ਕਾਂਗਰਸ ਹਾਈਕਮਾਂਡ ਨੇ ਸੁਖਜਿੰਦਰ ਰੰਧਾਵਾ ਨੂੰ ਮੁੜ ਰਾਜਸਥਾਨ ਕਾਂਗਰਸ ਦਾ ਪ੍ਰਭਾਰੀ ਕਾਇਮ ਰੱਖਿਆ

Sunday, Dec 24, 2023 - 02:09 PM (IST)

ਕਾਂਗਰਸ ਹਾਈਕਮਾਂਡ ਨੇ ਸੁਖਜਿੰਦਰ ਰੰਧਾਵਾ ਨੂੰ ਮੁੜ ਰਾਜਸਥਾਨ ਕਾਂਗਰਸ ਦਾ ਪ੍ਰਭਾਰੀ ਕਾਇਮ ਰੱਖਿਆ

ਪਠਾਨਕੋਟ (ਅਦਿਤਿਆ ): ਅੱਜ ਆਲ ਇੰਡਿਆ ਕਾਂਗਰਸ ਦੇ ਪ੍ਰਧਾਨ ਸ੍ਰੀ ਮਲਿਕ ਅਰਜਨ ਖੜਗੇ ਵੱਲੋਂ ਕਾਂਗਰਸ ਪਾਰਟੀ ਦੇ ਸੰਗਠਨ ਵਿਚ ਭਾਰੀ ਰੱਦੋਬੱਦਲ ਕੀਤਾ ਗਿਆ, ਜਿਸ ਲੜੀ ਤਹਿਤ ਪੰਜਾਬ ਸਮੇਤ ਕ‌ਈ ਰਾਜਾਂ ਦੇ ਪ੍ਰਭਾਰੀ ਬਦਲ ਦਿੱਤੇ ਹਨ। ਉਥੇ ਟਕਸਾਲੀ ਕਾਂਗਰਸੀ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅਤੇ ਵਿਧਾਇਕ ਡੇਰਾ ਬਾਬਾ ਨਾਨਕ ਸੁਖਜਿੰਦਰ ਸਿੰਘ ਰੰਧਾਵਾ ਦੀ ਸਖ਼ਤ ਮਿਹਨਤ ਅਤੇ ਪਾਰਟੀ ਪ੍ਰਤੀ ਵਫ਼ਾਦਾਰੀ ਨੂੰ ਦੇਖਦੇ ਹੋਏ ਸਰਦਾਰ ਰੰਧਾਵਾ ਨੂੰ ਰਾਜਸਥਾਨ ਕਾਂਗਰਸ ਦਾ ਪ੍ਰਭਾਰੀ ਕਾਇਮ ਰੱਖਿਆ ਹੈ।

ਇਹ ਵੀ ਪੜ੍ਹੋ-  ਸਮਾਜ ਵਿਰੋਧੀ ਅਨਸਰਾਂ ’ਤੇ ਭਾਰੀ ਰਹੀ ਪੰਜਾਬ ਪੁਲਸ, ਇਸ ਸਾਲ ਗੈਂਗਸਟਰਾਂ ਤੇ ਸਮੱਗਲਰਾਂ ਦਾ ਕਾਰੋਬਾਰ ਰਿਹਾ ‘ਠੰਡਾ’

 ਇਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹੈ ਕਿ ਸਰਦਾਰ ਰੰਧਾਵਾ ਨੇ ਰਾਜਸਥਾਨ ਦੇ ਕੌਨੇ-ਕੌਨੇ ਵਿਚ ਜਾ ਕਿ ਪਾਰਟੀ ਦੀ ਮਜ਼ਬੂਤੀ ਕਰਨ ਲਈ ਕੰਮ ਕੀਤਾ। ਬੇਸ਼ੱਕ ਰਾਜਸਥਾਨ ਵਿਚ ਕਾਂਗਰਸ ਦੁਬਾਰਾ ਵਾਪਸੀ ਨਹੀਂ ਕਰ ਸਕੀ ਪਰ ਰੰਧਾਵਾ ਦੀ ਸਖ਼ਤ ਮਿਹਨਤ ਸਦਕਾ ਹੀ ਪਾਰਟੀ ਵੱਡੀ ਗਿਣਤੀ ਵਿਚ ਆਪਣੇ ਵਿਧਾਇਕ ਬਣਾ ਕੇ ਇਕ ਤੱਕੜੀ ਵਿਰੋਧੀ ਧਿਰ ਦੇਣ ਵਿਚ ਕਾਮਯਾਬ ਹੋਈ ਹੈ। ਕਾਂਗਰਸ ਹਾਈਕਮਾਂਡ ਵੱਲੋਂ ਰੰਧਾਵਾ 'ਤੇ ਦੁਬਾਰਾ ਵਿਸ਼ਵਾਸ ਪ੍ਰਗਟ ਕਰਨ ਲ‌ਈ ਪੀ. ਪੀ. ਸੀ. ਦੇ ਮੈਂਬਰ ਸਵਿੰਦਰ ਸਿੰਘ ਭੰਮਰਾ, ਸੀਨੀਅਰ ਕਾਂਗਰਸੀ ਲੀਡਰ ਕਿਸ਼ਨ ਚੰਦਰ ਮਹਾਜ਼ਨ, ਤੇਜਵੰਤ ਸਿੰਘ ਮਾਲੇਵਾਲ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ ਅਤੇ ਹੋਰਾਂ ਨੇ ਉਨ੍ਹਾਂ ਨੂੰ ਦੁਬਾਰਾ ਰਾਜਸਥਾਨ ਦਾ ਪ੍ਰਭਾਰੀ ਬਣਾਈ ਰੱਖਣ 'ਤੇ ਸੋਨੀਆ ਗਾਂਧੀ , ਸ੍ਰੀ ਮਲਿਕ‌ਅਰਜਨ ਖੜਗੇ, ਸ੍ਰੀ ਰਾਹੁਲ ਗਾਂਧੀ ਅਤੇ ਸੰਗਠਨ ਦੇ ਇੰਚਾਰਜ ਵੀਨੂੰ ਗੋਪਾਲ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਹੈ। 

ਇਹ ਵੀ ਪੜ੍ਹੋ- ਤਰਨਤਾਰਨ 'ਚ ਰੰਜਿਸ਼ ਦੇ ਚੱਲਦਿਆਂ ਕੀਤੀ ਅੰਨ੍ਹੇਵਾਹ ਫਾਈਰਿੰਗ, ਇਕ ਦੀ ਮੌਤ, 3 ਗੰਭੀਰ ਜ਼ਖ਼ਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News