ਬੈਜ ਕਲਰ ਦਿੱਖਣ ’ਚ ਲੱਗਦੈ ਡਿਸੈਂਟ, ਬਣਿਆ ਅੰਮ੍ਰਿਤਸਰੀ ਔਰਤਾਂ ਦੀ ਪਸੰਦ

Saturday, Jul 27, 2024 - 12:35 PM (IST)

ਅੰਮ੍ਰਿਤਸਰ, (ਕਵਿਸ਼ਾ)-ਅੱਜ ਕੱਲ ਦੀ ਗੱਲ ਕੀਤੀ ਜਾਵੇ ਤਾਂ ਗੋਲਡਨ ਅਤੇ ਉਸ ਦੀ ਵੱਖ-ਵੱਖ ਟੋਂਸ ਕਾਫੀ ਜ਼ਿਆਦਾ ਟ੍ਰੈਂਡ ਵਿਚ ਦੇਖਣ ਨੂੰ ਮਿਲ ਰਹੀ ਹੈ। ਗੋਲਡਨ ਅਤੇ ਉਸ ਦੀ ਵੱਖ-ਵੱਖ ਟੋਂਸ ਨੂੰ ਅੱਜ-ਕੱਲ ਬੈਜ ਕਲਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਬੈਜ ਕਲਰ ਦੀ ਗੱਲ ਕੀਤੀ ਜਾਵੇ ਤਾਂ ਇਹ ਆਪਣੇ ਆਪ ਵਿਚ ਦੇਖਣ ’ਚ ਕਾਫੀ ਡਿਸੈਂਟ ਦਿਖਦਾ ਹੈ ਅਤੇ ਪਾਉਣ ਵਾਲੇ ਦੀ ਲੁਕਸ ਨੂੰ ਕਾਫੀ ਨਿਖਾਰਦਾ ਹੈ।

ਬੈਜ ਕਲਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਕਲਰ ਨੂੰ ਕਿਸੇ ਵੀ ਕਲਰ ਨਾਲ ਮਿਲਾ ਕੇ ਵੀ ਪਹਿਨਿਆ ਜਾ ਸਕਦਾ ਹੈ, ਕਿਉਂਕਿ ਇਹ ਆਪਣੇ ਆਪ ਵਿਚ ਇਕ ਨਿਊਟ੍ਰਲ ਕਲਰ ਹੈ, ਜਿਸ ਨੂੰ ਹਰ ਕਲਰ ਨਾਲ ਮਿਲਾਇਆ ਜਾ ਸਕਦਾ ਹੈ। ਇਹ ਕਲਰ ਸਿਰਫ਼ ਔਰਤਾਂ ਵਿਚ ਹੀ ਨਹੀਂ, ਸਗੋਂ ਮਰਦਾਂ ਵਿਚ ਵੀ ਪਸੰਦ ਕੀਤਾ ਜਾਂਦਾ ਹੈ, ਜਿਸ ਨੂੰ ਮਰਦ ਕਿਸੇ ਵੀ ਰੰਗ ਦੀ ਕਮੀਜ਼ ਅਤੇ ਟੀ-ਸ਼ਰਟ ਦੇ ਨਾਲ ਕੈਰੀ ਕਰਨਾ ਪਸੰਦ ਕਰਦੇ ਹਨ, ਕਿਉਂਕਿ ਇਹ ਰੰਗ ਕਾਫ਼ੀ ਸ਼ਾਹੀ ਹੁੰਦਾ ਹੈ।

ਇਸ ਲਈ ਮਰਦਾਂ ਵਿਚ ਇਸ ਕਲਰ ਦਾ ਕਾਫੀ ਕ੍ਰੇਜ਼ ਹੈ। ਜਦੋਂ ਅਸੀਂ ਔਰਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਫਾਰਮਲ, ਸੈਮੀ-ਫਾਰਮਲ, ਕੈਜ਼ੂਅਲ, ਪਾਰਟੀ ਫੰਕਸ਼ਨ ਦੇ ਪਹਿਨਣ ਵਾਲੇ ਕੱਪੜਿਆਂ ਵਿਚ ਬੈਜ ਕਲਰ ਦਾ ਆਪਣਾ ਹੀ ਮਹੱਤਵ ਹੈ, ਕਿਉਂਕਿ ਇਸ ਕਲਰ ਦੀ ਆਪਣੀ ਹੀ ਇਕ ਖਾਸੀਅਤ ਹੈ।

ਇਹ ਨਾ ਸਿਰਫ ਪਹਿਰਾਵੇ ਦੀ ਸੁੰਦਰਤਾ ਨੂੰ ਵਧਾਉਂਦਾ ਹੈ ਬਲਕਿ ਬੈਜ ਕਲਰ ਦੇ ਪਹਿਰਾਵੇ ਨੂੰ ਵੀ ਵਧਾਉਂਦਾ ਹੈ, ਭਾਵੇਂ ਉਹ ਪ੍ਰਿੰਟ ਕੀਤੇ ਗਏ ਹੋਣ, ਸਾਦੇ ਹੋਣ ਜਾਂ ਉਨ੍ਹਾਂ ’ਤੇ ਕਿਸੇ ਵੀ ਤਰ੍ਹਾਂ ਦੀ ਕਢਾਈ ਕੀਤੀ ਗਈ ਹੋਵੇ, ਇਸ ਲਈ ਅੱਜ ਕੱਲ੍ਹ ਬੇਜ ਕਲਰ ਜਿਆਦਾ ਰੁਝਾਨ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਦੀਆਂ ਔਰਤਾਂ ਵੀ ਇਸ ਰੁਝਾਨ ਨੂੰ ਫਾਲੋ ਕਰਨ ਵਿਚ ਪਿੱਛੇ ਨਹੀਂ ਹਨ। ਵੱਖ-ਵੱਖ ਆਮ ਅਤੇ ਖਾਸ ਮੌਕਿਆਂ ’ਤੇ ਬੈਜ ਕਲਰ ਦੇ ਪਹਿਰਾਵੇ ਪਹਿਨ ਕੇ ਉਹ ਜਾਂਦੀਆ ਹਨ। 


Tarsem Singh

Content Editor

Related News