ਤਰਨਤਾਰਨ ਦੇ ਇਕ ਹੋਰ ਨੌਜਵਾਨ ਨੇ ਜਿੱਤੀ ਕੋਰੋਨਾ ਦੀ ਜੰਗ, ਹੋਈ ਘਰ ਵਾਪਸੀ

06/20/2020 12:20:10 PM

ਤਰਨਤਾਰਨ (ਰਮਨ ਚਾਵਲਾ)- ਜ਼ਿਲੇ ਅੰਦਰ ਜਿੱਥੇ ਬੀਤੇ ਕੱਲ 5 ਹੋਰ ਨਵੇਂ ਕੋਰੋਨਾ ਪੀੜਤਾਂ ਦੀ ਪਛਾਣ ਹੋਈ ਹੈ ਉੱਥੇ ਹੀ ਆਈਸੋਲੇਸ਼ਨ ਵਾਰਡ 'ਚ ਦਾਖਲ ਇਕ ਨੌਜਵਾਨ ਕੋਰੋਨਾ ਮੁਕਤ ਹੋ ਆਪਣੇ ਘਰ ਰਵਾਨਾ ਹੋ ਗਿਆ ਹੈ। ਜਿਸ ਨੇ ਸਿਹਤ ਵਿਭਾਗ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋਂ : ਤੂਫ਼ਾਨ ਨੇ ਜੜ੍ਹੋਂ ਪੁੱਟ ਸੁੱਟੇ ਦਰਖਤ, ਡਿੱਗੇ ਬਿਜਲੀ ਦੇ ਖੰਬੇ

ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਅਨੂਪ ਕੁਮਾਰ ਅਤੇ ਐੱਸ. ਐੱਮ. ਓ. ਡਾ. ਇੰਦਰ ਮੋਹਨ ਗੁਪਤਾ ਨੇ ਸਾਂਝੇ ਤੌਰ ਤੇ ਦੱਸਿਆ ਕਿ 8 ਜੂਨ ਨੂੰ ਦੁਬਈ ਤੋ ਪੁੱਜੇ ਪਿੰਡ ਕੋਟਲੀ ਵਸਾਵਾ ਸਿੰਘ ਦਾ 27 ਸਾਲਾਂ ਨਿਵਾਸੀ ਕੁਲਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਕੋਰੋਨਾ ਮੁਕਤ ਹੋ ਗਿਆ ਹੈ, ਜਿਸ ਨੂੰ ਘਰ 'ਚ 7 ਦਿਨਾਂ ਦੇ ਇਕਾਂਤਵਾਸ ਰਹਿਣ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬ ਜੇਲ ਪੱਟੀ ਦੇ ਪਾਏ ਗਏ 4 ਕੋਰੋਨਾ ਪੀੜਤਾਂ ਨੂੰ ਅੰਮ੍ਰਿਤਸਰ ਵਿਖੇ ਆਈਸੋਲੇਸ਼ਨ ਵਾਰਡ 'ਚ ਭੇਜਿਆ ਗਿਆ ਹੈ ਜਦਕਿ ਭਿੱਖੀਵਿੰਡ ਨਿਵਾਸੀ 2 ਕੋਰੋਨਾ ਪੀੜਤ ਔਰਤਾਂ ਨੂੰ ਉਨ੍ਹਾਂ ਦੇ ਬੇਨਤੀ ਕਰਨ ਤਹਿਤ ਸਰਕਾਰੀ ਦੀ ਨਵੀ ਪਾਲਸੀ ਤਹਿਤ ਘਰ 'ਚ ਇਕਾਂਤਵਾਸ ਕੀਤਾ ਗਿਆ ਹੈ, ਜਿਸ ਤਹਿਤ ਆਈਸੋਲੇਸ਼ਨ ਵਾਰਡ ਅੰਦਰ ਹੁਣ ਕੁਲ ਐਕਟੀਵ ਮਰੀਜ਼ਾਂ ਦੀ ਗਿਣਤੀ 15 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਤਰਨਤਾਰਨ ਅੰਦਰ ਬੀਤੇ ਕੱਲ ਕਰੀਬ 75 ਸੈਂਪਲ ਲਏ ਗਏ ਹਨ ਜਿਨ੍ਹਾਂ 'ਚ ਜ਼ਿਆਦਾਤਰ ਪੁਲਸ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹਨ। ਇਸ ਮੌਕੇ ਡਾ. ਰਮਨਦੀਪ ਸਿੰਘ ਪੱਡਾ, ਡਾ. ਸਰਬਜੀਤ ਸਿੰਘ, ਨਰਸਿੰਗ ਸਿਸਟਰ ਕੁਲਵੰਤ ਕੌਰ, ਦਲਜੀਤ ਸਿੰਘ ਡਰਾਈਵਰ, ਸੁਪਰਵਾਈਜ਼ਰ ਸ਼ੰਮੀ ਆਦਿ ਹਾਜ਼ਰ ਸਨ। 

ਇਹ ਵੀ ਪੜ੍ਹੋਂ : ਦੋ ਬੱਚਿਆਂ ਦੀ ਮਾਂ ਨੂੰ ਪਹਿਲਾਂ ਫਸਾਇਆ ਪ੍ਰੇਮ ਜਾਲ 'ਚ ਫਿਰ ਦਿੱਤਾ ਖ਼ੌਫ਼ਨਾਕ ਵਾਰਦਾਤ ਨੂੰ ਅੰਜ਼ਾਮ


Baljeet Kaur

Content Editor

Related News