ਉੱਤਰ ਪ੍ਰਦੇਸ਼ ਤੋਂ ਗੁਆਚੀ ਹੋਈ ਨਬਾਲਗ ਕੁੜੀ ਨੂੰ ਤਰਨਤਾਰਨ ਪੁਲਸ ਨੇ ਕੀਤਾ ਪਰਿਵਾਰਕ ਮੈਂਬਰਾਂ ਹਵਾਲੇ

Sunday, Jul 14, 2024 - 11:28 AM (IST)

ਉੱਤਰ ਪ੍ਰਦੇਸ਼ ਤੋਂ ਗੁਆਚੀ ਹੋਈ ਨਬਾਲਗ ਕੁੜੀ ਨੂੰ ਤਰਨਤਾਰਨ ਪੁਲਸ ਨੇ ਕੀਤਾ ਪਰਿਵਾਰਕ ਮੈਂਬਰਾਂ ਹਵਾਲੇ

ਤਰਨਤਾਰਨ (ਰਮਨ)-ਉੱਤਰ ਪ੍ਰਦੇਸ਼ ਤੋਂ ਗੁਆਚੀ  ਨਬਾਲਗ ਕੁੜੀ ਨੂੰ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਲੱਭ ਕੇ ਵਾਰਿਸਾਂ ਹਵਾਲੇ ਕਰ ਦਿੱਤਾ ਹੈ। ਇਸ ਦੌਰਾਨ ਕੁੜੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਸ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਦੌਰਾਨੇ ਗਸ਼ਤ ਇਕ ਨਬਾਲਗ ਕੁੜੀ ਬਰਾਮਦ ਹੋਈ, ਜੋ ਕਾਫੀ ਜ਼ਿਆਦਾ ਪ੍ਰੇਸ਼ਾਨ ਨਜ਼ਰ ਆ ਰਹੀ ਸੀ, ਜਿਸ ਨੂੰ ਮਹਿਲਾ ਪੁਲਸ ਕਰਮਚਾਰੀਆਂ ਵੱਲੋਂ ਮਦਦ ਕਰਦੇ ਹੋਏ, ਉਸਦਾ ਪਤਾ ਪੁੱਛਿਆ ਗਿਆ।

ਥਾਣਾ ਮੁਖੀ ਨੇ ਦੱਸਿਆ ਕਿ ਨਬਾਲਗ ਕੁੜੀ ਨੇ ਦੱਸਿਆ ਕਿ ਉਸ ਦਾ ਨਾਮ ਕਾਜਲ ਪੁੱਤਰੀ ਰਘੂਰਾਜ ਸਿੰਘ ਨਿਵਾਸੀ ਪਿੰਡ ਸਤਨੂਪੁਰ ਜ਼ਿਲ੍ਹਾ ਇਟਾਵਾ ਉੱਤਰ ਪ੍ਰਦੇਸ਼ ਹੈ ਅਤੇ ਉਹ ਗਿਆਰਵੀਂ ਜਮਾਤ ’ਚ ਪੜ੍ਹ ਰਹੀ ਹੈ। ਇਹ ਕੁੜੀ ਕਿਸੇ ਤਰ੍ਹਾਂ ਬੀਤੀ 11 ਜੁਲਾਈ ਨੂੰ ਆਪਣੇ ਘਰੋਂ ਚਲੀ ਗਈ ਸੀ, ਜਿਸ ਨੂੰ ਹੁਣ ਲਿਖਤੀ ਤੌਰ ਉਪਰ ਉਸ ਦੇ ਪਿਤਾ ਰਘੂਰਾਜ ਸਿੰਘ ਅਤੇ ਭਰਾ ਸੰਨੀ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ਏ. ਐੱਸ. ਆਈ. ਗੁਰਮੀਤ ਸਿੰਘ, ਏ. ਐੱਸ. ਆਈ. ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।


author

Shivani Bassan

Content Editor

Related News