ਐਕਸਾਈਜ਼ ਵਿਭਾਗ ਨੇ 600 ਲੀਟਰ ਲਾਹਣ ਅਤੇ 140 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ

04/01/2022 11:46:15 AM

ਬਟਾਲਾ/ਘੁਮਾਣ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਐਕਸਾਈਜ਼ ਸਹਾਇਕ ਕਮਿਸ਼ਨਰ ਗੁਰਦਾਸਪੁਰ ਪਵਨਜੀਤ ਸਿੰਘ ਦੇ ਨਿਰਦੇਸ਼ਾਂ ’ਤੇ ਈ. ਟੀ. ਓ. ਐਕਸਾਈਜ਼ ਰਜਿੰਦਰ ਤਨਵਰ, ਐਕਸਾਈਜ਼ ਇੰਸਪੈਕਟਰ ਹਰਵਿੰਦਰ ਸਿੰਘ ਅਤੇ ਐਕਸਾਈਜ਼ ਪੁਲਸ ਵੱਲੋਂ ਸਾਂਝੀ ਰੇਡ ਦੌਰਾਨ ਵੱਡੀ ਮਾਤਰਾ ’ਚ ਲਾਹਣ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਜਾਣਕਾਰੀ ਅਨੁਸਾਰ ਰੇਡ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਕਿ ਸਰਕਲ ਗੁਰਦਾਸਪੁਰ ਨਾਲ ਲੱਗਦੇ ਤੁੰਗ, ਨਾਹਰਪੁਰਾ, ਜੌੜਾ ਛੱਤਰਾਂ, ਪੁਰੇਵਾਲ, ਸ਼ੇਖ਼ੂਪੁਰ ਪਿੰਡਾਂ ’ਚ ਛਾਪੇਮਾਰੀ ਕੀਤੀ ਜਾਵੇ ਤਾਂ ਵੱਡੀ ਮਾਤਰਾ ’ਚ ਸ਼ਰਾਬ ਤੇ ਲਾਹਣ ਬਰਾਮਦ ਹੋ ਸਕਦੀ ਹੈ ਜਿਸ ’ਤੇ ਪਿੰਡ ਸ਼ੇਖੂਪੁਰਾ ਡਰੇਨ ਤੋਂ 130 ਬੋਤਲਾਂ ਕੱਢੀ ਹੋਈ ਦੇਸੀ ਰੂੜੀ ਮਾਰਕਾ ਸ਼ਰਾਬ ਪਲਾਸਟਿਕ ਦੇ ਬੈਗ ’ਚ ਮੌਜੂਦ ਸੀ, ਬਰਾਮਦ ਕੀਤੀ। ਇਸੇ ਤਰ੍ਹਾਂ ਪਿੰਡ ਬਲੱਗਣ ਦੀ ਡਰੇਨ ਤੋਂ ਪੁਲਸ ਨੇ 1 ਲੋਹੇ ਦੇ ਡਰੰਮ, 1 ਪਲਾਸਟਿਕ ਦੇ ਡਰੰਮ, 3 ਪਲਾਸਟਿਕ ਦੇ ਕੈਨਾਂ ’ਚ ਬੇਅਬਾਦ ਜਗਾ ’ਤੇ ਲੁਕਾ ਕੇ ਰੱਖੀ 350 ਕਿਲੋ ਲਾਹਣ ਬਰਾਮਦ ਕੀਤੀ, ਜਿਸਨੂੰ ਐਕਸਾਈਜ਼ ਵਿਭਾਗ ਵੱਲੋਂ ਨਸ਼ਟ ਕਰ ਦਿੱਤਾ ਗਿਆ। ਇਸ ਮੌਕੇ ਏ. ਐੱਸ. ਆਈ. ਹਰਵਿੰਦਰ ਸਿੰਘ, ਕਾਂਸਟੇਬਲ ਹਰਜਿੰਦਰ ਸਿੰਘ, ਪਰਮਜੀਤ ਪੰਮਾ ਸਰਕਲ ਜੀ. ਐੱਮ. ਮੌਜੂਦ ਸਨ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਹੁਣ ਸਾਲ 'ਚ 7 ਵਾਰ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿ ਜਾ ਸਕਣਗੇ ਸਿੱਖ ਸ਼ਰਧਾਲੂ

