ਸਰਪੰਚ ਦੇ ਪੁੱਤਰ ਨੂੰ ਕਤਲ ਕਰਨ ਦੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ ਉਮਰ ਕੈਦ ਤੇ 3 ਲੱਖ ਰੁਪਏ ਜੁਰਮਾਨੇ ਦੀ ਸਜ਼ਾ

Sunday, Aug 18, 2024 - 11:07 PM (IST)

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਕਰੀਬ ਸਾਢੇ ਚਾਰ 4 ਸਾਲ ਪਹਿਲਾਂ ਪਿੰਡ ਹਰਪੁਰਾ ਦੀ ਸਰਪੰਚ ਦੇ ਪੁੱਤਰ ਨੂੰ ਕਤਲ ਕਰਨ ਦੇ ਮੁਕੱਦਮੇ ਦੀ ਸੁਣਵਾਈ ਕਰਦੇ ਹੋਏ ਇਕ ਦੋਸ਼ੀ ਨੂੰ ਉਮਰ ਕੈਦ ਦੀ ਸਜਾ ਸੁਣਾਈ ਹੈ।

ਉਕਤ ਮੁਕੱਦਮੇ ਸਬੰਧੀ ਜਾਣਕਾਰੀ ਦਿੰਦੇ ਹੋਏ ਉਘੇ ਫੌਜਦਾਰੀ ਵਕੀਲ ਕਰਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਥਾਣਾ ਘੁੰਮਣ ਵਿਚ ਪਿੰਡ ਹਰਪੁਰਾ ਦੀ ਸਰਪੰਚ ਸੁਖਜਿੰਦਰ ਕੌਰ ਪਤਨੀ ਲੱਖਾ ਸਿੰਘ ਨੇ ਦੱਸਿਆ ਸੀ ਕਿ 27 ਜਨਵਰੀ 2020 ਨੂੰ ਪਿੰਡ ਦੇ ਹਰਿੰਦਰ ਸਿੰਘ ਉਰਫ਼ ਰਾਜਾ ਨੇ ਉਸ ਦੇ ਪੁੱਤਰ ਜਸਬੀਰ ਸਿੰਘ ਨੂੰ ਮੰਦਾ-ਚੰਗਾ ਬੋਲਣਾ ਸ਼ੁਰੂ ਕਰ ਦਿੱਤਾ। ਜਦੋਂ ਜਸਬੀਰ ਸਿੰਘ ਨੇ ਵਿਰੋਧ ਕੀਤਾ ਤਾਂ ਉਹ ਦੋਵੇਂ ਉਲਝਦੇ ਹੋਏ ਇਕ ਖੇਤ ਵਿਚ ਚਲੇ ਗਏ, ਜਿਸ ਦੌਰਾਨ ਹਰਿੰਦਰ ਸਿੰਘ ਨੇ ਪਿਸਤੌਲ ਕੱਢ ਕੇ ਜਸਬੀਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ- ਪੰਜਾਬ ਦੇ ਪਿੰਡ 'ਚ ਦਿਖਿਆ ਤੇਂਦੂਏ ਵਰਗਾ ਜਾਨਵਰ, ਪੈੜਾਂ ਦੇ ਨਿਸ਼ਾਨ ਦੇਖ ਇਲਾਕੇ 'ਚ ਛਾਇਆ ਦਹਿਸ਼ਤ ਦਾ ਮਾਹੌਲ

ਸੁਖਜਿੰਦਰ ਕੌਰ ਨੇ ਦੋਸ਼ ਲਗਾਏ ਸਨ ਕਿ ਹਰਿੰਦਰ ਸਿੰਘ ਦੇ ਖਿਲਾਫ਼ ਇਕ ਕਤਲ ਕੇਸ ਦਰਜ ਸੀ ਜਿਸ ਵਿਚ ਜਸਬੀਰ ਸਿੰਘ ਗਵਾਹ ਸੀ। ਇਸ ਰੰਜਿਸ਼ ਕਾਰਨ ਹਰਿੰਦਰ ਸਿੰਘ ਨੇ ਜਸਬੀਰ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸ ਕੇਸ ਦੀ ਪੈਰਵਾਈ ਐਡਵੋਕੇਟ ਕਰਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਿਚ ਸ਼ਾਮਲ ਐਡਵੋਕੇਟ ਗੁਰਪਿੰਦਰ ਸਿੰਘ ਵੱਲੋਂ ਕੀਤੀ ਗਈ, ਜਿਸ ਦੇ ਬਾਅਦ ਗਵਾਹਾਂ ਤੇ ਸਬੂਤਾਂ ਦੇ ਆਧਾਰ 'ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਨੇ ਦੋਸ਼ੀ ਨੂੰ ਉਮਰ ਕੈਦ ਅਤੇ 3 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।

ਇਹ ਵੀ ਪੜ੍ਹੋ- ਕੋਲਕਾਤਾ 'ਚ ਹੋਏ ਜਬਰ-ਜਨਾਹ ਤੇ ਕਤਲ ਦੇ ਮਾਮਲੇ 'ਚ ਡਾਕਟਰਾਂ ਨੇ ਸੜਕਾਂ ਕੀਤੀਆਂ ਜਾਮ, OPDs ਵੀ ਰਹੇ ਬੰਦ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News