GNDU ਦੇ ਸੁਰੱਖਿਆ ਗਾਰਡ ਤੇ ਪ੍ਰੋਫੈਸਰ ਵਿਚਕਾਰ ਹੋਏ ਝਗੜੇ ਨੇ ਫੜਿਆ ਤੂਲ, ਗਾਰਡ ਨੇ DGP ਨੂੰ ਲਿਖਿਆ ਪੱਤਰ

Thursday, Aug 08, 2024 - 01:45 PM (IST)

GNDU ਦੇ ਸੁਰੱਖਿਆ ਗਾਰਡ ਤੇ ਪ੍ਰੋਫੈਸਰ ਵਿਚਕਾਰ ਹੋਏ ਝਗੜੇ ਨੇ ਫੜਿਆ ਤੂਲ, ਗਾਰਡ ਨੇ DGP ਨੂੰ ਲਿਖਿਆ ਪੱਤਰ

ਅੰਮ੍ਰਿਤਸਰ (ਜ.ਬ.)- ਬਿਤੇ ਦਿਨੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਈ-ਟਾਈਪ ਰਿਹਾਇਸ਼ੀ ਖੇਤਰ ਦੇ ਵਸਨੀਕ ਪਾਰਟ ਟਾਈਮ ਪ੍ਰੋਫੈਸਰ ਤੇ ਸੁਰੱਖਿਆ ਵਿਭਾਗ ਦੇ ਵਿੱਚ ਤਾਇਨਾਤ ਇਕ ਸਕਿਓਰਿਟੀ ਗਾਰਡ ਦੇ ਦਰਮਿਆਨ ਗੱਡੀ ਖੜ੍ਹੀ ਕਰਨ ਨੂੰ ਲੈ ਕੇ ਹੋਏ ਵਿਵਾਦ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਜਿਸ ਦਾ ਮੁੱਖ ਕਾਰਨ ਜੀ. ਐੱਨ. ਡੀ. ਯੂ. ਪ੍ਰਸ਼ਾਸਨ ਦੇ ਸਬੰਧਤ ਵਿਭਾਗਾਂ ਤੇ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕਰਨਾ ਮੰਨਿਆ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿਚ ਕੁਝ ਪੁਲਸ ਮੁਲਾਜ਼ਮਾਂ, ਨਿੱਜੀ ਸਕੂਲ ਅਧਿਆਪਕ ਤੇ ਅਣਪਛਾਤੇ ਵਿਅਕਤੀਆਂ ਦੇ ਨਾਂ ਉੱਭਰ ਕੇ ਸਾਹਮਣੇ ਆਏ ਹਨ। ਹੁਣ ਇਹ ਮਾਮਲਾ ਸਮੁੱਚੇ ਵਿਭਾਗਾਂ ਦੀ ਗਲੇ ਦੀ ਹੱਡੀ ਬਣਿਆ ਹੋਇਆ ਹੈ।

