ਸੜਕ ਪਾਰ ਕਰ ਰਹੇ ਮਾਸੂਮ ਨੂੰ ਕਾਰ ਨੇ ਕੁਚਲਿਆ, ਮੌਤ

03/18/2020 9:59:42 PM

ਅੰਮ੍ਰਿਤਸਰ,(ਸੰਜੀਵ)- ਸੜਕ ਪਾਰ ਕਰ ਰਹੇ 11 ਸਾਲ ਦੇ ਮਾਸੂਸ ਲਕਸ਼ੇ ਕੁਮਾਰ ਵਾਸੀ ਵੱਡਾ ਹਰੀਪੁਰਾ ਨੂੰ ਅੱਜ ਇਕ ਤੇਜ਼ ਰਫਤਾਰ ਕਾਰ ਚਾਲਕ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ। ਗੰਭੀਰ ਰੁਪ ਨਾਲ ਜ਼ਖ਼ਮੀ ਹੋਏ ਲਕਸ਼ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ, ਜਦੋਂ ਤੱਕ ਪੁਲਸ ਮੌਕੇ 'ਤੇ ਪਹੁੰਚ ਕਾਰਵਾਈ ਸ਼ੁਰੂ ਕਰਦੀ ਉਦੋਂ ਤੱਕ ਕਾਰ ਚਾਲਕ ਘਟਨਾ ਸਥਾਨ ਤੋਂ ਫਰਾਰ ਹੋ ਚੁੱਕਿਆ ਸੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ, ਉਥੇ ਹੀ ਦੂਜੇ ਪਾਸੇ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਲਕਸ਼ ਹਰੀਪੁਰਾ ਖੇਤਰ 'ਚ ਸਥਿਤ ਏ. ਐੱਨ. ਪਬਲਿਕ ਸਕੂਲ 'ਚ ਪੜ੍ਹਦਾ ਸੀ, ਜੋ ਅੱਜ ਦੁਪਹਿਰ ਸਕੂਲ ਤੋਂ ਵਾਪਸ ਘਰ ਨੂੰ ਪਰਤ ਰਿਹਾ ਸੀ ਕਿ ਰਸਤੇ 'ਚ ਸੜਕ ਪਾਰ ਕਰਦੇ ਸਮੇਂ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਘਟਨਾ ਸਥਾਨ ਦੇ ਆਲੇ ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ।


Bharat Thapa

Content Editor

Related News