ਸੱਪ ਅਤੇ ਨਿਓਲੇ ਦੇ ਡੰਗਣ ਨਾਲ 2 ਜਨਾਨੀਆਂ ਸਣੇ 3 ਦੀ ਹਾਲਤ ਵਿਗੜੀ

Friday, Sep 30, 2022 - 04:52 PM (IST)

ਸੱਪ ਅਤੇ ਨਿਓਲੇ ਦੇ ਡੰਗਣ ਨਾਲ 2 ਜਨਾਨੀਆਂ ਸਣੇ 3 ਦੀ ਹਾਲਤ ਵਿਗੜੀ

ਬਟਾਲਾ (ਜ. ਬ., ਯੋਗੀ, ਅਸ਼ਵਨੀ) - ਸੱਪ ਅਤੇ ਨਿਓਲੇ ਦੇ ਡੰਗਣ ਨਾਲ 2 ਜਨਾਨੀਆਂ ਸਣੇ 3 ਲੋਕਾਂ ਦੀ ਹਾਲਤ ਵਿਗੜਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਪੂਜਾ ਪਤਨੀ ਕੁਲਦੀਪ ਵਾਸੀ ਤਲਵੰਡੀ ਝਿਊਰਾਂ ਆਪਣੇ ਘਰ ਦੀ ਰਸੋਈ ’ਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਉਸ ਨੂੰ ਇਕ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ, ਜਿਸ ਦੇ ਸਿੱਟੇ ਵਜੋਂ ਉਸ ਦੀ ਹਾਲਤ ਵਿਗੜ ਗਈ। ਪਰਿਵਾਰਕ ਮੈਂਬਰਾਂ ਨੇ ਉਸਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਲਿਆਂਦਾ, ਜਿਥੋਂ ਡਾਕਟਰਾਂ ਨੇ ਹਾਲਤ ਨਾਜ਼ੁਕ ਹੁੰਦੀ ਦੇਖ ਅੰਮ੍ਰਿਤਸਰ ਰੈਫਰ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ : ਵਿਧਾਨ ਸਭਾ 'ਚ ਪ੍ਰਤਾਪ ਬਾਜਵਾ ਨੇ ਚੁੱਕਿਆ ਕਿਸਾਨਾਂ ਦਾ ਮੁੱਦਾ, ਦੇਵ ਮਾਨ ਦੀ ਟਿੱਪਣੀ 'ਤੇ ਸਪੀਕਰ ਤਲਖ਼

ਦੂਜੇ ਪਾਸੇ ਦਿਲਬਾਗ ਸਿੰਘ ਪੁੱਤਰ ਊਧਮ ਸਿੰਘ ਵਾਸੀ ਜਾਹਦਪੁਰ ਸੇਖਵਾਂ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ। ਇਸ ਬਾਰੇ ਪਤਾ ਚਲਦਿਆਂ ਹੀ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਲੈ ਕੇ ਆਏ। ਇਧਰ, ਜੋਗਿੰਦਰ ਕੌਰ ਪਤਨੀ ਕਸ਼ਮੀਰ ਸਿੰਘ ਵਾਸੀ ਬੁਰਜ ਅਰਾਈਆਂ ਨੂੰ ਇਕ ਨਿਓਲੇ ਨੇ ਡੰਗ ਲਿਆ, ਜਿਸ ਨਾਲ ਉਸ ਦੀ ਹਾਲਤ ਵਿਗੜਦੀ ਦੇਖ ਤੁਰੰਤ ਪਰਿਵਾਰ ਵਾਲੇ ਉਸ ਨੂੰ ਵੀ ਸਿਵਲ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਆਏ।

ਪੜ੍ਹੋ ਇਹ ਵੀ ਖ਼ਬਰ : ਜਨਾਨੀ ਨੇ ‘ਜੱਚਾ-ਬੱਚਾ ਵਾਰਡ ਦੇ ਬਾਹਰ ਫਰਸ਼ ’ਤੇ ਦਿੱਤਾ ਬੱਚੇ ਨੂੰ ਜਨਮ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਦੋਸ਼


author

rajwinder kaur

Content Editor

Related News