ਇਸ ਸਬੰਧੀ ਡੀ. ਜੀ. ਪੀ. ਪੰਜਾਬ ਪੁਲਸ, ਸਿੱਖਿਆ ਵਿਭਾਗ, ਜ਼ਿਲਾ ਪੁਲਸ ਅਤੇ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਜੀ. ਐੱਨ. ਡੀ. ਯੂ. ਪ੍ਰਬੰਧਨ ਨੂੰ ਦਿੱਤੇ ਗਏ ਸ਼ਿਕਾਇਤ ਪੱਤਰ ਦੀ ਕਾਪੀ ਦਿਖਾਉਂਦਿਆਂ ਕੁਆਰਟਰ ਨੰਬਰ ਈ—72 ਦੇ ਵਸਨੀਕ ਸਿਕਿਓਰਿਟੀ ਗਾਰਡ ਦਰਸ਼ਨ ਸਿੰਘ ਨੇ ਦੱਸਿਆ ਕਿ ਬੀਤੀ 30 ਜੁਲਾਈ ਨੂੰ ਸਮਾਂ ਰਾਤ ਕਰੀਬ 8 ਵਜੇ ਉਹ ਘਰ ਤੋਂ ਬਾਹਰ ਸਨ ਤੇ ਉਨ੍ਹਾਂ ਦੇ ਘਰ ਦੀ ਰਸੋਈ ਦੇ ਐਨ ਸਾਹਮਣੇ ਪਾਰਟ ਟਾਈਮ ਪ੍ਰੋ. ਅਜੈਪਾਲ ਸਿੰਘ ਨਿਵਾਸੀ ਕੁਆਟਰ ਨੰਬਰ ਈ-92 ਦੇ ਇੱਕ ਸਾਥੀ ਦੇ ਵੱਲੋਂ ਕਾਲੇ ਰੰਗ ਦੀ ਇੱਕ ਸਕਾਰਪਿਓ ਗੱਡੀ ਖੜੀ ਕਰ ਦਿੱਤੀ ਗਈ। ਜਿਸ ਨਾਲ ਹੋਰਨਾ ਕੁਆਰਟਰਾਂ ਵਾਲਿਆਂ ਦਾ ਰਸਤਾ ਰੁਕ ਗਿਆ ਤੇ ਗੱਡੀਆਂ ਇੱਧਰੋਂ ਉੱਧਰ ਜਾਣ ਦੀ ਸੰਭਾਵਨਾ ਖਤਮ ਗਈ, ਜਿਸ ਨੂੰ ਲੈ ਕੇ ਉਨ੍ਹਾਂ ਦੇ ਨਾਬਾਲਗ ਪੁੱਤਰ ਇੰਦਰਜੀਤ ਸਿੰਘ ਵੱਲੋਂ ਵਿਰੋਧ ਕਰਨ ’ਤੇ ਪ੍ਰੋ. ਅਜੈਪਾਲ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਜੋ ਕਿ ਨਸ਼ੇ ਦੀ ਹਾਲਤ ਵਿਚ ਸਨ। ਇੰਦਰਜੀਤ ਸਿੰਘ ਨਾਲ ਉਲਝਣਾ ਸ਼ੁਰੂ ਕਰ ਦਿੱਤਾ ਤੇ ਫਿਰ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦਿਆਂ ਗਾਲੀ ਗਲਚ ਕੀਤਾ।

ਇਹ ਵੀ ਪੜ੍ਹੋ-ਦੋਸਤ ਨਾਲ ਘਰੋਂ ਗਏ ਨਾਬਾਲਗ ਦੀ ਸ਼ੱਕੀ ਹਾਲਾਤ ’ਚ ਮੌਤ, ਪਿਓ ਨੇ ਜਤਾਇਆ ਕਤਲ ਦਾ ਖ਼ਦਸ਼ਾ

ਇੱਥੇ ਹੀ ਬੱਸ ਨਹੀਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਉਨ੍ਹਾਂ ਦੇ ਸਰਕਾਰੀ ਕੁਆਟਰ ਦੇ ਦਰਵਾਜ਼ਿਆਂ ਦੀਆਂ ਜਾਅਲੀਆਂ ਅਤੇ ਸ਼ੀਸ਼ਿਆਂ ਦੀ ਭੰਨਤੋੜ ਕਰਨ ਦੇ ਨਾਲ-ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਸਿਕਿਓਰਟੀ ਗਾਰਡ ਦਰਸ਼ਨ ਸਿੰਘ ਮੁਤਾਬਿਕ ਉਸ ਸਮੇਂ ਪ੍ਰੋ. ਅਜੈਪਾਲ ਸਿੰਘ ਦੇ ਨਾਲ ਕੁਝ ਸਹਾਇਕ ਪ੍ਰੋਫੈਸਰ, ਕੁਝ ਪੁਲਸ ਮੁਲਾਜ਼ਮ ਤੇ ਇਕ ਸਿੱਖਿਆ ਵਿਭਾਗ ਦਾ ਅਧਿਆਪਕ ਮੌਜੂਦ ਸਨ ਜੋ ਕਿ ਸਿੱਧੇ ਤੌਰ ’ਤੇ ਇਸ ਸਮੁੱਚੇ ਘਟਨਾਕ੍ਰਮ ਦੇ ਕਸੂਰਵਾਰ ਹਨ। ਦਰਸ਼ਨ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੇ ਬੇਟੇ ਵੱਲੋਂ ਉਸ ਨੂੰ ਇਸ ਘਟਨਾਕ੍ਰਮ ਦੀ ਇਤਲਾਹ ਦਿੱਤੇ ਜਾਣ ਤੋਂ ਬਾਅਦ ਉਹ ਰਾਤ ਕਰੀਬ ਸਮਾਂ 11:30 ਵਜੇ ਪੁਲਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਆਪਣੇ ਕੁਆਰਟਰ ਪੁੱਜਿਆ। ਇਸ ਦੌਰਾਨ ਪੁਲਸ ’ਤੇ ਉਨ੍ਹਾਂ ਦੇ ਆਪਣੇ ਸੁਰੱਖਿਆ ਵਿਭਾਗ ਦੇ ਵੱਲੋਂ ਇਸ ਵਰਤਾਰੇ ਸਬੰਧੀ ਮੌਕਾ ਵੇਖਿਆ ਤੇ ਆਸੇ ਪਾਸੇ ਤੋਂ ਜਾਣਕਾਰੀ ਵੀ ਹਾਸਲ ਕੀਤੀ।

