ਟੈਂਪੂ ਚਾਲਕਾਂ ਨੂੰ ਹਾਈਵੇ ਜਾਮ ਕਰ ਧਰਨਾ ਲਗਾਉਣਾ ਪਿਆ ਮਹਿੰਗਾ, ਯੂਨੀਅਨ ਦੇ ਪ੍ਰਧਾਨ ਸਣੇ 70 ਖ਼ਿਲਾਫ਼ ਕੇਸ ਦਰਜ

05/06/2022 3:57:04 PM

ਗੁਰਦਾਸਪੁਰ (ਜੀਤ ਮਠਾਰੂ) - ਦੋ ਦਿਨ ਪਹਿਲਾਂ ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਬੱਬਰੀ ਬਾਈਪਾਸ ਚੌਂਕ ਵਿਚ ਨੈਸ਼ਨਲ ਹਾਈਵੇ ਜਾਮ ਕਰਕੇ ਧਰਨਾ ਲਗਾਉਣ ਵਾਲੇ ਟੈਂਪੂ ਚਾਲਕਾਂ ਨੂੰ ਰੋਸ ਪ੍ਰਦਰਸ਼ਨ ਕਰਨਾ ਮਹਿੰਗਾ ਪਿਆ ਹੈ। ਪੁਲਸ ਨੇ ਹਾਈਵੇ ਰੋਕਣ ਵਾਲੇ 70 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 4 ਮਈ ਨੂੰ ਸਵੇਰੇ 11.40 ਦੇ ਕਰੀਬ ਧੰਨ ਧੰਨ ਬਾਬਾ ਸ੍ਰੀ ਚੰਦ ਮਿੰਨੀ ਟਰਾਸਪੋਰਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਵਾਸੀ ਕੈਲੇ ਖੁਰਦ ਦੀ ਅਗਵਾਈ ਹੇਠ ਪਿੱਕ ਅੱਪ ਗੱਡੀਆਂ ਅਤੇ ਛੋਟੇ ਹਾਥੀ ਗੱਡੀਆਂ ਦੇ ਚਾਲਕਾਂ ਨੇ ਜੀ.ਟੀ ਰੋਡ ਪਠਾਨਕੋਟ ਤੋਂ ਅੰਮ੍ਰਿਤਸਰ ਹਾਈਵੇ ਉੱਪਰ ਬੱਬਰੀ ਬਾਈਪਾਸ ਚੌਕ ਵਿਚ ਰੋਸ ਪ੍ਰਦਰਸ਼ਨ ਕੀਤਾ ਸੀ। 

ਪੜ੍ਹੋ ਇਹ ਵੀ ਖ਼ਬਰ:  ਬਟਾਲਾ ’ਚ ਵੱਡੀ ਵਾਰਦਾਤ: ਅਣਖ ਦੀ ਖਾਤਿਰ ਪਿਓ-ਦਾਦੇ ਨੇ ਤਲਾਕਸ਼ੁਦਾ ਧੀ ਦਾ ਸਿਰ ’ਚ ਇੱਟਾਂ ਮਾਰ ਕੀਤਾ ਕਤਲ

ਇਨ੍ਹਾਂ ਚਾਲਕਾਂ ਨੇ ਸੜਕ ਵਿਚ ਗੱਡੀਆਂ ਲਗਾ ਕੇ ਹਾਈਵੇ ਜਾਮ ਕਰ ਦਿੱਤਾ, ਜਿਸ ਕਾਰਨ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ। ਉਨ੍ਹਾਂ ਦੱਸਿਆ ਕਿ ਜਾਮ ਲਗਾਉਣ ਵਾਲੇ ਵਿਅਕਤੀਆਂ ਵਿਚੋਂ ਜਸਬੀਰ ਸਿੰਘ ਵਾਸੀ ਕੈਲੇ ਖੁਰਦ, ਮੋਹਣ ਸਿੰਘ ਵਾਸੀ ਕਾਲਾ ਨੰਗਲ, ਬੂਟਾ ਸਿੰਘ, ਰਣਜੀਤ ਸਿੰਘ ਵਾਸੀ ਝਾਵਰ, ਅਸ਼ਵਨੀ ਕੁਮਾਰ ਵਾਸੀ ਘੁਰਾਲਾ, ਲਵਲੀ ਵਾਸੀ ਮੁਹੱਲਾ ਇਸਲਾਮਾਬਾਦ, ਸੰਦੀਪ ਸਿੰਘ ਵਾਸੀ ਬਟਾਲਾ, ਬਿੰਦਰਾਜ ਵਾਸੀ ਤਰੀਜਾ ਨਗਰ, ਤੇਜਿੰਦਰ ਕੁਮਾਰ ਵਾਸੀ ਪੂਰੋਵਾਲ ਅਰਾਈਆਂ, ਬਿੱਟੂ ਵਾਸੀ ਔਜਲਾ ਦੀ ਪਛਾਣ ਹੋਈ ਹੈ। ਇਸ ਕਾਰਨ ਇਨ੍ਹਾਂ 10 ਵਿਅਕਤੀਆਂ ਅਤੇ ਇਨ੍ਹਾਂ ਨਾਲ ਮੌਜੂਦ 50 ਤੋਂ 60 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ:   ਬਜ਼ੁਰਗ ਜੋੜੇ ਦੇ ਕਤਲ ਦਾ ਮਾਮਲਾ: ਲਾਸ਼ਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਰਿਪੋਰਟ ’ਚ ਹੋਇਆ ਇਹ ਖ਼ੁਲਾਸਾ

 


rajwinder kaur

Content Editor

Related News