ਪਿੰਡ ''ਚ ਗਈ ਐਕਸਾਈਜ਼ ਵਿਭਾਗ ਦੀ ਟੀਮ ਨੂੰ ਅਣਪਛਾਤਿਆਂ ਨੇ ਪਾਇਆ ਘੇਰਾ, ਕੀਤੀ ਭੰਨਤੋੜ ਤੇ ਗਾਲ਼ੀ-ਗਲੋਚ

11/09/2023 3:15:17 PM

ਗੁਰਦਾਸਪੁਰ (ਵਿਨੋਦ) : ਦੀਵਾਲੀ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਦੇ ਤੌਰ ’ਤੇ ਬਦਨਾਮ ਪਿੰਡ ਮੋਚਪੁਰ ’ਚ ਰੇਡ ਮਾਰਨ ਵਾਲੀ ਐਕਸਾਈਜ਼ ਵਿਭਾਗ ਦੀ ਟੀਮ ਨੂੰ 35-40 ਅਣਪਛਾਤੇ ਵਿਅਕਤੀਆਂ ਨੇ ਘੇਰਾ ਪਾ ਕੇ ਜਿੱਥੇ ਸਰਕਾਰੀ ਬੋਟ ਦੀ ਭੰਨਤੋੜ ਕੀਤੀ, ਉੱਥੇ ਡਿਊਟੀ 'ਚ ਵਿਘਨ ਪਾਉਣ ਦੇ ਇਲਾਵਾ ਐਕਸਾਈਜ਼ ਪਾਰਟੀ ਨਾਲ ਗਾਲੀ-ਗਲੋਚ ਕੀਤਾ ਅਤੇ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਭੈਣੀ ਮੀਆਂ ਖਾਂ ਪੁਲਸ ਨੇ ਅਣਪਛਾਤੇ 35-40 ਵਿਅਕਤੀਆਂ ਖਿਲਾਫ ਧਾਰਾ 353, 186, 506, 427, 148, 149 ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : 30 ਹਜ਼ਾਰ ਰਿਸ਼ਵਤ ਲੈਂਦਾ ਜੰਗਲਾਤ ਵਿਭਾਗ ਦਾ ਅਫ਼ਸਰ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਐਕਸਾਈਜ਼ ਇੰਸਪੈਕਟਰ ਗੁਰਦਾਸਪੁਰ ਨੇ ਦੱਸਿਆ ਕਿ ਉੁਹ ਐਕਸਾਈਜ਼ ਇੰਸਪੈਕਟਰ ਕਾਦੀਆਂ ਸਮੇਤ ਆਪਣੀ ਟੀਮ ਸਪੈਸ਼ਲ ਐਕਸਾਈਜ਼ ਰੇਡ ਸਬੰਧੀ ਪਿੰਡ ਮੋਚਪੁਰ ਤੇ ਨਾਲ ਲੱਗਦੇ ਇਲਾਕੇ ’ਚ ਗਏ ਸੀ। ਇਹ ਰੇਡ ਦੀਵਾਲੀ ਨੂੰ ਮੁੱਖ ਰੱਖਦੇ ਹੋਏ ਮੁਖ਼ਬਰ ਦੀ ਇਤਲਾਹ ਤੇ ਕੀਤੀ ਗਈ। ਪਰ ਜਦ ਐਕਸਾਈਜ਼ ਟੀਮਾਂ ਪਿੰਡ ਮੋਚਪੁਰ ਪਹੁੰਚੀਆਂ ਤਾਂ ਪਿੰਡ ਮੋਚਪੁਰ ਦੇ ਕਰੀਬ 35-40 ਅਣਪਛਾਤੇ ਵਿਅਕਤੀਆਂ ਵੱਲੋਂ ਉਨਾਂ ਨੂੰ ਘੇਰਾ ਪਾ ਲਿਆ ਗਿਆ ਅਤੇ ਸਰਕਾਰੀ ਬੋਟ ਦੀ ਭੰਨਤੋੜ ਕੀਤੀ ਗਈ, ਡਿਊਟੀ ਵਿਚ ਵਿਘਨ ਪਾਇਆ ਗਿਆ ਅਤੇ ਐਕਸਾਈਜ਼ ਪਾਰਟੀ ਨਾਲ ਗਾਲੀ ਗਲੋਚ ਕਰਨ ਤੋਂ ਇਲਾਵਾ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਸਬੰਧੀ ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ’ਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਸੁਭਾਸ਼ ਲਾਲ ਨੇ ਦੱਸਿਆ ਕਿ ਸੁਰਿੰਦਰ ਸਿੰਘ ਐਕਸਾਈਜ਼ ਇੰਸਪੈਕਟਰ ਗੁਰਦਾਸਪੁਰ ਦੀ ਸ਼ਿਕਾਇਤ ’ਤੇ ਅਣਪਛਾਤੇ 35-40 ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Harpreet SIngh

Content Editor

Related News