ਭੇਦਭਰੇ ਹਾਲਾਤ ’ਚ ਮਿਲੀ ਨੌਜਵਾਨ ਦੀ ਲਾਸ਼ ਦਾ ਮਾਮਲਾ : DSP ਦੇ ਹੁਕਮਾਂ ਮਗਰੋਂ ਕੁੰਭਕਰਨੀ ਨੀਂਦ ਤੋਂ ਉੱਠੀ ਪੁਲਸ
Wednesday, Jul 17, 2024 - 11:38 AM (IST)
ਹਰੀਕੇ ਪੱਤਣ (ਸਾਹਿਬ ਸੰਧੂ)-5 ਦਿਨ ਪਹਿਲਾਂ ਭੇਦਭਰੇ ਹਾਲਾਤ ਵਿਚ ਮਿਲੀ ਨੌਜਵਾਨ ਦੀ ਲਾਸ਼ ’ਤੇ ਬੇਸ਼ੱਕ ਪੁਲਸ ਨੇ 195 ਤਹਿਤ ਕਾਰਵਾਈ ਕਰ ਕੇ ਆਪਣੇ ਸਿਰ ਦਾ ਬੋਝ ਕੁਝ ਹਲਕਾ ਕਰ ਲਿਆ। ਇਸ ਤੋਂ ਬਾਅਦ ਅਜੇ ਤਕ ਮੌਤ ਕੁਦਰਤੀ ਜਾਂ ਕਤਲ ਦੀ ਤਫਤੀਸ਼ ਕਰਨ ਦੀ ਬਜਾਏ ਫਾਈਲ ’ਤੇ ਧਾਗਾ ਬੰਨ੍ਹ ਦਿੱਤਾ, ਇਥੇ ਹੀ ਬਸ ਨਹੀਂ, ਪੁਲਸ ਨੇ ਮੋਬਾਈਲ ਡੰਪ, ਆਖਰੀ ਲੋਕੇਸ਼ਨ, ਫਿੰਗਰ ਪ੍ਰਿੰਟ, ਡਾਂਗ ਸਕੂਆਇਡ ਅਤੇ ਸ਼ੱਕੀ ਵਿਅਕਤੀਆਂ ਨੂੰ ਰਾਊਂਡਅਪ ਕਰਨ ਦੀ ਜ਼ਹਿਮਤ ਨਹੀਂ ਉਠਾਈ ਜਦਕਿ ਮੁੱਦਈ ਰਣਜੀਤ ਸਿੰਘ ਨੇ ਆਪਣੇ ਭਰਾ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਅਤੇ ਇਨਸਾਫ ਲਈ ਆਪਣੇ ਪੱਧਰ ’ਤੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਦਿੱਤੇ, ਜਿੱਥੋਂ ਉਸ ਨੂੰ ਕਈ ਤਰ੍ਹਾਂ ਦੇ ਸਬੂਤ ਹੱਥ ਲੱਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਦੋ ਵਿਅਕਤੀ ਨਸ਼ੇ ਤੇ ਹਥਿਆਰਾਂ ਦੇ ਜ਼ਖੀਰੇ ਸਮੇਤ ਕਾਬੂ
ਦੁੱਖ ਦੀ ਗੱਲ ਇਹ ਰਹੀ ਕਿ ਕਥਿਤ ਸ਼ੱਕੀ ਵਿਅਕਤੀਆਂ ਦੀ ਪਛਾਣ ਤੇ ਲੁਕਣਗਾਹ ਸਬੰਧੀ ਜਾਣਕਾਰੀ ਦੇਣ ’ਤੇ ਵੀ ਥਾਣਾ ਮੁਖੀ ਨੇ ਮੁਲਜ਼ਮ ਨੂੰ ਕਾਬੂ ਕਰਨ ਦੀ ਬਜਾਏ ਪੀੜਤਾਂ ਨੂੰ ਸਵਾਲਾਂ ਦੀ ਬਰਸਾਤ ਨਾਲ ਭਿਉਂ ਦਿੱਤਾ ਜਦਕਿ ਤਫਤੀਸ਼ੀ ਅਫਸਰ ਸਹਾਇਕ ਥਾਣੇਦਾਰ ਗੁਰਮੇਜ ਸਿੰਘ ਨੇ ਪੋਸਟਮਾਰਟਮ ਦੀ ਰਿਪੋਰਟ ਆਉਣ ਤਕ ਮੌਨ ਧਾਰਨ ਦੀ ਤਾਕੀਦ ਕੀਤੀ।
ਇਹ ਵੀ ਪੜ੍ਹੋ- 15 ਦਿਨਾਂ ਤੋਂ ਲਾਪਤਾ ਪਤੀ ਦਾ ਲਾਲ-ਸੂਹੇ ਚੂੜੇ ਵਾਲੀ ਪਤਨੀ ਰੋ-ਰੋ ਕਰ ਰਹੀ ਇੰਤਜ਼ਾਰ, ਨਹੀਂ ਦੇਖ ਹੁੰਦਾ ਹਾਲ (ਵੀਡੀਓ)
ਪੀੜਤਾਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਅਤੇ ਕਿਸਾਨਾਂ ਮਜ਼ਦੂਰਾਂ ਦੀ ਹਾਜ਼ਰੀ ਵਿੱਚ ਦੀ ਐੱਸ. ਟੀ. ਪੱਟੀ ਕੰਵਲਪ੍ਰੀਤ ਸਿੰਘ ਮੰਡ ਨੂੰ ਸਾਰੇ ਮਾਮਲੇ ਤੋਂ ਜਾਨੂ ਕਰਵਾਇਆ, ਜਿੱਥੇ ਉਨ੍ਹਾਂ ਪੀੜਤਾਂ ਨੂੰ ਇਨਸਾਫ ਦਾ ਭਰੋਸਾ ਦਵਾਇਆ ਉਥੇ ਹੀ ਡੀ. ਐੱਸ. ਪੀ. ਦੀ ਘੁਰਕੀ ਮਗਰੋਂ ਥਾਣਾ ਮੁਖੀ ਕਥਿਤ ਮੁਲਜ਼ਮਾਂ ਦੀ ਪੈੜ ਦੱਬਦੇ ਨਜ਼ਰ ਆਏ, ਜੋ ਕਿ ਕੇਵਲ ਸੱਪ ਲੰਘਣ ਤੋਂ ਬਾਅਦ ਲਕੀਰ ਕੁੱਟਣ ਵਰਗਾ ਸੀ।
ਇਹ ਵੀ ਪੜ੍ਹੋ- ਗੁਆਂਢੀਆਂ ਦੇ ਘਰ ਖੇਡਣ ਗਈ 8 ਸਾਲਾ ਬੱਚੀ ਨਾਲ ਵਾਪਰਿਆ ਭਾਣਾ, ਮਿਲੀ ਦਰਦਨਾਕ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8