ਦਰਸ਼ਨ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਪਹੁੰਚ ਕੇ ਉਸ ਨੇ ਆਪਣੇ ਪੱਧਰ ’ਤੇ ਵੀ ਇਸ ਸਮੁੱਚੇ ਘਟਨਾਕ੍ਰਮ ਦੀਆਂ ਤਸਵੀਰਾਂ ਲੈਣ ਦੇ ਨਾਲ ਨਾਲ ਵੀਡੀਓਗ੍ਰਾਫੀ ਵੀ ਕੀਤੀ, ਜਦੋਂਕਿ ਇਸ ਤੋਂ ਪਹਿਲਾਂ ਉਸ ਵੱਲੋਂ ਆਪਣੇ ਵਿਭਾਗ ਨੂੰ ਸੂਚਿਤ ਕੀਤਾ ਪਰ ਗੁੰਡਾਗਰਦੀ ਦਾ ਇਹ ਸਿਲਸਿਲਾ ਜਿਉਂ ਦਾ ਤਿਉਂ ਬਰਕਰਾਰ ਰਿਹਾ। ਕੰਟਰੋਲ ਰੂਮ ਸਮੇਤ ਹੋਰਨਾਂ ਪੁਲਸ ਟਿਕਾਣਿਆਂ ’ਤੇ ਵੀ ਇਸ ਘਟਨਾਕ੍ਰਮ ਦੀ ਸੂਚਨਾ ਦੇਣ ਤੇ ਵੀ ਕੋਈ ਕਾਰਵਾਈ ਨਾ ਹੋਈ। ਦਰਸ਼ਨ ਸਿੰਘ ਅਨੁਸਾਰ ਉਨ੍ਹਾਂ ਦੇ ਸੁਰੱਖਿਆ ਵਿਭਾਗ ਤੇ ਪੁਲਸ ਦੇ ਸਾਹਮਣੇ ਵੀ ਪਾਰਟ ਟਾਈਮ ਪ੍ਰੋ. ਅਜੈਪਾਲ ਸਿੰਘ ਤੇ ਉਸਦੇ ਸਾਥੀਆਂ ਦਾ ਵਤੀਰਾ ਘੰਟਿਆ ਬੱਧੀ ਬੜੇ ਹੇਠਲੇ ਪੱਧਰ ਦਾ ਰਿਹਾ।

ਇਹ ਵੀ ਪੜ੍ਹੋ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਾਬਤ ਸੂਰਤ ਸਿੱਖ ਖਿਡਾਰੀ ਜਰਮਨਪ੍ਰੀਤ ਸਿੰਘ ਨੂੰ ਦਿੱਤੀ ਵਧਾਈ

