ਨਿਗਮ ਦਾ ਸ਼ਿਕਾਇਤ ਤੰਤਰ ਵੀ ਹੋਇਆ ‘ਕੂੜਾ’: ਅਫ਼ਸਰਾਂ ਦੀ ਕਾਲੋਨੀ ’ਚ ਲੱਗੇ ਗੰਦਗੀ ਦੇ ਢੇਰ
Thursday, Jan 29, 2026 - 05:15 PM (IST)
ਅੰਮ੍ਰਿਤਸਰ (ਰਮਨ)-ਸ਼ਹਿਰ ਵਿਚ ਸਫ਼ਾਈ ਵਿਵਸਥਾ ਨੂੰ ਲੈ ਕੇ ਨਗਰ ਨਿਗਮ ਅਤੇ ਠੇਕਾ ਕੰਪਨੀ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਹਾਲਾਤ ਇਹ ਹਨ ਕਿ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਸਮੱਸਿਆਵਾਂ ਦਾ ਨਿਪਟਾਰਾ ਨਹੀਂ ਹੋ ਰਿਹਾ, ਜਿਸ ਨਾਲ ਸਾਫ਼ ਹੋ ਗਿਆ ਹੈ ਕਿ ਨਿਗਮ ਦਾ ਸ਼ਿਕਾਇਤ ਤੰਤਰ ਪੂਰੀ ਤਰ੍ਹਾਂ ਫੇਲ ਹੋ ਚੁੱਕਾ ਹੈ ਅਤੇ ਜਵਾਬਦੇਹੀ ਤੈਅ ਕਰਨ ਤੋਂ ਪ੍ਰਸ਼ਾਸਨ ਤੇ ਕੰਪਨੀ ਦੋਵੇਂ ਬਚ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਖੂਨੀ ਵਾਰਦਾਤ, ਕਿਰਾਏਦਾਰਾਂ ਨੇ ਬਜ਼ੁਰਗ ਔਰਤ ਦਾ ਕਰ'ਤਾ ਕਤਲ!
ਵੀ.ਆਈ.ਪੀ. ਇਲਾਕੇ ’ਚ ਲੱਗੇ ਕੂੜੇ ਦੇ ‘ਅੰਬਾਰ’
ਸਭ ਤੋਂ ਚਿੰਤਾਜਨਕ ਸਥਿਤੀ ਸ਼ਹਿਰ ਦੇ ਪੌਸ਼ ਇਲਾਕੇ ‘ਅਫ਼ਸਰਾਂ ਐਵੇਨਿਊ’ ਵਿਚ ਸਾਹਮਣੇ ਆਈ ਹੈ, ਜਿੱਥੇ ਉੱਚ ਅਧਿਕਾਰੀ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਕਈ ਦਿਨਾਂ ਤੋਂ ਕੂੜਾ ਨਹੀਂ ਉੱਠ ਰਿਹਾ। ਘਰਾਂ ਦੇ ਬਾਹਰ ਰੱਖੇ ਕੂੜੇ ਦੇ ਡੱਬੇ ਭਰ ਚੁੱਕੇ ਹਨ ਅਤੇ ਸੜਕਾਂ ’ਤੇ ਗੰਦਗੀ ਤੇ ਬਦਬੂ ਫੈਲ ਰਹੀ ਹੈ। ਸਥਾਨਕ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਨਗਰ ਨਿਗਮ ਅਤੇ ਠੇਕਾ ਕੰਪਨੀ ‘ਥ੍ਰੀ ਆਰ. ਆਰ.’ ਕੋਲ ਸ਼ਿਕਾਇਤ ਕੀਤੀ ਗਈ, ਪਰ ਕੋਈ ਸੁਣਵਾਈ ਨਹੀਂ ਹੋਈ।
