ਨਸ਼ਿਆਂ ਦਾ ਅੱਡਾ ਬਣ ਚੁੱਕੇ ਖੇਡ ਸਟੇਡੀਅਮ ਝਬਾਲ ਵਿਖੇ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ

Sunday, May 14, 2023 - 01:28 PM (IST)

ਨਸ਼ਿਆਂ ਦਾ ਅੱਡਾ ਬਣ ਚੁੱਕੇ ਖੇਡ ਸਟੇਡੀਅਮ ਝਬਾਲ ਵਿਖੇ ਨੌਜਵਾਨ ਦੀ ਭੇਤਭਰੀ ਹਾਲਤ ’ਚ ਮੌਤ

ਝਬਾਲ (ਨਰਿੰਦਰ)- ਪਿਛਲੇ ਕਾਫ਼ੀ ਸਮੇਂ ਨੌਜਵਾਨਾਂ ਵਲੋਂ ਸ਼ਰੇਆਮ ਲਗਾਏ ਜਾ ਰਹੇ ਨਸ਼ਿਆਂ ਦੇ ਟੀਕਿਆਂ ਨੂੰ ਲੈ ਕੇ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਚੱਲ ਰਹੇ ਖੇਡ ਸਟੇਡੀਅਮ ਝਬਾਲ ’ਚ ਇਕ ਨੌਜਵਾਨ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਲੋਕਾਂ ਵਲੋਂ ਪੁਲਸ ਨੂੰ ਸੂਚਿਤ ਕਰਨ ’ਤੇ ਥਾਣਾ ਝਬਾਲ ਤੋਂ ਥਾਣੇਦਾਰ ਹਰਜੀਤ ਸਿੰਘ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਪਹੁੰਚ ਕੇ ਨੌਜਵਾਨ, ਜਿਸ ਦੇ ਕੁਝ-ਕੁਝ ਸਾਹ ਚਲ ਰਹੇ ਸਨ ਨੂੰ ਚੁੱਕ ਕੇ ਝਬਾਲ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਨੌਜਵਾਨ, ਜਿਸ ਦੀ ਪਛਾਣ ਪਿੰਡ ਠੱਠੀ ਸੋਹਲ ਸਾਹਬਾ ਪੁੱਤਰ ਆਤਮਾ ਸਿੰਘ ਵਜੋਂ ਹੋਈ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ-  ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚੇ ਦੀ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਘੱਟ ਗਿਣਤੀ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ

ਸਰਕਾਰੀ ਹਸਪਤਾਲ ਝਬਾਲ ਵਿਖੇ ਪੁਲਸ ਪਾਰਟੀ ਨੌਜਵਾਨ ਦੀ ਲਾਸ਼ ਲੈਕੇ ਬੈਠੀ ਰਹੀ ਅਤੇ 4 ਵਜੇ ਤੱਕ ਕੋਈ ਡਾਕਟਰ ਨਹੀਂ ਸੀ ਪਹੁੰਚਿਆ, ਸਿਰਫ਼ ਇਕ ਸਟਾਫ਼ ਨਰਸ ਤੇ ਫੋਰ ਕਲਾਸ ਹਾਜ਼ਰ ਸਨ, ਉੱਥੇ ਹਾਜ਼ਰ ਸਮਾਜ ਸੇਵਕ ਗੁਰਮੀਤ ਸਿੰਘ ਝਬਾਲ ਨੇ ਦੱਸਿਆ ਕਿ ਇਸ ਸਬੰਧੀ ਵਾਰ-ਵਾਰ ਸਿਵਲ ਸਰਜਨ ਤੇ ਸੀ.ਮੈਡੀਕਲ ਅਫ਼ਸਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ ਜਦੋਂ ਕਿ ਜਿੱਥੇ ਸਟੇਡੀਅਮ ਵਿਚ ਨੌਜਵਾਨ ਦੀ ਮੌਤ ਹੋਈ। ਇਸ ਸਬੰਧੀ ਗੁਰਮੀਤ ਸਿੰਘ ਅਤੇ ਕਲੱਬ ਪ੍ਰਧਾਨ ਬੰਟੀ ਸ਼ਰਮਾ ਨੇ ਸ਼ਰੇਆਮ ਲੱਗ ਰਹੇ ਨਸ਼ੇ ਦੇ ਟੀਕਿਆਂ ਸਬੰਧੀ ਪੁਲਸ ਦੇ ਅਧਿਕਾਰੀਆਂ ਨੂੰ ਕਈ ਵਾਰ ਦੱਸਿਆ ਪਰ ਕੋਈ ਕਾਰਵਾਈ ਨਹੀਂ ਹੋਈ ਅਤੇ ਅਜੇ ਵੀ ਸਟੇਡੀਅਮ ਵਿਖੇ ਸ਼ਰੇਆਮ ਟੀਕੇ ਲਗਾਉਂਦੇ ਨੌਜਵਾਨ ਆਮ ਵੇਖੇ ਜਾ ਸਕਦੇ ਹਨ।

ਇਹ ਵੀ ਪੜ੍ਹੋ-  40 ਸਾਲਾਂ ਬਾਅਦ ਮਾਝਾ ਤੇ ਦੁਆਬਾ ਖ਼ੇਤਰ ਦੇ ਖੇਤਾਂ ’ਚ ਪਹੁੰਚੇਗਾ ਨਹਿਰੀ ਪਾਣੀ, ਸਿੰਚਾਈ ਵਿਭਾਗ ਨੇ ਸ਼ੁਰੂ ਕੀਤਾ ਕੰਮ

ਪੁਲਸ ਨੇ ਜਦੋਂ ਨੌਜਵਾਨ ਨੂੰ ਚੁੱਕ ਕੇ ਗੱਡੀ ’ਚ ਪਾਇਆ ਤਾਂ ਨੇੜੇ ਖੂਨ ਨਾਲ ਲਿਬੜੀਆਂ ਸਰਿੰਜਾਂ ਪਈਆਂ ਸਨ। ਜਦੋਂ ਕਿ ਥਾਣਾ ਮੁਖੀ ਕੇਵਲ ਸਿੰਘ ਦਾ ਕਹਿਣਾ ਕਿ ਉਕਤ ਨੌਜਵਾਨ ਨੂੰ ਦੌਰੇ ਪੈਂਦੇ ਸਨ ਤੇ ਅੱਜ ਵੀ ਦੌਰਾ ਪੈਣ ਨਾਲ ਡਿੱਗਾ ਜਦੋਂ ਕਿ ਹੈਰਾਨੀ ਦੀ ਗੱਲ ਹੈ ਕਿ ਉਜ਼ਾੜ ਜਗ੍ਹਾ ’ਤੇ ਇਹ ਉੱਥੇ ਕੀ ਲੈਣ ਗਿਆ ਜਿਥੇ ਆਸਪਾਸ ਸਰਿੰਜਾਂ ਖੂਨ ਨਾਲ ਲਿਬੜੀਆਂ ਪਈਆਂ ਹਨ, ਜੋ ਕਈ ਪ੍ਰਕਾਰ ਦੇ ਸ਼ੰਕੇ ਪੈਦਾ ਕਰ ਰਹੀ ਹੈ। ਬਾਕੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲਿਆਂ 'ਤੇ DGP ਦੇ ਵੱਡੇ ਖ਼ੁਲਾਸੇ, ਦੱਸਿਆ ਕਿਵੇਂ ਬਣਾਈ ਸੀ ਯੋਜਨਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News