ਤਰਨਤਾਰਨ ''ਚ ਲੁੱਟੇਰਿਆ ਦੀ ਦਹਿਸ਼ਤ, ਪਿਸਤੌਲ ਦੀ ਨੋਕ ''ਤੇ ਕਾਰ, ਮੋਬਾਇਲ ਸਮੇਤ ਨਕਦੀ ਲੈ ਹੋਏ ਫ਼ਰਾਰ
Sunday, May 21, 2023 - 04:57 PM (IST)
ਤਰਨਤਾਰਨ (ਰਮਨ)- ਲੁਟੇਰੇ, ਚੋਰਾਂ ਦੇ ਹੌਂਸਲੇ ਦਿਨ-ਬ-ਦਿਨ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ, ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਾ ਹੈ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਇਕ ਨੌਜਵਾਨ ਪਾਸੋਂ ਪਿਸਤੌਲ ਦੀ ਨੋਕ 'ਤੇ ਕਾਰ, ਮੋਬਾਇਲ ਫੋਨ ਅਤੇ ਦਸ ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਮੌਕੇ ’ਤੇ ਪੁੱਜ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- 60 ਸਾਲਾ ਬਜ਼ੁਰਗ ਦੇ ਖ਼ਤਰਨਾਕ ਸਟੰਟ, ਵੀਡੀਓ ਦੇਖ ਹੋਵੋਗੇ ਹੈਰਾਨ
ਮਿਲੀ ਜਾਣਕਾਰੀ ਦੇ ਅਨੁਸਾਰ ਸੁਨੀਲ ਪੁੱਤਰ ਸੋਹਨ ਲਾਲ ਨਿਵਾਸੀ ਨੂਰਦੀ ਅੱਡਾ, ਸ਼ਨੀਵਾਰ ਦੁਪਿਹਰ ਆਪਣੇ ਕਿਸੇ ਕੰਮ ਵਾਸਤੇ ਕਸਬਾ ਝਬਾਲ ਲਈ ਕਾਰ ’ਤੇ ਸਵਾਰ ਹੋ ਰਵਾਨਾ ਹੋਇਆ। ਜਦੋਂ ਉਹ ਪਿੰਡ ਕੈਰੋਂਵਾਲ ਨਜ਼ਦੀਕ ਪੁੱਜਾ ਤਾਂ ਰਸਤੇ ਵਿਚ ਇਕ ਪਲਟੀਨਾ ਸਵਾਰ ਤਿੰਨ ਵਿਅਕਤੀਆਂ ਨੇ ਉਸ ਨੂੰ ਰੋਕਦੇ ਹੋਏ ਪਿਸਤੌਲ ਦੀ ਨੋਕ 'ਤੇ ਲੈ ਲਿਆ। ਮੁਲਜ਼ਮਾਂ ਵਲੋਂ ਉਸ ਦੀ ਕੋਲੋਂ ਕਾਰ, ਕੀਮਤੀ ਮੋਬਾਇਲ ਫੋਨ ਅਤੇ 10 ਹਜ਼ਾਰ ਰੁਪਏ ਦੀ ਨਕਦੀ ਖੋਹ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਇੰਡੋਨੇਸ਼ੀਆ 'ਚ ਫ਼ਾਂਸੀ ਦੀ ਸਜ਼ਾ ਪ੍ਰਾਪਤ ਨੌਜਵਾਨਾਂ ਦੀ ਪੰਜਾਬ ਸਰਕਾਰ ਹਰ ਸੰਭਵ ਮਦਦ ਕਰੇਗੀ : ਮੰਤਰੀ ਧਾਲੀਵਾਲ
ਇਸ ਬਾਰੇ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਅੰਡਰ ਟ੍ਰੇਨਿੰਗ ਡੀ.ਐੱਸ.ਪੀ ਸਾਗਰ ਬਨਾਲ ਸਮੇਤ ਪੁਲਸ ਪਾਰਟੀ ਮੌਕੇ ’ਤੇ ਆਪ ਪੁੱਜੇ, ਜਿਨ੍ਹਾਂ ਵਲੋਂ ਕੈਮਰਿਆਂ ਨੂੰ ਖੰਗਾਲਦੇ ਹੋਏ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸੰਤੁਲਨ ਵਿਗੜਨ ਕਾਰਨ ਦਰੱਖਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, ਨੌਜਵਾਨ ਦੀ ਮੌਕੇ 'ਤੇ ਮੌਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।