ਕਰਾਚੀ ਦੇ ਸੋਲਜਰ ਬਾਜ਼ਾਰ ’ਚ ਸਥਿਤ 150 ਸਾਲ ਪੁਰਾਣੇ ਮਾਤਾ ਦੇ ਮੰਦਰ ਦਾ ਹੋਵੇਗਾ ਮੁੜ ਨਿਰਮਾਣ

07/21/2023 4:17:25 PM

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਦੀ ਸਿੰਧ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਉਹ ਕਰਾਚੀ ਦੇ ਸੋਲਜਰ ਬਾਜ਼ਾਰ ’ਚ ਸਥਿਤ 150 ਸਾਲ ਪੁਰਾਣੇ ਮਾਰੀ ਮਾਤਾ ਮੰਦਰ ਦੇ ਮੁੜ ਨਿਰਮਾਣ ਦਾ ਕੰਮ ਸਰਕਾਰੀ ਪੱਧਰ ’ਤੇ ਕਰੇਗੀ ਅਤੇ ਇਸ ਨੂੰ ਨਵਾਂ ਰੂਪ ਦੇਣ ਦੀ ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ। ਸੂਤਰਾਂ ਅਨੁਸਾਰ ਲਗਭਗ 8 ਸਾਲ ਪਹਿਲਾਂ ਮੰਦਰ ਦੀ ਮੁੱਖ ਇਮਾਰਤ ਦੀ ਖ਼ਸਤਾ ਹਾਲਤ ਨੂੰ ਵੇਖਦੇ ਹੋਏ ਹਿੰਦੂ ਫਿਰਕੇ ਦੇ ਲੋਕਾਂ ਨੇ ਇਸ ਮੰਦਰ ਦੀਆਂ ਸਾਰੀਆਂ ਮੂਰਤੀਆਂ ਨੂੰ ਕੋਲ ਦੇ ਇਕ ਕਮਰੇ ਵਿਚ ਸੁਰੱਖਿਅਤ ਰੱਖ ਦਿੱਤਾ ਸੀ। 

ਇਹ ਵੀ ਪੜ੍ਹੋ- ਗੁਰਬਾਣੀ ਪ੍ਰਸਾਰਣ ਦੇ ਮਾਮਲੇ 'ਚ ਜਥੇਦਾਰ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਦਿੱਤੇ ਇਹ ਆਦੇਸ਼

ਬੀਤੇ ਦਿਨੀਂ ਮੰਦਰ ਦੀ ਜ਼ਮੀਨ ਤੇ ਪਲਾਟ ਕੱਟ ਕੇ ਇਕ ਬਿਲਡਰ ਨੇ ਮੰਦਰ ਨੂੰ ਪੁਰਾਣੀ ਇਮਾਰਤ ਨੂੰ ਡੇਗ ਦਿੱਤਾ ਸੀ ਅਤੇ ਉਥੇ ਵਪਾਰਕ ਕੰਪਲੈਕਸ ਬਣਾਉਣਾ ਚਾਹੁੰਦਾ ਸੀ। ਸਿੰਧ ਵਿਧਾਨ ਸਭਾ ਵਿਚ ਮੈਂਬਰਾਂ ਦੇ ਲਿਖਤੀ ਅਤੇ ਮੌਖਿਕ ਸਵਾਲਾ ਦੇ ਜਵਾਬ ਵਿਚ ਘੱਟਗਿਣਤੀ ਫਿਰਕੇ ਦੇ ਮਾਮਲਿਆਂ ਦੇ ਮੰਤਰੀ ਗਿਆਨ ਚੰਦ ਅਸਰਾਨੀ ਨੇ ਦੱਸਿਆ ਕਿ ਕਿਸੇ ਵੀ ਮੰਦਰ ਨੂੰ ਡੇਗਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ 150 ਸਾਲ ਪੁਰਾਣੇ ਮੰਦਰ ਦੇ ਸਥਾਨ ’ਤੇ ਕਿਸੇ ਵੀ ਤਰ੍ਹਾਂ ਨਾਲ ਵਪਾਰਕ ਗਤੀਵਿਧੀਆਂ ਨੂੰ ਪੂਰੀ ਸਖ਼ਤੀ ਨਾਲ ਰੋਕ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਬਜ਼ੁਰਗ 'ਤੇ ਚੱਲੀਆਂ ਗੋਲ਼ੀਆਂ, CCTV 'ਚ ਕੈਦ ਹੋਇਆ ਪੂਰਾ ਵਾਕਿਆ

ਇਹ ਜ਼ਮੀਨ ਮੰਦਰ ਦੀ ਹੈ ਅਤੇ ਮੰਦਰ ਦੀ ਹੀ ਰਹੇਗੀ ਅਤੇ ਸਰਕਾਰ ਇਸ ਮੰਦਰ ਦਾ ਫਿਰ ਨਿਰਮਾਣ ਕਰਵਾਏਗੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਆਏ ਹੜ੍ਹ ਨਾਲ ਹੋਏ ਨੁਕਸਾਨ ਸਬੰਧੀ ਘੱਟਗਿਣਤੀ ਫਿਰਕੇ ਦੇ ਧਾਰਮਿਕ ਸਥਾਨਾਂ ਦੇ ਪੁਨਰਵਾਸ ਲਈ ਬਜਟ ਵਿਚ 100 ਤੋਂ ਜ਼ਿਆਦਾ ਯੋਜਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ’ਚੋਂ 40 ਯੋਜਨਾਵਾਂ ਕਰਾਚੀ ਡਵੀਜ਼ਨ, 28 ਮੀਰਪੁਰਖਾਨ ਅਤੇ 29 ਖੈਰਪੁਰ ਦੇ ਲਈ ਹਨ। ਉਨ੍ਹਾਂ ਨੇ ਦੱਸਿਆ ਕਿ ਕਰਾਚੀ ਵਿਚ ਘੱਟ ਗਿਣਤੀ ਫਿਰਕੇ ਦੀਆਂ ਕੁੜੀਆਂ ਦੇ ਲਈ ਇਕ ਹੋਸਟਲ ਬਣਾਇਆ ਜਾ ਰਿਹਾ ਹੈ ਅਤੇ ਅਜਿਹੇ ਹੋਸਟਲ ਹਰ ਡਵੀਜ਼ਨ ਵਿਚ ਬਣਾਏ ਜਾਣਗੇ।

ਇਹ ਵੀ ਪੜ੍ਹੋ- ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਹੇ 4 ਦੋਸਤਾਂ ਨਾਲ ਵਾਪਰੀ ਅਣਹੋਣੀ, ਇਕ ਦੀ ਮੌਕੇ 'ਤੇ ਹੋਈ ਮੌਤ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News