ਇਹ ਵੀ ਪੜ੍ਹੋ- ਮੂਕ ਦਰਸ਼ਕ ਬਣੀ ਪੁਲਸ: ਖੂਨੀ ਚਾਈਨਾ ਡੋਰ ਦੀ ਲਪੇਟ 'ਚ ਆਈ ਮਾਸੂਮ ਬੱਚੀ, ਮੂੰਹ ’ਤੇ ਲੱਗੇ 40 ਟਾਂਕੇ
ਕਮਿਸ਼ਨਰ ਦੇ ਦਾਅਵੇ ਨਿਕਲੇ ਖੋਖਲੇ
ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ 1 ਜਨਵਰੀ ਤੋਂ ਸਫ਼ਾਈ ਵਿਵਸਥਾ ਪੂਰੀ ਤਰ੍ਹਾਂ ਦਰੁਸਤ ਹੋ ਜਾਵੇਗੀ, ਸਾਰੀਆਂ ਗੱਡੀਆਂ ਮੈਦਾਨ ’ਚ ਉਤਾਰੀਆਂ ਜਾਣਗੀਆਂ ਅਤੇ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਹੋਵੇਗਾ, ਪਰ ਜ਼ਮੀਨੀ ਹਕੀਕਤ ਨੇ ਇਨ੍ਹਾਂ ਦਾਅਵਿਆਂ ਨੂੰ ਖੋਖਲਾ ਸਾਬਤ ਕਰ ਦਿੱਤਾ ਹੈ। ਸ਼ਿਕਾਇਤ ਲਈ ਦਿੱਤੇ ਗਏ ਫ਼ੋਨ ਨੰਬਰ ਜਾਂ ਤਾਂ ਬੰਦ ਮਿਲਦੇ ਹਨ ਜਾਂ ਕੋਈ ਫ਼ੋਨ ਚੁੱਕਦਾ ਹੀ ਨਹੀਂ।
ਇਹ ਵੀ ਪੜ੍ਹੋ- ਪੰਜਾਬ 'ਚ 31 ਜਨਵਰੀ ਨੂੰ ਪੈਣਗੇ ਗੜੇ, ਇਹ ਜ਼ਿਲ੍ਹੇ ਹੋ ਜਾਣ ਸਾਵਧਾਨ, ਹੋ ਗਈ ਵੱਡੀ ਭਵਿੱਖਬਾਣੀ
ਸਿਰਫ਼ ਉਗਰਾਹੀ ’ਚ ਵਿਅਸਤ ਹੈ ਕੰਪਨੀ
ਦੋਸ਼ ਲੱਗ ਰਹੇ ਹਨ ਕਿ ਠੇਕਾ ਕੰਪਨੀ ਰਿਹਾਇਸ਼ੀ ਇਲਾਕਿਆਂ ਦੀ ਸਫ਼ਾਈ ਨੂੰ ਨਜ਼ਰਅੰਦਾਜ਼ ਕਰ ਕੇ ਸਿਰਫ਼ ਕਮਰਸ਼ੀਅਲ ਆਧਾਰਾਂ ਦੀ ਰਜਿਸਟ੍ਰੇਸ਼ਨ ਕਾਰਵਾਈ ਵਿਚ ਹੀ ਵਿਅਸਤ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਅਫ਼ਸਰਾਂ ਦੀ ਕਾਲੋਨੀ ’ਚ ਵੀ ਕੂੜਾ ਨਹੀਂ ਉੱਠ ਰਿਹਾ ਤਾਂ ਆਮ ਇਲਾਕਿਆਂ ਦੀ ਹਾਲਤ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ। ਜੇਕਰ ਜਲਦ ਹੀ ਜਵਾਬਦੇਹੀ ਤੈਅ ਨਾ ਕੀਤੀ ਗਈ ਤਾਂ ਇਹ ਲਾਪਰਵਾਹੀ ਆਉਣ ਵਾਲੇ ਸਮੇਂ ’ਚ ਇਕ ਵੱਡਾ ਸਿਹਤ ਸੰਕਟ ਬਣ ਸਕਦੀ ਹੈ।
ਇਹ ਵੀ ਪੜ੍ਹੋ- PUNJAB ਦੇ ਸਾਰੇ ਸਕੂਲਾਂ ‘ਚ ਭਲਕੇ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
