ਵਪਾਰ ਮੰਡਲ ਦੇ ਵਫਦ ਨੇ ਮੰਤਰੀ ਧਾਲੀਵਾਲ ਨਾਲ ਕੀਤੀ ਮੁਲਾਕਾਤ
Friday, Aug 02, 2024 - 02:09 PM (IST)

ਅੰਮ੍ਰਿਤਸਰ (ਇੰਦਰਜੀਤ)-ਪੰਜਾਬ ਭਰ ਦੇ ਵਪਾਰੀਆਂ ਨੇ ਸਰਕਾਰ ਵੱਲੋਂ ਬੈਂਕਾਂ ਦੇ ਕਰਜ਼ਿਆਂ ’ਤੇ ਸਟੈਂਪ ਡਿਊਟੀ ਲਾਉਣ ਨੂੰ ਲੈ ਕੇ ਆਪਣਾ ਗੁੱਸਾ ਪ੍ਰਗਟਾਇਆ ਹੈ ਅਤੇ ਇਸ ਮਾਮਲੇ ਸਬੰਧੀ ਵਪਾਰੀ ਆਗੂਆਂ ਦੇ ਇਕ ਵਫਦ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਮੁਲਾਕਾਤ ਕਰ ਕੇ ਆਪਣੀਆਂ ਤਕਨੀਕੀ ਸਮੱਸਿਆਵਾਂ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ- ਤਿੰਨ ਮਹੀਨੇ ਪਹਿਲਾਂ ਹੋਏ ਪ੍ਰੇਮ ਵਿਆਹ ਖੌਫ਼ਨਾਕ ਅੰਜਾਮ, ਜਿਊਂਦੀ ਸਾੜ ਦਿੱਤੀ ਨਵ-ਵਿਆਹੁਤਾ
ਸੂਬੇ ਦੀ ਵੱਡੀ ਸੰਸਥਾ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ ਅਤੇ ਜਨਰਲ ਸਕੱਤਰ ਸਮੀਰ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਰਜ਼ਾ ਅਤੇ ਸੀ. ਸੀ. ਲਿਮਟ ਲੈਣ ’ਤੇ 0.25 ਫੀਸਦੀ ਸਟੈਂਪ ਡਿਊਟੀ ਅਦਾ ਕਰਨੀ ਲਾਜ਼ਮੀ ਕਰ ਦਿੱਤੀ ਹੈ, ਜੋ ਕਿ ਵਪਾਰ/ਉਦਯੋਗ ਲਈ ਸਰਕਾਰੀ ਗਾਜ਼ ਦੀ ਤਰ੍ਹਾਂ ਹੈ। ਉਨ੍ਹਾਂ ਦੱਸਿਆ ਕਿ 4 ਫੀਸਦੀ ਮੋਰਟਗੇਜ ਚਾਰਜ ਦੇ ਰੂਪ ਵਿਚ ਵੀ ਸਟੈਂਪ ਡਿਊਟੀ ਪੰਜਾਬ ਸਰਕਾਰ ਨੂੰ ਅਦਾ ਕਰਨੀ ਪਵੇਗੀ। ਸਮੀਰ ਜੈਨ ਨੇ ਕਿਹਾ ਕਿ ਇਸ ਤੋਂ ਇਲਾਵਾ 1 ਪ੍ਰਤੀਸ਼ਤ ਰਜਿਸਟ੍ਰੇਸ਼ਨ ਫੀਸ ਅਤੇ 1 ਹਜ਼ਾਰ ਰੁਪਏ ਫੈਸੀਲਿਟੇਸ਼ਨ ਚਾਰਜਿਸ ਭਰਨੇ ਪੈਣਗੇ।
ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਔਰਤ ਨੂੰ ਹੋਟਲ 'ਚ ਲੈ ਗਿਆ ਪ੍ਰੇਮੀ, ਫਿਰ ਕਰ 'ਤਾ ਵੱਡਾ ਕਾਂਡ
ਇਸ ਸਥਿਤੀ ਦੇ ਮੱਦੇਨਜ਼ਰ ਵਪਾਰ ਮੰਡਲ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਕਿਹਾ ਕਿ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਲਈ ਕਾਰੋਬਾਰੀ ਅਤੇ ਉਦਯੋਗ ਬੈਂਕਾਂ ਤੋਂ ਕਰਜ਼ੇ ਜਾਂ ਸੀ. ਸੀ. ਲਿਮਟ ਲੈਂਦੇ ਹਨ ਅਤੇ ਉਸ ਪੈਸੇ ਨਾਲ ਉਹ ਵਪਾਰ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਸਰਕਾਰੀ ਖ਼ਜ਼ਾਨੇ ਵਿਚ ਟੈਕਸ ਵਧਾ ਦਿੰਦੇ ਹਨ। ਉਸ ਰਕਮ ’ਤੇ ਸਟੈਂਪ ਡਿਊਟੀ ਇਕੱਠੀ ਕਰਨਾ ਉਚਿਤ ਨਹੀਂ ਹੈ। ਜਿੱਥੇ ਪੰਜਾਬ ਸਰਕਾਰ ਇਨਵੈਸਟ ਪੰਜਾਬ ਰਾਹੀਂ ਸੂਬੇ ਵਿੱਚ ਵਪਾਰ ਅਤੇ ਸਨਅਤ ਨੂੰ ਪ੍ਰਫੁੱਲਤ ਕਰਨ ਲਈ ਕ੍ਰਾਂਤੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਸੂਬੇ ਦੇ ਵਪਾਰੀ ਬੈਂਕਾਂ ਵੱਲੋਂ ਵਰਕਿੰਗ ਕੈਪੀਟਲ ’ਤੇ ਲਾਏ ਇਸ ਡਿਊਟੀ ਨੂੰ ਸਿੱਧੇ ਤੌਰ ’ਤੇ ਗਲਤ ਕਰਾਰ ਦੇ ਰਹੇ ਹਨ।
ਇਹ ਵੀ ਪੜ੍ਹੋ- ਇੰਗਲੈਂਡ ਦੀ ਜੇਲ੍ਹ 'ਚ ਸਜ਼ਾ ਕੱਟ ਚੁੱਕੇ ਨੌਜਵਾਨ ਨੂੰ ਨਹੀਂ ਮਿਲ ਰਿਹਾ ਇਨਸਾਫ਼, ਪੁੱਤ ਨੂੰ ਵੇਖਣ ਲਈ ਤਰਸ ਰਹੇ ਮਾਪੇ
ਸਮੂਹ ਵਪਾਰੀ ਬੋਲੇ, ਦਿੱਤੀ ਜਾਵੇ ਰਾਹਤ
ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਰੰਜਨ ਅਗਰਵਾਲ, ਐੱਸ. ਕੇ. ਵਧਵਾ, ਸੁਰਿੰਦਰ ਦੁੱਗਲ, ਬਲਬੀਰ ਭਸੀਨ, ਵਿਕਾਸ ਨਾਰੰਗ ਆਦਿ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਅਪੀਲ ਕੀਤੀ ਕਿ ਇਸ ਸਟੈਂਪ ਡਿਊਟੀ ਦੀ ਗਾਜ਼ ਤੋਂ ਵਪਾਰੀ ਵਰਗ ਨੂੰ ਰਾਹਤ ਦਿੱਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8