ਉਨ੍ਹਾਂ ਦੱਸਿਆ ਕਿ ਇੰਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਵੀ ਵਿਭਾਗ ਦੇ ਵੱਲੋਂ ਕਸੂਰਵਾਰ ਵਿਅਕਤੀਆਂ ਦੇ ਖ਼ਿਲਾਫ਼ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਾ ਹੋਣ ਕਾਰਨ ਉਹ ਅਜੇ ਤੱਕ ਇਨਸਾਫ ਤੋਂ ਵਾਂਝਾ ਹੈ, ਜਦੋਂ ਕਿ ਉਸ ਦਾ ਸਮੁੱਚਾ ਪਰਿਵਾਰ ਡਰ ਤੇ ਸਹਿਮ ਦੇ ਸਾਏ ਹੇਠ ਦਿਨ ਕੱਟੀ ਕਰਨ ਲਈ ਮਜ਼ਬੂਰ ਹੈ। ਦਰਸ਼ਨ ਸਿੰਘ ਅਨੁਸਾਰ ਉਸ ਵੱਲੋਂ ਇਸ ਬਾਬਤ ਡੀਜੀਪੀ ਪੰਜਾਬ ਪੁਲਸ, ਸਿੱਖਿਆ ਵਿਭਾਗ, ਜ਼ਿਲ੍ਹਾ ਪੁਲਸ ਤੇ ਸਿਵਲ ਪ੍ਰਸ਼ਾਸ਼ਨ ਤੋਂ ਇਲਾਵਾ ਜੀ. ਐੱਨ. ਡੀ. ਯੂ ਪ੍ਰਬੰਧਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਜਿਸ ਵਿੱਚੋਂ ਡੀ. ਜੀ. ਪੀ ਪੰਜਾਬ ਪੁਲਸ ਵੱਲੋਂ ਪੁਲਸ ਕਮਿਸ਼ਨਰੇਟ ਦੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਦੇ ਦਿਸ਼ਾਂ ਨਿਰਦੇਸ਼ ਦਿੱਤੇ ਜਾਣ ਦੀ ਜਾਣਕਾਰੀ ਉਸ ਨੂੰ ਪ੍ਰਾਪਤ ਹੋਈ ਹੈ। ਉਸ ਕਿਹਾ ਕਿ ਲੋੜ ਪੈਣ ’ਤੇ ਘਟਨਾਕ੍ਰਮ ਨਾਲ ਸਬੰਧਤ ਕਸੂਰਵਾਰ ਵਿਅਕਤੀਆਂ ਦੇ ਖਿਲਾਫ ਇਕੱਠੇ ਕੀਤੇ ਸਮੁੱਚੇ ਸਬੂਤ ਉਹ ਸਮੱਰਥ ਅਧਿਕਾਰੀਆਂ ਦੇ ਸਾਹਮਣੇ ਪੇਸ਼ ਕਰੇਗਾ। ਸ਼ਰਤਾਂ ਤੇ ਨਿਯਮਾਂਵਲੀ ਤਹਿਤ ਜੀ. ਐੱਨ. ਡੀ. ਯੂ. ਵੱਲੋਂ ਅਲਾਟ ਕੀਤੇ ਗਏ ਕੁਆਟਰਾਂ ਦੇ ਵਿੱਚ ਵਾਪਰੇ ਸੰਗੀਨ ਘਟਨਾਕ੍ਰਮ ਨੂੰ ਲੈ ਕੇ ਜ਼ਿੰਮੇਵਾਰ ਵਿਭਾਗਾਂ ਦੇ ਵੱਲੋਂ ਪੀੜਤ ਵੱਲੋਂ ਦਰਸਾਏ ਗਏ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਨਾ ਕਰਨਾ ਕਈ ਤਰ੍ਹਾਂ ਦੇ ਸਵਾਲਾ ਨੂੰ ਜਨਮ ਦਿੰਦਾ ਹੈ, ਜਿਸ ਤੋਂ ਸਾਫ ਤੇ ਸ਼ਪੱਸ਼ਟ ਹੈ ਕਿ ਅਜਿਹੇ ਵਿੱਚ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਤੇ ਮਹਿਫੂਜ ਮਹਿਸੂਸ ਨਹੀਂ ਕਰੇਗਾ ਤੇ ਅਸਲ ਕਸੂਰਵਾਰਾਂ ਨੂੰ ਹੱਲ੍ਹਾਂਸ਼ੇਰੀ ਮਿਲਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ- ਮੁੱਖ ਮੰਤਰੀ ਭਗਵੰਤ ਮਾਨ ਨੇ 443 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਦਿੱਤੀ ਵਧਾਈ

ਇਸ ਬਾਬਤ ਰਜਿਸਟਰਾਰ ਪ੍ਰੋ. ਡਾ. ਕੇ. ਐੱਸ. ਕਾਹਲੋਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਇਸ ਸਮੁੱਚੇ ਘਟਨਾਕ੍ਰਮ ਨੂੰ ਲੈ ਕੇ ਦਰਸ਼ਨ ਸਿੰਘ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਦੀ ਜਾਂਚ ਬੜੇ ਹੀ ਸੁਹਿਰਦ ਤੇ ਸੰਜੀਦਾ ਤਰੀਕੇ ਨਾਲ ਕੀਤੀ ਜਾ ਰਹੀ ਹੈ। ਕਸੂਰਵਾਰਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News