ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਮਨਿੰਦਰ ਸਿੰਘ ਨੂੰ ਪਰਿਵਾਰ ਨੇ ਦਿੱਤੀ ਸ਼ਰਧਾਂਜਲੀ, ਭੈਣ ਨੇ ਭਾਵੁਕ ਹੋ ਕੇ ਕਹੀ ਇਹ ਗੱਲ
Tuesday, Feb 14, 2023 - 01:29 PM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਅੱਜ ਦੇ ਦਿਨ ਦੀਨਾਨਗਰ ਦੇ ਸੀ.ਆਰ.ਪੀ.ਐੱਫ਼ ਜਵਾਨ ਮਨਿੰਦਰ ਸਿੰਘ ਜੋ ਕਿ 4 ਸਾਲ ਪਹਿਲਾਂ ਪੁਲਵਾਮਾ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਪਰਿਵਾਰ ਵੱਲੋਂ ਦੀਨਾਨਗਰ ਵਿਖੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸ਼ਹੀਦ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਕਦੇ ਵੀ ਮਨਿੰਦਰ ਨੂੰ ਭੁੱਲੇ ਨਹੀਂ ਹਨ। ਭਾਵੇਂ ਦੇਸ਼ ਲਈ ਇਹ ਚੌਥੀ ਬਰਸੀ ਹੈ ਪਰ ਉਨ੍ਹਾਂ ਲਈ ਇਹ 4 ਪਲਾਂ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿਹਾ ਕਿ ਅੱਜ ਵੀ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਕਮੀ ਮਹਿਸੂਸ ਹੁੰਦੀ ਹੈ ਜੋ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜੋ ਵਾਅਦੇ ਸਰਕਾਰ ਨੇ ਕੀਤੇ ਸਨ ਉਹ ਪੂਰੇ ਹੋਏ ਹਨ। ਉਨ੍ਹਾਂ ਦੇ ਛੋਟੇ ਪੁੱਤਰ ਨੂੰ ਪੰਜਾਬ ਪੁਲਸ 'ਚ ਨੌਕਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, ਭਰੇ ਬਾਜ਼ਾਰ 'ਚ ਨੌਜਵਾਨ 'ਤੇ ਹਮਲਾ ਕਰ ਲੁੱਟੇ ਲੱਖਾਂ ਰੁਪਏ
ਪਰਿਵਾਰ ਨੇ ਕਿਹਾ ਕਿ ਸਕੂਲ ਦਾ ਨਾਂ ਵੀ ਉਨ੍ਹਾਂ ਦੇ ਪੁੱਤਰ ਦੇ ਨਾਂ 'ਤੇ ਰੱਖਿਆ ਜਾ ਚੁੱਕਾ ਹੈ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਦੌਰਾਨ ਸ਼ਹੀਦ ਦੇ ਪਿਤਾ ਨੇ ਕਿਹਾ ਕਿ ਦੁੱਖ ਉਦੋਂ ਹੁੰਦਾ ਹੈ ਜਦੋਂ ਸ਼ਹੀਦਾਂ 'ਤੇ ਸਿਆਸਤ ਹੁੰਦੀ ਹੈ ਜਾ ਫ਼ਿਰ ਪੁਲਵਾਮਾ ਹਮਲੇ 'ਤੇ ਸਵਾਲ ਚੁੱਕੇ ਜਾਂਦੇ ਹਨ ।
ਇਹ ਵੀ ਪੜ੍ਹੋ- ਪਠਾਨਕੋਟ ਬੱਸ ਸਟੈਂਡ 'ਤੇ ਬਣਿਆ ਦਹਿਸ਼ਤ ਦਾ ਮਾਹੌਲ, ਬੱਸ 'ਚ ਡਰਾਈਵਰ ਦੀ ਲਾਸ਼ ਵੇਖ ਡਰ ਗਏ ਲੋਕ
ਦੂਜੇ ਪਾਸੇ ਸ਼ਹੀਦ ਦੀ ਵੱਡੀ ਭੈਣ ਲਵਲੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਛੋਟੇ ਭਰਾ ਦੇ ਕਈ ਸੁਫ਼ਨੇ ਸਨ ਪਰ ਉਸ ਦੀ ਵੱਡੇ ਭਰਾ ਦੀ ਸ਼ਹਾਦਤ ਨਾਲ ਸਭ ਕੁਝ ਟੁੱਟ ਗਿਆ। ਉਸ ਨੇ ਕਿਹਾ ਕਿ ਅੱਜ ਵੀ ਇਹ ਅਹਿਸਾਸ ਹੁੰਦਾ ਹੈ ਕਿ ਭਰਾ ਉਸ ਦੇ ਨਾਲ ਹੈ ਅਤੇ ਅਕਸਰ ਸੁਫ਼ਨਿਆਂ 'ਚ ਮਿਲਦਾ ਹੈ ਅਤੇ ਗੱਲਾਂ ਕਰਦਾ ਹੈ ਪਰ ਫਿਰ ਚਲਾ ਜਾਂਦਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।