹੇ ਹਨ, ਜਿਸ ਦੀ ਮਿਸਾਲ ਬੀਤੀ ਦੀਵਾਲੀ ਦੀ ਰਾਤ ਨੂੰ ਅੰਨ੍ਹੇਵਾਹ ਲਗਾਈ ਗਈ ਪਰਾਲੀ ਨੂੰ ਅੱਗ ਤੋਂ ਮਿਲਦੀ ਹੈ, ਜਿਸ ਨਾਲ ਚਾਰੋਂ ਪਾਸੇ ਧੂੰਆਂ ਹੀ ਧੂੰਆਂ ਫੈਲ ਗਿਆ।
ਇਹ ਵੀ ਪੜ੍ਹੋ- ਖ਼ਤਰੇ ਦੇ ਮੂੰਹ 'ਚ ਪੰਜਾਬ ਦਾ ਇਹ ਜ਼ਿਲ੍ਹਾ, ਦੇਸ਼ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਿਆਂ ਦੀ ਸੂਚੀ 'ਚ ਸ਼ਾਮਲ
ਇਥੇ ਇਹ ਦੱਸਦੇ ਚੱਲੀਏ ਕਿ ਰੌਸ਼ਨੀਆਂ ਦਾ ਤਿਉਹਾਰ ਕਹੀ ਜਾਂਦੀ ਦੀਵਾਲੀ ਦੀ ਰਾਤ ਨੂੰ ਜਿਥੇ ਆਤਿਸ਼ਬਾਜ਼ੀ ਨਾਲ ਵਾਤਾਵਰਣ ਵਿਚ ਪ੍ਰਦੂਸ਼ਣ ਫੈਲ ਰਿਹਾ ਸੀ, ਉਥੇ ਪਰਾਲੀ ਨੂੰ ਲੱਗੀ ਅੱਗ ਨਾਲ ਹੱਦੋਂ ਵੱਧ ਵਾਤਾਵਰਣ ਵਿਚ ਪ੍ਰਦੂਸ਼ਣ ਫੈਲਣ ਨਾਲ ਪੂਰਾ ਆਸਮਾਨ ਜਿਥੇ ਧੂੰਏਂ ਦੇ ਘੇਰੇ ਵਿਚ ਘਿਰ ਗਿਆ, ਉਥੇ ਨਾਲ ਹੀ ਲੋਕਾਂ ਦਾ ਸਾਹ ਲੈਣਾ ਅਜਿਹੇ ਪ੍ਰਦੂਸ਼ਣ ਵਾਤਾਵਰਣ ਵਿਚ ਦੁਸ਼ਵਾਰ ਹੋ ਗਿਆ ਕਿਉਂਕ ਵਾਤਾਵਰਣ ਵਿਚ ਫੈਲੇ ਧੂੰਏਂ ਕਾਰਨ ਸ਼ੁੱਧ ਹਵਾ ਮਿਲਣੀ ਮੁਸ਼ਕਿਲ ਹੋ ਰਹੀ ਸੀ ਅਤੇ ਧੂੰਏਂ ਕਾਰਨ ਅੱਖਾਂ ਵੀ ਖਾਰਿਸ਼ ਹੋਣੀ ਸ਼ੁਰੂ ਹੋ ਗਈ। ਓਧਰ, ਆਮ ਲੋਕਾਂ ਦੀ ਜ਼ਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵਲੋਂ ਜ਼ੋਰਦਾਰ ਮੰਗ ਹੈ ਕਿ ਰਾਤ ਸਮੇਂ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾ ਕੇ ਸਾੜ ਰਹੇ ਕਿਸਾਨਾਂ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਇਨ੍ਹਾਂ ’ਤੇ ਸ਼ਿੰਕਜਾ ਕੱਸਿਆ ਜਾਵੇ ਤਾਂ ਜੋ ਵਾਤਾਵਰਣ ਵਿਚ ਇਹ ਭਿਆਨਕ ਪ੍ਰਦੂਸ਼ਣ ਨਾ ਫੈਲੇ।
ਇਹ ਵੀ ਪੜ੍ਹੋ- ਸੱਤ ਜਨਮਾਂ ਦਾ ਵਾਅਦਾ ਕਰਨ ਵਾਲਾ ਪਤੀ ਬਣਿਆ ਹੈਵਾਨ, ਕਤ.ਲ ਕਰ ਘਰ 'ਚ ਹੀ ਦੱਬ 'ਤੀ ਪਤਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8