ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਨਿਗਮ ਨੇ ਜਾਰੀ ਕੀਤਾ ਵਟਸਐਪ ਨੰਬਰ
Friday, Oct 27, 2023 - 05:01 PM (IST)
ਅੰਮ੍ਰਿਤਸਰ (ਰਮਨ)- ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਜਦੋਂ ਨਗਰ ਨਿਗਮ ਅੰਮ੍ਰਿਤਸਰ ਬਤੌਰ ਕਮਿਸ਼ਨਰ ਚਾਰਜ ਸੰਭਾਲਿਆ ਸੀ ਤਾਂ ਉਨ੍ਹਾਂ ਨੇ ਇਹ ਫ਼ੈਸਲਾ ਲਿਆ ਸੀ ਕਿ ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀਆਂ ਦੀਆਂ ਨਗਰ ਨਿਗਮ ਨਾਲ ਸੰਬਧਤ ਸਮੱਸਿਆਵਾਂ ਦੇ ਹੱਲ ਲਈ ਕੁਝ ਅਜਿਹਾ ਉਪਰਾਲਾ ਕੀਤੀ ਜਾਵੇਗਾ, ਜਿਸ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਹੋ ਸਕੇ। ਜਿਸ ਕਰ ਕੇ ਸਭ ਤੋਂ ਪਹਿਲਾਂ ਸ਼ਹਿਰ ਦੀਆਂ 85 ਵਾਰਡਾਂ ਵਿਚ ਹਰ ਵਿਭਾਗ ਨਾਲ ਸੰਬਧਤ ਕਰਮਚਾਰੀਆਂ ਦੀ ਸੈਕਟਰ ਵਾਈਜ਼ ਡਿਊਟੀਆਂ ਲਗਾਈਆਂ ਗਈਆਂ ਹਨ, ਜਿਨ੍ਹਾਂ ’ਤੇ ਹਰ ਵਾਰਡ ਵਿਚ ਕੰਮ ਦੀ ਨਿਗਰਾਨੀ ਲਈ ਸੈਕਟਰ ਇੰਚਾਰਜ਼ ਨਿਯੁਕਤ ਕੀਤੇ ਗਏ ਹਨ। ਜਿਸ ਨਾਲ ਹਰ ਵਾਰਡ ਦੀ ਸਮੱਸਿਆਂ ਅਤੇ ਸ਼ਿਕਾਇਤ ਦੇ ਨਿਪਟਾਰੇ ਦੀ ਉਨ੍ਹਾਂ ਦੀ ਆਪਣੀ-ਆਪਣੀ ਜ਼ਿੰਮੇਵਾਰੀ ਬਣਾ ਦਿਤੀ ਗਈ ਹੈ ।
ਇਹ ਵੀ ਪੜ੍ਹੋ- ਗੁਰੂ ਨਗਰੀ ਅੰਮ੍ਰਿਤਸਰ 'ਚ ਵੱਡੀ ਵਾਰਦਾਤ, 17 ਸਾਲਾ ਮੁੰਡੇ ਦਾ ਬੇਰਹਿਮੀ ਨਾਲ ਕਤਲ
ਹੁਣ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਅੱਜ ਤੋਂ ਨਗਰ ਨਿਗਮ ਅੰਮ੍ਰਿਤਸਰ ਦਾ ਸ਼ਿਕਾਇਤ ਕੇਂਦਰ ਦਾ ਵਟਸਐਪ ਨੰ (9964494000) ਜਾਰੀ ਕਰ ਦਿੱਤਾ ਗਿਆ ਹੈ, ਜਿਸ ’ਤੇ ਕੋਈ ਵੀ ਸ਼ਹਿਰ ਨਿਵਾਸੀ ਆਪਣੇ ਰਜਿਸਟਰ ਮੋਬਾਇਲ ਨੰ ਵਟਸਐਪ ਰਾਹੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਜੋ ਕਿ ਸ਼ਿਕਾਇਤ ਕੇਂਦਰ ਵਿਚ ਬੈਠੇ ਕਰਮਚਾਰੀਆਂ ਵੱਲੋਂ ਸੰਬਧਤ ਵਿਭਾਗ ਦੇ ਕਰਮਚਾਰੀਆਂ ਨੂੰ ਸ਼ਿਕਾਇਤ ’ਤੇ ਨਿਪਟਾਰੇ ਲਈ ਭੇਜ ਦਿੱਤੀ ਜਾਵੇਗੀ ਅਤੇ ਇਹ ਕਾਰਵਾਈ ਰੋਜ਼ਾਨਾ ਨਿਰੰਤਰ ਜਾਰੀ ਰਹੇਗੀ। ਜਿਸ ਨਾਲ ਸ਼ਹਿਰ ਵਾਸੀਆਂ ਦੀ ਸਮੱਸਿਆਵਾਂ ਦਾ ਜਲਦ ਤੋਂ ਜਲਦ ਹੱਲ ਹੋ ਜਾਵੇਗਾ ਅਤੇ ਸਬੰਧਤ ਕਰਮਚਾਰੀ ਵੱਲੋ ਸ਼ਿਕਾਇਤ ਕਰਤਾ ਨੂੰ ਉਸ ਦੀ ਸ਼ਿਕਾਇਤ ਦੇ ਨਿਪਟਾਰੇ ਸਬੰਧੀ ਸੂਚਿਤ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਵਿਆਹ 'ਚ ਜ਼ਬਰਦਸਤ ਹੰਗਾਮਾ, 400 ਪਲੇਟਾਂ ਦੀ ਕਰਵਾਈ ਸੀ ਬੁਕਿੰਗ ਪਰ ਭੁੱਖੇ ਮੁੜੇ ਬਰਾਤੀ,ਜਾਣੋ ਪੂਰਾ ਮਾਮਲਾ
ਨਿਗਮ ਕਮਿਸ਼ਨਰ ਰਾਹੁਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਨਗਰ ਨਿਗਮ ਹਰ ਤਰ੍ਹਾਂ ਦੀਆਂ ਮੁੱਢਲੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਨਗਰ ਨਿਗਮ ਨਾਲ ਸਬੰਧਤ ਕਿਸੇ ਵੀ ਪੇਸ਼ ਆਉਣ ਵਾਲੀ ਸਮੱਸਿਆਂ ਦੇ ਨਿਪਟਾਰੇ ਲਈ ਜਾਰੀ ਕੀਤੇ ਗਏ ਵੱਟਸਐਪ ਨੰਬਰ ’ਤੇ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਇਸ ਸੁਵਿਧਾ ਦਾ ਲਾਭ ਉਠਾਉਣ। ਸਮੱਸਿਆ ਦਾ ਸਮੇਂ ਸਿਰ ਨਿਪਟਾਰਾ ਨਾ ਹੋਣ ਦੀ ਸੂਰਤ ਵਿਚ ਸ਼ਿਕਾਇਤ ਕੇਂਦਰ ਦੇ ਨੋਡਲ ਅਫਸਰ ਦੇ ਨੰ (01832505450) ਤੇ ਸੰਪਰਕ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8