ਇਸ ਦੌਰਾਨ ਪੁਲਸ ਜ਼ਿਲਾ ਬਟਾਲਾ ਦੇ ਐਕਸਾਈਜ਼ ਵਿਭਾਗ ਅਤੇ ਪੁਲਸ ਪਾਰਟੀ ਵੱਲੋਂ ਐਕਸਾਈਜ਼ ਈ. ਟੀ. ਓ. ਗੌਤਮ ਗੋਬਿੰਦ, ਇੰਸਪੈਕਟਰ ਦੀਪਕ ਕੁਮਾਰ, ਪੁਲਸ ਇੰਚਾਰਜ ਏ. ਐੱਸ. ਆਈ. ਕੁਲਬੀਰ ਸਿੰਘ ਕਲੇਰ ਦੀ ਅਗਵਾਈ ਹੇਠ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਕੰਮੋਨੰਗਲ, ਮਰੜ, ਸ਼ੰਕਰਪੁਰਾ ’ਚ ਛਾਪੇਮਾਰੀ ਦੌਰਾਨ 200 ਲਿਟਰ ਲਾਹਣ ਅਤੇ ਜੋ ਕਿ ਪਲਾਸਟਿਕ ਦੇ ਡਰੰਮਾਂ ’ਚ, 50 ਲਿਟਰ ਲਾਹਣ ਪਿੰਡ ਮਰੜ ਦੀ ਡਰੇਨ ਤੋਂ ਬਰਾਮਦ ਕੀਤੀ ਗਈ। ਇਸ ਸਬੰਧੀ ਥਾਣਾ ਸਦਰ ਬਟਾਲਾ ਵਿਖੇ ਕੇਸ ਦਰਜ ਹੈ। ਇਸ ਮੌਕੇ ਏ. ਐੱਸ. ਆਈ. ਅਮਰੀਕ ਸਿੰਘ, ਏ. ਐੱਸ. ਆਈ. ਹਰਜੀਤ ਸਿੰਘ, ਐੱਚ.ਸੀ. ਝਿਰਮਲ ਸਿੰਘ, ਤੇਜਿੰਦਰਪਾਲ ਤੇਜੀ ਜੀ. ਐੱਮ. ਰਜਿੰਦਰਾ ਵਾਈਨ, ਕਾਂਤਾ ਰਾਣੀ ਆਦਿ ਮੌਜੂਦ ਸਨ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਪੇਸ਼ ਕੀਤਾ ਸਾਲਾਨਾ ਬਜਟ, ਜਨਰਲ ਇਜਲਾਸ ’ਚ ਪਾਸ ਹੋਏ ਇਹ ਮਤੇ

ਬਟਾਲਾ, (ਬੇਰੀ)-ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ ਅਤੇ ਪੁਲਸ ਚੌਂਕੀ ਵਡਾਲਾ ਗ੍ਰੰਥੀਆਂ ਦੇ ਇੰਚਾਰਜ ਏ. ਐੱਸ. ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਅਤੇ ਪੁਲਸ ਵੱਲੋਂ ਸਾਂਝੇ ਤੌਰ ’ਤੇ ਪਿੰਡ ਵਡਾਲਾ ਗ੍ਰੰਥੀਆਂ ਅਤੇ ਮਨੋਹਰਪੁਰਾ ਛਾਪੇਮਾਰੀ ਕੀਤੀ। ਇਸ ਦੌਰਾਨ ਪਿੰਡ ਮਨੋਹਰਪੁਰਾ ਦੇ ਇਕ ਘਰ ’ਚੋਂ 9 ਬੋਤਲਾਂ ਨਾਜਾਇਜ਼ ਸ਼ਰਾਬ 999 ਵਿਸਕੀ ਫਾਰ ਸੇਲ ਇਨ ਚੰਡੀਗੜ੍ਹ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਸ ਨੇ ਸ਼ਰਾਬ ਨੂੰ ਕਬਜ਼ੇ ’ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਏ. ਐੱਸ. ਆਈ. ਜਸਪਿੰਦਰ ਸਿੰਘ, ਏ. ਐੱਸ. ਆਈ. ਹਰਵਿੰਦਰ ਸਿੰਘ, ਏ. ਐੱਸ. ਆਈ. ਕੁਲਬੀਰ ਸਿੰਘ, ਏ. ਐੱਸ. ਆਈ. ਰਜਿੰਦਰ ਕੌਰ ਆਦਿ ਹਾਜ਼ਰ ਸਨ।

PunjabKesari

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 

 


Anuradha

Content Editor

Related News