ਪਾਕਿ 'ਚ ਹਿੰਦੂ ਮਹਿਲਾ ਦੇ ਕਤਲ ਦਾ ਮਾਮਲਾ: ਤਿੰਨ ਮੈਂਬਰੀ ਟੀਮ ਨੂੰ 7 ਦਿਨਾਂ ’ਚ ਕੇਸ ਹੱਲ ਕਰਨ ਦੇ ਆਦੇਸ਼

Saturday, Dec 31, 2022 - 04:17 PM (IST)

ਪਾਕਿ 'ਚ ਹਿੰਦੂ ਮਹਿਲਾ ਦੇ ਕਤਲ ਦਾ ਮਾਮਲਾ: ਤਿੰਨ ਮੈਂਬਰੀ ਟੀਮ ਨੂੰ 7 ਦਿਨਾਂ ’ਚ ਕੇਸ ਹੱਲ ਕਰਨ ਦੇ ਆਦੇਸ਼

ਗੁਰਦਾਸਪੁਰ (ਵਿਨੋਦ)- ਬੀਤੇ ਦਿਨੀਂ ਸਿੰਧ ਸੂਬੇ ਦੇ ਸੰਘਰ ਜ਼ਿਲ੍ਹੇ ’ਚ ਇਕ ਹਿੰਦੂ ਔਰਤ ਸਰਸਵਤੀ ਭੀਲ ਦੀ ਦਰਦਨਾਕ ਢੰਗ ਨਾਲ ਹੱਤਿਆ ਕੀਤੀ ਗਈ ਸੀ। ਜਿਸ ਦੇ ਸਬੰਧੀ ਪੁਲਸ ਨੇ ਕੇਸ ਦਰਜ਼ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਲਈ ਜ਼ਿਲ੍ਹਾ ਪੁਲਸ ਮੁਖੀ ਬਸੀਰ ਅਹਿਮਦ ਬਹੋਰੀ ਦੀ ਅਗਵਾਈ ਵਿਚ ਤਿੰਨ ਮੈਂਬਰਾਂ ’ਤੇ ਆਧਾਰਿਤ ਵਿਸ਼ੇਸ਼ ਜਾਂਚ ਟੀਮ ਗਠਿਤ ਕਰਕੇ ਟੀਮ ਨੂੰ ਸੱਤ ਦਿਨ ’ਚ ਕੇਸ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਸੱਤ ਦਿਨ ਵਿਚ ਗ੍ਰਿਫ਼ਤਾਰ ਕਰਨ ਦਾ ਆਦੇਸ਼ ਦਿੱਤਾ।

ਇਹ ਵੀ ਪੜ੍ਹੋ- ਪਾਕਿ 'ਚ ਹਿੰਦੂ ਔਰਤ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ, ਸਿਰ ਧੜ ਤੋਂ ਵੱਖ ਕਰ ਖੇਤਾਂ 'ਚ ਸੁੱਟੀ ਲਾਸ਼

ਸੂਤਰਾਂ ਅਨੁਸਾਰ ਸ਼ਹੀਦ ਬੇਨਜੀਰਾਬਾਦ ਦੇ ਡਿਪਟੀ ਇੰਸਪੈਕਟਰ ਜਨਰਲ ਮੁਹੰਮਦ ਯੂਨਸ ਚੰਦੋਹ ਨੇ ਕਿਹਾ ਕਿ 40 ਸਾਲਾਂ ਹਿੰਦੂ ਔਰਤ ਸਰਸਵਤੀ ਭੀਲ ਦੀ ਜਿਸ ਤਰ੍ਹਾਂ ਨਾਲ ਹੱਤਿਆ ਕੀਤੀ ਗਈ ਹੈ, ਇਹ ਹੱਤਿਆ ਸਾਧਾਰਨ ਦੋਸ਼ੀ ਨਹੀਂ ਕਰ ਸਕਦਾ। ਇਸ ਦੇ ਪਿੱਛੇ ਜਾਂ ਤਾਂ ਡੂੰਘੀ ਸਾਜਿਸ਼ ਹੈ ਜਾਂ ਕਿਸੇ ਮਾਨਸਿਕ ਰੋਗੀ ਨੇ ਇਹ ਕੰਮ ਕੀਤਾ ਹੈ।

ਉਨਾਂ ਨੇ ਦੱਸਿਆ ਕਿ ਮ੍ਰਿਤਕਾ ਪੰਜ ਬੱਚਿਆਂ ਦੀ ਮਾਂ ਅਤੇ ਵਿਧਵਾ ਔਰਤ ਸੀ ਅਤੇ ਗਰੀਬ ਪਰਿਵਾਰ ਨਾਲ ਸਬੰਧਿਤ ਸੀ। ਇਸ ਕੇਸ ਨੂੰ ਹੱਲ ਕਰਨ ਦੇ ਲਈ ਟ੍ਰੈਕਰ ਕੁੱਤਿਆ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਮਹਿਲਾ ਡਿਪਟੀ ਨਾਮ ਦੇ ਪਿੰਡ ਵਿਚ ਰਹਿੰਦੀ ਸੀ ਅਤੇ ਉਸ ਦੇ ਪਰਿਵਾਰ ਦੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ ਸੀ। ਮ੍ਰਿਤਕਾ ਦੇ ਮੁੰਡੇ ਚਾਂਦ ਦੇ ਬਿਆਨ ’ਤੇ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪ੍ਰੇਮੀ ਨੇ ਕਮਾਇਆ ਧ੍ਰੋਹ, ਰਿਲੇਸ਼ਨਸ਼ਿਪ 'ਚ ਰਹੀ 2 ਬੱਚਿਆਂ ਦੀ ਮਾਂ ਦੀ ਅਸ਼ਲੀਲ ਵੀਡੀਓ ਕੀਤੀ ਵਾਇਰਲ

ਪੁਲਸ ਅਧਿਕਾਰੀ ਨੇ ਦੱਸਿਆ ਕਿ ਸਰਸਵਤੀ ਦਾ ਸਿਰ ਸਰੀਰ ਤੋਂ ਕਿਸੇ ਤੇਜ ਵਸਤੂ ਨਾਲ ਕੱਟਿਆ ਗਿਆ ਅਤੇ ਉਸ ਦੀ ਚਮੜੀ ਵੀ ਸਰੀਰ ਤੋਂ ਅਲੱਗ ਕਰ ਦਿੱਤੀ ਗਈ। ਔਰਤ ਦੀ ਛਾਤੀ ਨੂੰ ਵੀ ਕੱਟਿਆ ਗਿਆ ਸੀ। ਅਜੇ ਤੱਕ ਪੁਲਸ ਨੇ 30 ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਹੈ, ਪਰ ਕਿਸੇ ਅੰਤਿਮ ਨਤੀਜੇ ਤੇ ਨਹੀਂ ਪਹੁੰਚੇ। ਜਾਂਚ ਦੇ ਲਈ ਕੁਝ ਲੋਕਾਂ ਦੇ ਡੀ.ਐੱਨ.ਏ ਨਮੂਨੇ ਵੀ ਲਏ ਗਏ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News