ਭ੍ਰਿਸ਼ਟਾਚਾਰ ਦੀ 'ਅੱਗ' 'ਚ ਹੁੰਦਾ ਰਿਹੈ ਲਾਸ਼ਾਂ ਦਾ ਸਸਕਾਰ, GNDH 'ਚ ਪੀਪੀਈ ਕਿੱਟਾਂ 'ਚ ਹੋਇਆ ਘਪਲਾ!

01/02/2023 3:00:48 PM

ਅੰਮ੍ਰਿਤਸਰ- ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨਾਲ ਸਬੰਧਤ ਗੁਰੂ ਨਾਨਕ ਦੇਵ ਹਸਪਤਾਲ (ਜੀਐੱਨਡੀਐੱਚ) 'ਚ ਪੀਪੀਈ ਕਿੱਟਾਂ ਦੇ ਘੁਟਾਲੇ ਵਿਚਕਾਰ ਡੈੱਡ ਬਾਡੀ ਕਵਰ ਕਿੱਟਾਂ 'ਚ ਵੀ ਘੁਟਾਲਾ ਸਾਹਮਣੇ ਆ ਰਿਹਾ ਹੈ। ਕੋਰੋਨਾ ਸੰਕਰਮਿਤ ਮਰੀਜ਼ ਦੀ ਮੌਤ ਤੋਂ ਬਾਅਦ ਲਾਸ਼ਾਂ ਨੂੰ ਅੰਤਿਮ ਸੰਸਕਾਰ ਲਈ ਭੇਜਣ ਤੋਂ ਪਹਿਲਾਂ ਵਰਤੇ ਜਾਣ ਵਾਲੇ ਬਾਡੀ ਕਵਰ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਉਹ ਚੰਗੇ ਪੱਧਰ ਦੇ ਨਹੀਂ ਸਨ। ਇਹ ਕਿੱਟ ਲਾਸ਼ਾਂ ਨੂੰ ਪਾਉਂਦੇ ਫਟ ਜਾਂਦੀ ਸੀ ਅਤੇ ਉਸਦੀ ਜ਼ਿਪ ਵੀ ਟੁੱਟ ਜਾਂਦੀ ਸੀ।

ਇਹ ਵੀ ਪੜ੍ਹੋ- ਨਵੇਂ ਸਾਲ ਦੀ ਆਮਦ ਮੌਕੇ ਭਾਰਤੀ ਸਰਹੱਦ 'ਤੇ ਮੁੜ ਡਰੋਨ ਨੇ ਦਿੱਤੀ ਦਸਤਕ, BSF ਨੇ ਕੀਤੀ ਤਾਬੜਤੋੜ ਫ਼ਾਇਰਿੰਗ

ਇਹ ਬਾਡੀ ਕਵਰ ਕਿੱਟਾਂ ਤਤਕਾਲੀ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਮਪ੍ਰਕਾਸ਼ ਸੋਨੀ ਦੇ ਕਾਰਜਕਾਲ ਦੌਰਾਨ ਖ਼ਰੀਦੀਆਂ ਗਈਆਂ ਸਨ। ਮੈਡੀਕਲ ਕਾਲਜ ਪ੍ਰਸ਼ਾਸਨ ਨੇ ਅਜਿਹੀਆਂ 2200 ਬਾਡੀ ਕਵਰ ਕਿੱਟਾਂ ਖ਼ਰੀਦੀਆਂ ਹਨ। ਇਹ ਗੱਲ ਗੁਰੂ ਨਾਨਕ ਦੇਵ ਹਸਪਤਾਲ ਦੇ ਦਰਜਾ ਚਾਰ ਕਰਮਚਾਰੀ ਤਾਲਮੇਲ ਯੂਨੀਅਨ ਦੇ ਮੁਖੀ ਨਰਿੰਦਰ ਕੁਮਾਰ ਨੇ ਉਜਾਗਰ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ 2020 'ਚ ਕਾਲਜ ਪ੍ਰਸ਼ਾਸਨ ਨੇ ਬਾਡੀ ਕਵਰ ਕਿੱਟ ਖ਼ਰੀਦੀ ਸੀ, ਕਿਉਂਕਿ ਉਸ ਸਮੇਂ ਮਰੀਜ਼ਾਂ ਦੀ ਗਿਣਤੀ 400 ਤੋਂ ਵੱਧ ਸੀ ਅਤੇ ਹਰ ਦਿਨ ਮੌਤਾਂ ਵੀ ਹੋ ਰਹੀਆਂ ਸਨ। ਇਸ ਦੌਰਾਨ ਡੈੱਡ ਬਾਡੀ ਨੂੰ ਕਵਰ ਕਿੱਟ ਪਾ ਕੇ ਅੰਤਿਮ ਸੰਸਕਾਰ ਲਈ ਪਹੁੰਚਾਇਆ ਜਾਂਦਾ ਸੀ। ਇਹ ਇਕ ਕਿੱਟ 850 ਰੁਪਏ 'ਚ ਖ਼ਰੀਦੀ ਗਈ ਸੀ।

ਇਹ ਵੀ ਪੜ੍ਹੋ- ਸਰਹਾਲੀ ਥਾਣੇ 'ਤੇ ਹੋਏ RPG ਹਮਲੇ ਮਾਮਲੇ 'ਚ 4 ਹੋਰ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਜਦੋਂ ਦਰਜਾ 4 ਕਰਮਚਾਰੀ ਇਸ ਕਿੱਟ ਨਾਲ ਲਾਸ਼ਾਂ ਨੂੰ ਕਵਰ ਕਰਨ ਦਾ ਕੰਮ ਕਰਦੇ ਸੀ ਤਾਂ ਇਹ ਫਟ ਜਾਂਦੀ ਸੀ। ਇਸ ਨਾਲ ਜਿਹੜੇ ਲੋਕ ਲਾਸ਼ ਨੂੰ ਕਵਰ ਕਰਦੇ ਸੀ ਤਾਂ ਉਨ੍ਹਾਂ ਨੂੰ ਵੀ ਕੋਰੋਨਾ ਹੋ ਜਾਂਦਾ ਸੀ। ਉਸ ਦੌਰਾਨ ਪੀ.ਪੀ.ਏ ਕਿੱਟਾਂ ਦਾ ਵੱਡਾ ਘੋਟਾਲਾ ਹੋਇਆ ਸੀ ਪਰ ਇਸ ਬਾਡੀ ਕਿੱਟ ਕਵਰ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News